ਗੁਰਦਾਸਪੁਰ:24 ਜਨਵਰੀ 2023 ( ਮੰਨਣ ਸੈਣੀ) । ਵਿੱਤੀ ਕਮਿਸ਼ਨਰ (ਖੇਤੀਬਾੜੀ),ਪੰਜਾਬ ਸਰਕਾਰ ਸ਼੍ਰੀ ਰਾਹੁਲ ਤਿਵਾੜੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਦੀ ਬਦਲੀ ਬਤੌਰ ਜ਼ਿਲਾ ਸਿਖਲਾਈ ਅਫਸਰ ਗੁਰਦਾਸਪੁਰ ਹੋ ਗਈ ਹੈ,ਇਨਾਂ ਹੁਕਮਾਂ ਦੀ ਪਾਲਣਾ ਕਰਦਿਆਂ ਡਾ. ਅਮਰੀਕ ਸਿੰਘ ਨੇ ਅੱਜ ਬਤੌਰ ਜ਼ਿਲਾ ਸਿਖਲਾਈ ਅਫਸਰ ਦਾ ਚਾਰਜ ਸੰਭਾਲ ਲਿਆ।ਇਸ ਮੌਕੇ ਡਾ.ਕ੍ਰਿਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ,ਡਾ.ਹਰਮਿੰਦਰਪਾਲ ਸਿੰਘ ਗਿੱਲ ਬੀਜ ਪਰਖ ਅਫਸਰ,ਡਾ.ਰਣਧੀਰ ਸਿੰਘ, ਡਾ. ਹਰਪਿੰਦਰ ਸਿੰਘ ਵਿਸ਼ਾ ਵਸਤੂ ਮਾਹਿਰ,ਡਾ. ਰਵਿੰਦਰ ਸਿੰਘ,ਡਾ.ਬਲਜਿੰਦਰ ਸਿੰਘ ਭੁੱਲਰ, ਖੇਤੀਬਾੜੀ ਅਫਸਰ,ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ,ਕਿਸਾਨ ਆਗੂ ਅਵਤਾਰ ਸਿੰਘ ਸੰਧੂ,ਪਲਵਿੰਦਰ ਸਿੰਘ,ਗੁਰਦਿਆਲ ਸਿੰਘ,ਦਿਲਬਾਗ ਸਿੰਘ ਚੀਮਾ ਅਤੇ ਜਿੰਦਰ ਪਾਲ ਸੀਨੀਅਰ ਸਹਾਇਕ ਸਮੇਤ ਸਮੂਹ ਅਧਿਕਾਰੀ / ਕਰਮਚਾਰੀ ਹਾਜ਼ਰ ਸਨ।
ਵਰਨਣਯੋਗ ਹੈ ਕਿ ਡਾ. ਅਮਰੀਕ ਸਿੰਘ ਵੱਲੋਂ ਤਕਰੀਬਨ 26 ਸਾਲ ਬਤੌਰ ਖੇਤੀਬਾੜੀ ਵਿਕਾਸ ਅਫਸਰ (ਸਿਖਲਾਈ),ਦਫਤਰ ਜ਼ਿਲਾ ਸਿਖਲਾਈ ਅਫਸਰ ਵਿੱਚ ਸੇਵਾ ਕਰਦਿਆਂ ਖੇਤੀ ਪਸਾਰ ਸਿਖਿਆਵਾਂ ਦੇ ਆਧੁਨਿਕ ਮਾਧਿਅਮਾਂ ਦੀ ਵਰਤੋਂ ਕਰਦਿਆਂ ਗੁਰਦਾਸਪੁਰ ਹੀ ਨਹੀਂ ਸਗੋਂ ਪੰਜਾਬ ਦੇ ਹਰੇਕ ਜ਼ਿਲੇ ਵਿੱਚ ਨੌਜਵਾਨ ਕਿਸਾਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।ਉਨ੍ਹਾਂ ਵੱਲੋਂ ਤਕਰੀਬਨ 7 ਸਾਲ ਜ਼ਿਲਾ ਪਠਾਨਕੋਟ ਵਿੱਚ ਬਤੌਰ ਬਲਾਕ ਖੇਤੀਬਾੜੀ ਅਫਸਰ ਅਤੇ ਮੁੱਖ ਖੇਤੀਬਾੜੀ ਅਫਸਰ ਸੇਵਾ ਕਰਦਿਆਂ ਕਿਸਾਨੀ ਭਲਾਈ ਲਈ ਕੀਤੇ ਕਾਰਜਾਂ ਸਦਕਾ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਅੰਦਰ ਨਵੀਨਤਮ ਖੇਤੀ ਤਕਨੀਕਾਂ ਪ੍ਰਤੀ ਜਾਗਰੁਕਤਾ ਵਧਾਉਣ ਵਿੱਚ ਕਾਮਯਾਬੀ ਹਾਸਲ ਕੀਤੀ।