ਡਾ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਅਤੇ ਬੱਬਰ ਹਸਪਤਾਲ ਵੱਲੋਂ ਠਾਕੁਰ ਬੀਓਪੀ ਵਿੱਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ, 150 ਮਰੀਜ਼ਾਂ ਦੀ ਕੀਤੀ ਜਾਂਚ
ਗੁਰਦਾਸਪੁਰ, 24 ਜਨਵਰੀ (ਮੰਨਣ ਸੈਣੀ)। ਡਾ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਅਤੇ ਬੱਬਰ ਹਸਪਤਾਲ ਵੱਲੋਂ ਬੀਤੇ ਦਿੰਨੀ ਬੀਐਸਐਫ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਠਾਕੁਰ ਬੀਓਪੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਮੁਫ਼ਤ ਲਗਾਏ ਗਏ ਇਸ ਕੈਂਪ ਵਿੱਚ 150 ਲੋਕਾਂ ਦਾ ਚੈਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਇਆਂ ਵੰਡੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਡਾ: ਕੇ.ਐਸ ਬੱਬਰ, ਡਾ: ਮਨਜਿੰਦਰ ਬੱਬਰ, ਡਾ: ਰੁਪਿੰਦਰ ਕੌਰ ਅਤੇ ਡਾ ਅਨੰਨਿਆ ਬੱਬਰ ਨੇ ਮਰੀਜ਼ਾ ਦਾ ਚੈਕਅੱਪ ਅਤੇ ਟੈਸਟ ਕੀਤੇ ਅਤੇ ਦਵਾਈਆਂ ਵੰਡੀਆ |
ਡਾ ਮਨਜਿੰਦਰ ਬੱਬਰ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਵਿੱਚ ਲੋਕ ਡਾਕਟਰੀ ਸਹੂਲਤਾਂ ਤੋਂ ਵਾਂਝੇ ਹਨ ਜਾਂ ਦੂਰ-ਦੁਰਾਡੇ ਦੇ ਹਸਪਤਾਲਾਂ ਵਿਚ ਜਾਣ ਦੇ ਯੋਗ ਨਹੀਂ ਹਨ। ਇਸ ਦੇ ਮੱਦੇਨਜ਼ਰ ਬੀਐਸਐਸ ਦੇ ਸਿਵਲ ਐਕਸ਼ਨ ਪ੍ਰੋਗ੍ਰਾਮ ਦੇ ਤਹਿਤ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਅਤੇ ਉਨਾਂ ਵੱਲੋਂ ਮਰੀਜ਼ਾ ਦਾ ਨਰਿੱਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੂਗਰ ਅਤੇ ਬੀ.ਪੀ ਦੇ ਮਰੀਜ਼ਾ ਦੀ ਜਾਂਚ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਪੌਸ਼ਟਿਕ ਖਾਣ ਪੀਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿੰਨਾ ਦੌਰਾਨ ਦਿਲ ਦੇ ਰੋਗਾ ਦਾ ਵੀ ਕਾਫੀ ਖਦਸ਼ਾ ਰਹਿੰਦਾ ਹੈ ਸੋਂ ਕਈਆਂ ਦੇ ਟੈਸਟ ਕਰਵਾਏ ਗਏ ਹਨ ਅਤੇ ਮੁਫ਼ਤ ਦਵਾਈ ਵੰਡੀ ਗਈ ।
ਇਸੇ ਤਰ੍ਹਾ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾ ਨੂੰ ਚਿੰਤਾ ਅਤੇ ਡਿਪਰੈਸ਼ਨ ਦੇ ਆਮ ਲੱਛਣਾਂ ਬਾਰੇ ਜਾਣਕਾਰੀ ਦੇਂਦੇ ਹੋਏ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮਰੀਜ਼ਾ ਅਤੇ ਮੌਜੂਦਾ ਮੋਹਤਬਾਰਾਂ ਵੱਲੋਂ ਡਾ ਰੁਪਿੰਦਰ ਬੱਬਰ ਦੀ ਕਾਫੀ ਸ਼ਲਾਘਾ ਕੀਤੀ ਗਈ ।
