ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ: ਅੰਮ੍ਰਿਤਸਰ ਸਰਹੱਦ ‘ਤੇ 2 ਡਰੋਨ ਆਏ ਨਜ਼ਰ, ਇਕ ਨੂੰ ਲੱਗੀ ਗੋਲੀ, ਪਠਾਨਕੋਟ ‘ਚ 2 ਸ਼ੱਕੀਆਂ ਤੇ ਹੋਈ ਫਾਇਰਿੰਗ

ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ: ਅੰਮ੍ਰਿਤਸਰ ਸਰਹੱਦ ‘ਤੇ 2 ਡਰੋਨ ਆਏ ਨਜ਼ਰ, ਇਕ ਨੂੰ ਲੱਗੀ ਗੋਲੀ, ਪਠਾਨਕੋਟ ‘ਚ 2 ਸ਼ੱਕੀਆਂ ਤੇ ਹੋਈ ਫਾਇਰਿੰਗ
  • PublishedNovember 26, 2022

ਅਮ੍ਰਿਤਸਰ, ਪਠਾਨਕੋਟ, 26 ਨਵੰਬਰ (ਦੀ ਪੰਜਾਬ ਵਾਇਰ)। ਸ਼ੁੱਕਰਵਾਰ ਰਾਤ ਨੂੰ ਪੰਜਾਬ ਸਰਹੱਦ ‘ਤੇ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਦੀਆਂ ਤਿੰਨ ਕੋਸ਼ਿਸ਼ਾਂ ਹੋਈਆਂ, ਪਰ ਬੀਐਸਐਫ ਦੇ ਜਵਾਨਾਂ ਨੇ ਇਸ ਨੂੰ ਨਾਕਾਮ ਕਰ ਦਿੱਤਾ। ਅੰਮ੍ਰਿਤਸਰ ਸੈਕਟਰ ਵਿੱਚ ਦੋ ਡਰੋਨ ਭਾਰਤੀ ਸਰਹੱਦ ਵੱਲ ਨਜ਼ਕ ਆਏ, ਪਰ ਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਇੱਕ ਨੂੰ ਗੋਲੀ ਲੱਗੀ ਅਤੇ ਦੂਜੇ ਨੂੰ ਵਾਪਸ ਪਰਤਣਾ ਪਿਆ। ਦੂਜੇ ਪਾਸੇ ਪਠਾਨਕੋਟ ਸੈਕਟਰ ਵਿੱਚ ਵੀ ਜਵਾਨਾਂ ਨੇ ਘੁਸਪੈਠ ਕਰ ਰਹੇ ਦੋ ਤਸਕਰਾਂ ਤੇ ਫਾਇਰਿੰਗ ਕਰ ਘੁਸਪੈਠ ਨੂੰ ਨਾਕਾਮ ਕੀਤਾ।

ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸੈਕਟਰ ਦੀ ਦਾਉਕੇ ਚੌਕੀ ਨੇੜੇ ਰਾਤ ਕਰੀਬ 10 ਵਜੇ ਡਰੋਨ ਦੀ ਹਰਕਤ ਦੇਖੀ ਗਈ। ਗਸ਼ਤ ਕਰ ਰਹੇ ਬੀਐਸਐਫ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਖੇਤਾਂ ਵਿੱਚ ਡਿੱਗਿਆ ਡਰੋਨ ਮਿਲਿਆ। ਇਹ 8-ਪ੍ਰੋਪੈਲਰ ਓਕਟਾ-ਕਾਪਟਰ DJI ਮੈਟ੍ਰਿਸ ਹੈ, ਜਿਸ ਦੀ ਵਰਤੋਂ ਪਾਕਿਸਤਾਨੀ ਤਸਕਰ ਸਰਹੱਦ ਪਾਰੋਂ ਵੱਡੀਆਂ ਖੇਪਾਂ ਦੀ ਢੋਆ-ਢੁਆਈ ਲਈ ਕਰਦੇ ਹਨ।

ਢੇਰ ਕੀਤਾ ਗਿਆ ਡਰੋਨ

ਪੰਜਗਰਾਈ ਚੌਕੀ ਨੇੜੇ ਦੂਜੀ ਘੁਸਪੈਠ: ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਰਾਤ 9.45 ਤੋਂ 10.30 ਵਜੇ ਦਰਮਿਆਨ ਅੰਮ੍ਰਿਤਸਰ ਸੈਕਟਰ ਵਿੱਚ ਪੰਜਗਰਾਈ ਚੌਕੀ ਵਿੱਚ ਡਰੋਨ ਦੀ ਹਰਕਤ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਕਰਨ ਤੋਂ ਬਾਅਦ ਡਰੋਨ ਵਾਪਸ ਪਰਤਿਆ। ਬੀਐਸਐਫ ਜਵਾਨਾਂ ਨੇ ਇਸ ਦੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।

ਘੁਸਪੈਠ ਕਰਦੇ ਹੋਏ ਸ਼ੱਕੀ ਤਸਕਰ

ਉਸੇ ਸਮੇਂ, ਪਠਾਨਕੋਟ ਸੈਕਟਰ ਵਿੱਚ ਫਰਾਈਪੁਰ ਚੌਕੀ ਨੇੜੇ ਗਸ਼ਤ ਕਰ ਰਹੇ ਜਵਾਨਾਂ ਨੇ ਥਰਮਲ ਕੈਮਰਿਆਂ ਦੀ ਮਦਦ ਨਾਲ ਦੋ ਘੁਸਪੈਠੀਆਂ ਨੂੰ ਦੇਖਿਆ। ਇਹ ਪਾਕਿਸਤਾਨੀ ਰੇਂਜਰਾਂ ਦੀ ਫਰਾਈਪੁਰ ਚੌਕੀ ਦੇ ਨੇੜੇ ਸਨ। ਬਟਾਲੀਅਨ 121 ਦੇ ਜਵਾਨ ਸਰਹੱਦ ‘ਤੇ ਗਸ਼ਤ ‘ਤੇ ਸਨ। ਜਵਾਨਾਂ ਨੇ ਚੌਕਸੀ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਕਾਰਨ ਉਸ ਨੂੰ ਵਾਪਸ ਪਰਤਣਾ ਪਿਆ।

Written By
The Punjab Wire