ਜ਼ਿਲਾ ਪਠਾਨਕੋਟ ਨੂੰ ਉੱਤਰੀ ਭਾਰਤ ਦਾ ਪਹਿਲਾ ਪ੍ਰਦੂਸ਼ਣ ਮੁਕਤ ਜ਼ਿਲਾ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਾਲ 2022-23 ਦੌਰਾਨ ਇੱਕ ਵੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਵਾਕਿਆ ਦਰਜ਼ ਨਹੀਂ ਕੀਤਾ ਗਿਆ।ਉਨਾਂ ਵੱਲੋਂ ਜ਼ਿਲਾ ਪਠਾਨਕੋਟ ਅੰਦਰ ਯੋਜਨਾਬੱਧ ਤਰੀਕੇ ਨਾਲ ਚਲਾਈ ਗਈ ਮੁਹਿੰਮ ਸਦਕਾ ਮੱਕੀ ਦੀ ਫਸਲ ਉੱਪਰ ਫਾਲ ਆਰਮੀ ਵਰਮ ਦੀ ਰੋਕਥਾਮ ਵਿੱਚ ਕਾਮਯਾਬੀ,ਮੱਕੀ ਦੀ ਛੱਟੇ ਦੀ ਬਿਜਾਏ ਕੇਰ ਕੇ ਬਿਜਾਈ ਨੂੰ ਉਤਸ਼ਾਹਿਤ ਕਰਨਾ,ਬਲਾਕ ਧਾਰਕਲਾਂ ਦੇ ਜੰਗਲੀ ਜਾਨਵਰਾਂ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਪੀਲੀ ਸਰੋਂ ਦੀ ਫਸਲ ਨੂੰ ਉਤਸ਼ਾਹਿਤ ਕਰਨਾ,ਕੁਦਰਤੀ ਖੇਤੀ ਅਤੇ ਮੂਲ ਅਨਾਜ ਦੀ ਖੇਤੀ ਨੂੰ ਉਤਸ਼ਾਹਿਤ ਕਰਨ,ਜ਼ਿਲਾ ਪਠਾਨਕੋਟ ਵਿੱਚ 2016 ਦੌਰਾਨ ਪੰਜਾਬ ਦਾ ਪਹਿਲਾ ਕਿਸਾਨ ਬਾਜ਼ਾਰ ਚਲਾਉਣਾ, ਨਦੀਨਨਾਸ਼ਕਾਂ ਦੀ ਸੁਚੱਜੀ ਰੋਕਥਾਮ ਲਈ ਸਹੀ ਛਿੜਕਾਅ ਤਕਨੀਕਾਂ ਦੇ ਉਪਯੋਗ ਪ੍ਰਤੀ ਕਿਸਾਨਾਂ ਅੰਦਰ ਜਾਗਰੁਕਤਾ ਵਧਾਉਣਾ,ਸਿੱਲ ਵਾਲੇ ਇਲਾਕਿਆ ਵਿੱਚ ਕਣਕ ਦੀ ਬੈੱਡ ਪਲਾਂਟਿੰਗ,ਹੈਪੀ ਸੀਡਰ,ਸੁਪਰ ਸੀਡਰ ਤਕਨੀਕ,ਝੋਨੇ ਦੀ ਸਿੱਧੀ ਅਤੇ ਸਿਸਟਮ ਆਫ ਰਾਈਸ ਇੰਨਟੈਨਸੀਫੇਸ਼ਨ ਤਕਨੀਕ,ਖੇਤੀ ਸਹਾਇਕ ਕਿੱਤਿਆਂ ਪ੍ਰਤੀ ਜਾਗੁਰਤਾ ਵਧਾਉਣ ਵਿੱਚ ਕਾਮਯਾਬੀ ਮਿਲੀ।
