ਗੁਰਦਾਸਪੁਰ, 25 ਜਨਵਰੀ (ਮੰਨਣ ਸੈਣੀ)। ਪੰਜਾਬ ਅੰਦਰ ਅਮਨ ਸ਼ਾੰਤੀ ਭੰਗ ਕਰਨ ਲਈ ਵੱਖ ਵੱਖ ਅਪਰਾਧਿਕ ਗੈਂਗ ਜੋ ਅੱਤਵਾਦੀ ਜਥੇਬੰਦੀਆਂ ਨਾਲ ਰਲ ਕੇ ਭਾਰਤ ਵਿੱਚ ਅਤੇ ਵਿਦੇਸ਼ਾਂ ਵਿੱਚ ਬੈਠੇ ਸਾਥੀਆਂ ਦੀ ਮਦਦ ਨਾਲ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ ਇੰਨੀ ਦਿੰਨੀ Virtual Number ਦਾ ਇਸਤੇਮਾਲ ਕਰ ਰਹੇ ਹਨ। ਇਨ੍ਹਾਂ ਨੰਬਰਾਂ ਰਾਹੀਂ ਹੀ ਇਹ ਗੈਂਗ ਅਤੇ ਅੱਤਵਾਦੀ ਸੰਗਠਨ ਗੈਰਕਾਨੂੰਨੀ ਢੰਗ ਨਾਲ ਅਸਲਾ ਐਮਨੀਸ਼ਨ, ਗੋਲਾ ਬਾਰੂਦ, ਨਸ਼ੀਲੇ ਪਦਾਰਥ ਅਤੇ ਜਾਲੀ ਕਰੰਸੀ ਪਾਕਿਸਤਾਨ ਤੋਂ ਹਾਸਿਲ ਕਰ ਰਹੇ ਹਨ। ਪੰਜਾਬ ਪੁਲਿਸ ਇਸ ਸਬੰਧੀ ਪੂਰੀ ਤਰ੍ਹਾਂ ਚੌਕਸ ਹੋ ਚੁੱਕੀ ਹੈ ਅਤੇ ਪੁਲਿਸ ਦੇ ਖੁਫਿ਼ਆ ਸੈਲ ਇਸ ਤੇ ਦਿਨ ਰਾਤ ਕੰਮ ਕਰ ਰਹੇ ਹਨ।
ਪੁਲਿਸ ਦੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਰਸਟ ਅਤੇ ਅੱਤਵਾਦੀ ਸਗੰਠਨ ਨਾਲ ਸਬੰਧਤ ਲੋਕ ਇੰਟਰਨੈਟ ਰਾਹੀ ਪਬਲਿਕ ਡੋਮੇਨ ਤੋਂ ਵੱਖ ਵੱਖ ਪਲੇਟਫਾਰਮਾ ਦੀ ਵਰਤੋਂ ਕਰਦੇ ਹਨ। ਉਕਤ ਪਲੇਟਫਾਰਮਾ ਤੋਂ ਗਲਤ ਪਹਿਚਾਣ ਦੇ ਆਧਾਰ ਤੇ ਅਤੇ ਵਿਦੇਸ਼ਾ ਵਿੱਚ ਬੈਠੇ ਸਾਥੀਆਂ ਰਾਹੀਂ virtual number ਹਾਸਿਲ ਕਰਦੇ ਹਨ। ਉਕਤ virtual number ਵਰਤਦਿਆਂ ਹੋਇਆਂ ਹੀ ਇਹ ਗੈਂਗ ਅਤੇ ਅੱਤਵਾਦੀ ਸਗੰਠਨ ਆਪਣੀ ਪਹਿਚਾਣ ਨੂੰ ਛੁਪਾ ਕੇ ਪੁਲਿਸ ਅਤੇ ਹੋਰ ਏਜੰਸੀਆਂ ਦੀ ਨਿਗਾਹ ਵਿੱਚ ਆਏ ਬਿਨ੍ਹਾਂ ਗੈਰਕਾਨੂੰਨੀ ਢੰਗ ਨਾਲ ਅਸਲਾ ਐਮਨੀਸ਼ਨ, ਗੋਲਾ ਬਾਰੂਦ, ਨਸ਼ੀਲੇ ਪਦਾਰਥ ਅਤੇ ਜਾਅਲੀ ਕਰੰਸੀ ਪਾਕਿਸਤਾਨ ਤੋਂ ਹਾਸਿਲ ਕਰਦੇ ਹਨ। ਉਕਤ ਹਥਿਆਰਾਂ ਦੀ ਮਦਦ ਨਾਲ ਪੰਜਾਬ ਅਤੇ ਹੋਰ ਰਾਜਾਂ ਵਿੱਚ Targeted/Contract Killing, Extortion ਆਦਿ ਸਮਾਜ ਅਤੇ ਦੇਸ਼ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ।
ਹਾਲਾਕਿ ਪੁਲਿਸ ਵੱਲੋਂ ਇਸ ਸਬੰਧੀ ਗਲਤ ਢੰਗ ਨਾਲ fake identities ਤੇ virtual numbers ਹਾਸਿਲ ਕਰਨ ਤੇ ਨਕੇਲ ਕੱਸਦੇ ਹੋਏ ਸਾਈਬਰ ਸੈਲ ਨੂੰ ਪੂਰੀ ਤਰ੍ਹਾਂ ਐਕਟਿਵ ਕਰ ਚੁੱਕੀ ਹੈ ਤਾਂ ਜੋ ਗੈਂਗਸਟਰ, ਅੱਤਵਾਦੀਆਂ ਦੇ ਨੈਕਸਸ ਨੂੰ ਤੋੜਿਆ ਸਕਦਾ ਸਕੇ। ਇਸ ਨੈਕਸਸ ਨੂੰ ਤੋੜ ਪੁਲਿਸ ਅਸਲਾ ਐਮਨੀਸ਼ਨ, ਗੋਲਾ ਬਾਰੂਦ ਅਤੇ ਹੈਰੋਇਨ, ਜਾਅਲੀ ਕਰੰਸੀ ਆਦਿ ਦੀ ਤਸਕਰੀ ਨੂੰ ਰੋਕਣ ਵਿੱਚ ਲੱਗੀ ਹੈ। ਜਿਸ ਦੇ ਚਲਦੇ ਹਾਲ ਹੀ ਵਿੱਚ ਐਸਐਸਓਸੀ ਅਮ੍ਰਿਤਸਰ ਵਲੋਂ ਵੀ ਇਸ ਸਬੰਧੀ ਮਾਮਲਾ ਦਰਜ ਕਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ।
ਪਰ ਦੇਖਣਾ ਇਹ ਹੈ ਕਿ ਪੰਜਾਬ ਪੁਲਿਸ ਵੱਲੋਂ ਕਿੰਨੇ ਐਸੇ ਅਸਮਾਜਿਕ ਤੱਤਵਾ ਨੂੰ ਗ੍ਰਿਫ਼ਤਾਰ ਕਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।