ਬਠਿੰਡਾ, 16 ਨਵੰਬਰ (ਦੀ ਪੰਜਾਬ ਵਾਇਰ)। ਕੇ.ਪੀ. ਇਮੇਜਿੰਗ ਸੈਂਟਰ ਵਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾ ਅੰਦਰ ਖੋਲੀ ਜਾ ਰਹੀ ਬ੍ਰਾਂਚਾ ਦੇ ਚਲਦੀਆਂ ਬੀਤੇ ਦਿੰਨੀ ਬਠਿੰਡਾ ਸ਼ਹਿਰ ਅੰਦਰ ਵੀ ਸੈਂਟਰ ਖੋਲ ਕੇ ਸ਼ੁਰੂਆਤ ਕੀਤੀ ਗਈ।। ਬੱਸ ਸਟੈਂਡ ਨੇੜੇ ਖੋਲ੍ਹੇ ਗਏ ਕੇ.ਪੀ .ਇਮੇਜਿੰਗ ਸੈਂਟਰ ਦਾ ਉਦਘਾਟਨ ਏਮਜ਼ ਦੇ ਡਾਇਰੈਕਟਰ ਡੀ.ਕੇ.ਸਿੰਘ ਵੱਲੋਂ ਕੀਤਾ ਗਿਆ। ਇਸ ਦੌਰਾਨ ਕੇਪੀ ਇਮੇਜਿੰਗ ਸੈਂਟਰ ਦੇ ਡਾਇਰੈਕਟਰ ਡਾ: ਹਰਜੋਤ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਜਿਸ ਵਿੱਚ ਆਈਐਮਏ ਦੇ ਮੁਖੀ ਡਾ: ਵਿਕਾਸ ਛਾਬੜਾ, ਐਡਵਾਂਸ ਕੈਂਸਰ ਸੈਂਟਰ ਦੇ ਡਾ: ਦੀਪਕ ਅਰੋੜਾ, ਸਿਵਲ ਸਰਜਨ ਬਠਿੰਡਾ ਡਾ: ਤੇਜਵੰਤ ਸਿੰਘ ਢਿੱਲੋਂ ਅਤੇ ਡਾ: ਸੁਨੀਲ ਗੁਪਤਾ ਪਹੁੰਚੇ ਸਨ।
ਇਸ ਮੌਕੇ ਤੇ ਡਾਇਰੇਕਟਰ ਡਾ: ਹਰਜੋਤ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਆਧੁਨਿਕ ਤਕਨੀਕ ਨਾਲ ਲੈਸ ਐਮ.ਆਰ.ਆਈ ਸਕੈਨ, ਐਮ.ਆਰ.ਆਈ ਹੈੱਡ, ਪੇਟ ਅਤੇ ਛਾਤੀ ਦਾ ਸਕੈਨ, ਭਰੂਣ ਦਾ ਐਮ.ਆਰ.ਆਈ ਅਤੇ ਹਰ ਤਰ੍ਹਾਂ ਦੇ ਟੈਸਟ ਅਤੇ ਸਕੈਨ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਦੱਸਿਆ ਕਿ (PET-CT, SPECT, 1.5 T MRI, 32 ਸਲਾਈਸ CT ਸਮੇਤ ਹੋਰ ਰੇਡੀਓਲੋਜੀ ਸੇਵਾਵਾਂ ਵਾਲਾ ਇੱਕੋ ਇੱਕ ਕੇਂਦਰ ਇਹ ਮਾਲਵੇ ਦੇ ਬਠਿੰਡਾ ਵਿੱਚ ਖੋਲਿਆ ਗਿਆ ਹੈ। ਜਿਸ ਕੇਂਦਰ ਵਿੱਚ ਜਾਪਾਨ, ਕੋਰੀਆ ਅਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਬਿਮਾਰੀਆਂ ਦੀ ਪਛਾਣ ਕਰਨ ਲਈ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਵਿਚ ਕੈਂਸਰ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨ ਦੀ ਵਿਸ਼ੇਸ਼ ਸਹੂਲਤ ਹੈ। ਪਹਿਲਾਂ ਲੋਕਾਂ ਨੂੰ ਕਈ ਤਰ੍ਹਾਂ ਦੇ ਸਕੈਨ ਕਰਵਾਉਣ ਲਈ ਚੰਡੀਗੜ੍ਹ ਜਾਂ ਦਿੱਲੀ ਵਰਗੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ।
ਦੱਸਣਯੋਗ ਹੈ ਕਿ ਕੇ.ਪੀ ਦੀ ਰੇਡੀਆਲੋਜੀ ਕਲੀਨਿਕ ਵੱਲੋਂ ਇਸ ਤੋਂ ਪਹਿਲ੍ਹਾਂ ਗੁਰਦਾਸਪੁਰ, ਟਾਂਡਾ, ਪਠਾਨਕੋਟ, ਜਾਲੰਧਰ, ਕਪੂਰਥਲਾ ਅੰਦਰ ਕੇ.ਪੀ. ਇਮੇਜਿੰਗ ਸੈਂਟਰ ਚਲਾਏ ਜਾ ਰਹੇ ਸਨ ਅਤੇ ਹੁਣ ਬਠਿੰਡਾ ਵਿੱਚ ਵੀ ਨਵਾਂ ਸੈਂਟਰ ਖੋਲਿਆ ਗਿਆ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਆਈ.ਐਮ.ਏ ਗੁਰਦਾਸਪੁਰ ਦੇ ਜਨਰਲ ਸਕੱਤਰ ਡਾ ਕੇ.ਐਸ.ਬੱਬਰ, ਡਾ ਮਨਜਿੰਦਰ ਸਿੰਘ ਬੱਬਰ, ਡਾ ਰੁਪਿੰਦਰ ਨਿਓਰੋ ਸਾਇਕਿਏਟ੍ਰੀ ਸੈਂਟਰ ਦੀ ਡਾ. ਰੁਪਿੰਦਰ ਕੌਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।