ਖੇਤੀ ਪਸਾਰ ਸੇਵਾਵਾਂ ਵਿੱਚ ਆਧੁਨਿਕ ਸੂਚਨਾ ਤਕਨਾਲੋਜੀ ਖਾਸ ਕਰਕੇ ਸ਼ੋਸ਼ਲ ਮੀਡੀਆ ਜਿਵੇਂ ਵਟਸਐਪ,ਫੇਸ ਬੁੱਕ ਅਤੇ ਯੂ ਟਿਊਬ ਦੀ ਵਰਤੋਂ ਕਰਦਿਆਂ ਦੂਰ ਦੁਰਾਡੇ,ਸਰਹੱਦੀ ਅਤੇ ਪੱਛੜੇ ਇਲਾਕਿਆਂ ਦੇ ਨੌਜਵਾਨ ਕਿਸਾਨਾ ਤੱਕ ਨਵੀਨਤਮ ਖੇਤੀ ਤਕਨੀਕਾਂ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਰਿਹਾ।ਪੰਜਾਬ ਵਿੱਚ 2014 ਵਿੱਚ ਪਹਿਲਾ ਵਟਸਐਪ ਸਮੂਹ ਯੰਗ ਇੰਨੋਵੇਟਿਵ ਗਰੁੱਪ ਨਾਮ ਦਾ ਗਠਨ ਕਰਕੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਨਾਲ ਖੇਤੀ ਤਕਨੀਕਾਂ ਬਾਰੇ ਵਿਚਾਰ ਚਰਚਾ ਸ਼ੁਰੂ ਕੀਤੀ,ਜੋ ਬਹੁਤ ਕਾਮਯਾਬ ਰਹੀ।ਉਨਾਂ ਵੱਲੋਂ ਚਲਾਏ ਜਾ ਰਹੇ ਯੂ ਟਿਊਬ ਚੈਨਲ “ਮੇਰੀ ਖੇਤੀ ਮੇਰਾ ਮਾਣ ਖੇਤੀਬਾੜੀ ਵਿਭਾਗ” ਦੇ ਹੁਣ ਤਕ ਤਕਰੀਬਨ 3000 ਨੌਜਵਾਨ ਕਿਸਾਨ ਮੈਂਬਰ ਬਣ ਚੁੱਕੇ ਹਨ ਅਤੇ ਇਸ ਯੂ ਟਿਊਬ ਚੈਨਲ ਤੇ ਨਵੀਨਤਮ ਖੇਤੀ ਤਕਨੀਕਾਂ ਨਾਲ ਸੰਬੰਧਤ 169 ਵੀਡੀਉਜ਼ ਨੂੰ ਇੱਕ ਲੱਖ ਤੋਂ ਵੱਧ ਨੌਜਵਾਨ ਕਿਸਾਨ ਵੇਖ ਚੁੱਕੇ ਹਨ।ਡਾ.ਅਮਰੀਕ ਸਿੰਘ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਬੇਹਤਰੀਨ ਸੇਵਾਵਾਂ ਸਦਕਾ ਪੰਜਾਬ ਸਰਕਾਰ ਵੱਲੋਂ 2017 ਦੌਰਾਨ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਆਸਥਾ ਫਾਉਂਡੇਸ਼ਨ ਮੇਰਠ) ਉਤਰਪ੍ਰਦੇਸ਼ ਵੱਲੋ ਡਾ. ਅਮਰੀਕ ਸਿੰਘ ਨੂੰ ਸਾਲ 2021 ਅਤੇ 2022 ਦੌਰਾਨ ਅਹਿਮਦਾਬਾਦ ਅਤੇ ਸ਼ਿਮਲਾ ਵਿੱਚ ਹੋਏ ਸਮਾਗਮ ਦੌਰਾਨ ਰਾਸਟਰੀ ਪੱਧਰ ਦੇ ਇਨਾਮ “ਐਕਸੀਲੈਂਸ ਇਨ ਐਕਸਟੈਂਸ਼ਨ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਜ਼ਿਲਾ ਗੁਰਦਾਪੁਰ ਅਤੇ ਪਠਾਨਕੋਟ ਦੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਸਮੇਂ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।