ਗੁਰਦਾਸਪੁਰ, 17 ਨਵੰਬਰ (ਮੰਨਣ ਸੈਣੀ)। ਸਥਾਨਿਕ ਕ੍ਰਿਸ਼ਨਾ ਮੰਦਿਰ ਅੰਦਰ 19 ਅਤੇ 20 ਨਵੰਬਰ ਨੂੰ ਅੱਖਾ ਦਾ ਮੁਫ਼ਤ ਕੈਂਪ ਲੱਗ ਰਿਹਾ ਹੈ। ਇਸ ਕੈਂਪ ਵਿੱਚ ਮਰੀਜ਼ਾ ਦੀ ਅੱਖਾ ਦੀ ਜਾਂਚ ਅੱਖਾਂ ਦੇ ਪ੍ਰਸਿੱਧ ਡਾਕਟਰ ਰਾਜਨ ਅਰੋੜਾ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਜਾਵੇਗੀ।
ਇਸ ਸੰਬੰਧੀ ਜਾਨਕਾਰੀ ਦੇਂਦੇ ਹੋਏ ਡਾ ਰਾਜਨ ਅਰੋੜਾ ਨੇ ਦੱਸਿਆ ਕਿ ਸਮਾਜਸੇਵੀ ਰਮੇਸ਼ ਕੁਮਾਰ ਗੁਲਾਟੀ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਇਸ ਕੈਂਪ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸ ਕੈਂਪ ਅੰਦਰ ਅੱਖਾਂ ਦੀ ਜਾਂਚ ਕਰਨ ਤੋਂ ਬਾਅਦ ਮਰੀਜ਼ਾ ਨੂੰ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਵੰਡੀਆ ਜਾਣਗੀਆਂ। ਇਸ ਮੌਕੇ ਤੇ ਸਮਾਜਸੇਵੀ ਰਮੇਸ਼ ਗੁਲਾਟੀ ਨੇ ਇਲਾਕੇ ਦੇ ਲੋਕਾਂ ਨੂੰ ਇਸ ਕੈਂਪ ਦਾ ਲਾਭ ਜਿਆਦਾ ਤੋਂ ਜਿਆਦਾ ਉਠਾਉਣ ਦੀ ਅਪੀਲ ਕੀਤੀ।