ਦੂਜੇ ਪਾਸੇ ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦੀ ਲੋਕਾਂ ਦਾ ਬੀਐਸਐਫ ਨਾਲ ਨਹੁੰ ਮਾਸ ਵਰਗਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਬੀ.ਐੱਸ.ਐੱਫ. ਉਨ੍ਹਾਂ ਦੀ ਸਿਹਤ ਪ੍ਰਤੀ ਵੀ ਚਿੰਤਤ ਹੈ। ਉਨ੍ਹਾਂ ਕਿਹਾ ਕਿ ਬੀ.ਐਸ.ਐਫ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਕੈਂਪ ਲਗਾਏ ਜਾਂਦੇ ਹਨ। ਇਸ ਮੌਕੇ ਤੇ ਬੱਬਰ ਪਰਿਵਾਰ ਡਾ ਕੇ ਐਸ ਬੱਬਰ,ਡਾ ਮਨਜਿੰਦਰ ਬੱਬਰ, ਡਾ ਅਨਨਿਆ ਬੱਬਰ ਅਤੇ ਡਾ ਰੁਪਿੰਦਰ ਬੱਬਰ ਵੱਲੋਂ ਵਾਤਾਵਰਨ ਸਬੰਧੀ ਜਾਗਰੁੂਕਤਾ ਫੈਲਾਉੰਦੇ ਹੋਏ ਬੂਟੇ ਵੀ ਲਗਾਏ ਗਏ।
ਇਸ ਦੌਰਾਨ ਡਾ ਰੁਪਿੰਦਰ ਬੱਬਰ ਵੱਲੋਂ ਔਰਤਾਂ ਨੂੰ ਚਿੰਤਾ ਅਤੇ ਡਿਪਰੈਸ਼ਨ ਦੇ ਆਮ ਲੱਛਣਾਂ ਬਾਰੇ ਜਾਣਕਾਰੀ ਦੇਂਦੇ ਹੋਏ ਮਰੀਜ਼ਾਂ ਦੀ ਜਾਂਚ ਕੀਤੀ ਗਈ। ਉੱਥੇ ਹੀ ਡਾ ਅਨਨਿਆ ਬੱਬਰ ਵੱਲੋਂ ਗਰਭਵਤੀ ਮਹਿਲਾਵਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਤੰਦਰੂਸਤ ਖਾਣਪਾਣ ਦੀ ਸਲਾਹ ਦੇ ਕੇ ਡਿਲਿਵਰੀ ਕੇਵਲ ਹਸਪਤਾਲ ਵਿੱਚ ਹੀ ਕਰਨ ਦੀ ਸਲਾਹ ਦਿੱਤੀ ਗਈ। ਇਸ ਮੌਕੇ ਮਰੀਜ਼ਾ ਅਤੇ ਮੌਜੂਦਾ ਮੋਹਤਬਾਰਾਂ ਵੱਲੋਂ ਬੱਬਰ ਪਰਿਵਾਰ ਦੀ ਕਾਫੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਵੱਲੋਂ ਵਾਤਾਵਰਨ ਸਬੰਧੀ ਜਾਗਰੁੂਕਤਾ ਫੈਲਾਉੰਦੇ ਹੋਏ ਬੂਟੇ ਵੀ ਲਗਾਏ ਗਏ।
ਦੱਸਣਯੋਗ ਹੈ ਕਿ ਇੱਕ ਪਾਸੇ ਜਿੱਥੇ ਮਾਨਸਿਕ ਰੋਗਾਂ ਦੇ ਇਲਾਜ ਲਈ ਕਾਲੇਜ ਰੋਡ ਗੁਰਦਾਸਪੁਰ ਤੇ ਖੁਲਿਆ ਪਹਿਲਾ ਆਧੂਨਿਕ ਮਸ਼ੀਨਾ ਨਾਲ ਲੈਸ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਸਰਹਦੀ ਇਲਾਕਿਆ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਅਤੇ ਮਰੀਜ਼ਾ ਨੂੰ ਇੱਥੇ ਚੰਗੀ ਕੌਂਸਲਿੰਗ ਅਤੇ ਇਲਾਜ਼ ਮਿਲ ਰਿਗਾ ਉੱਥੇ ਹੀ ਬੱਬਰ ਹਸਪਤਾਲ ਵੱਲੋਂ ਪੁਰਾਣੇ ਸਮੇਂ ਤੋਂ ਗੁਰਦਾਸਪੁਰ ਦੇ ਲੋਕਾਂ ਦੀ ਸੇਵਾ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਜਾ ਰਹੀ ਹੈ।