ਸਿੱਖਿਆ ਸੰਸਥਾ ਦੇ ਹਰ ਵਿਦਿਆਰਥੀ ਅਤੇ ਹਰ ਨਾਗਰਿਕ ਨੂੰ ਕਾਨੂੰਨੀ ਸੇਵਾਵਾ ਬਾਰੇ ਕੀਤਾ ਜਵੇਗਾ ਜਾਗਰੂਕ : ਜੱਜ ਨਵਦੀਪ ਕੌਰ ਗਿੱਲ ਤੇ ਪਰਮਿੰਦਰ ਸਿੰਘ ਸੈਣੀ
ਗੁਰਦਾਸਪੁਰ, 4 ਨਵੰਬਰ (ਮੰਨਣ ਸੈਣੀ)। ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋ ਸਿੱਖਿਆ ਸੰਸਥਾਵਾ ਵਿੱਚ ਆਜਾਦੀ ਦਾ ਅਮ੍ਰਿਤ ਮਹਾ ਉਤਸਵ ਦੇ ਚਲਦਿਆ ਪੈਨ ਇੰਡੀਆ ਕੰਪੇਨ ਤਹਿਤ ਮਾਨਯੋਗ ਜਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੈਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ੍ਰੀ ਰਜਿੰਦਰ ਅਗਰਵਾਲ ਜੀ ਅਤੇ ਸੱਕਤਰ ਕਾਨੂੰਨੀ ਸੇਵਾਵਾ ਅਥਾਰਟੀ-ਕਮ-ਜੱਜ ਸੀਨੀਅਰ ਡਵੀਜ਼ਨ ਸਿਵਲ ਜੱਜ ਮਿਸ ਨਵਦੀਪ ਕੌਰ ਗਿੱਲ ਜੀ ਦੀ ਰਹਿਨੁਮਾਈ ਹੇਠ ਕਾਨੂੰਨੀ ਸਾਖਰਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ।
ਇਸ ਤਹਿਤ ਜਾਣਕਾਰੀ ਦਿੰਦੇ ਹੋਏ ਮਿਸ ਨਵਦੀਪ ਕੌਰ ਗਿੱਲ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਸਲਰ–ਕਮ- ਨੋਡਲ ਅਫਸਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 31-10-2022 ਤੋ 13-11-2022 ਤੱਕ 19 ਸਿੱਖਿਆ ਬਲਾਕਾ ਦੇ 970 ਸਕੂਲਾ ਵਿੱਚ ਪੜ੍ਹਦੇ 6ਵੀ ਤੋ 12ਵੀ ਤੱਕ ਦੇ ਲਗਭਗ 2,50,000 ਵਿਦਿਆਰਥੀਆ ਅਤੇ ਕਾਲਜਾ ਤੇ ਆਈ.ਟੀ.ਆਈਜ਼ ਦੇ ਲਗਭਗ 50,000 ਵਿਦਿਆਰਥੀਆ ਨੂੰ ਕਾਨੂੰਨੀ ਸਾਖਰਤਾ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਮੁਹਿੰਮ ਤਹਿਤ ਅੱਜ ਜਿਲ੍ਹੇ ਦੇ ਸਿੱਖਿਆ ਬਲਾਕ ਬਟਾਲਾ-1, ਬਟਾਲਾ-2 ਅਤੇ ਡੇਰਾ ਬਾਬਾ ਨਾਨਕ ਬਲਾਕ-1 ਤੇ ਬਲਾਕ-2 ਦੇ 118 ਸਕੂਲਾਂ ਵਿੱਚ ਵਿਸ਼ੇਸ ਪ੍ਰੋਗਰਾਮ ਕਰਵਾਏ ਗਏ। ਜਿਨ੍ਹਾਂ ਵਿਚ 38000 ਤੋਂ ਉਪੱਰ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ । ਐਸ.ਡੀ.ਕਾਲਜ ਫਾਰ ਵੋਮੈਨ ਗੁਰਦਾਸਪੁਰ ਵਿਖੇ ਜੱਜ ਮਿਸ ਨਵਦੀਪ ਕੌਰ ਗਿੱਲ ਸਕੱਤਰ ਕਾਨੂੰਨੀ ਸੈਵਾਵਾਂ ਅਥਾਰਿਟੀ ਬਤੌਰ ਮੁੱਖ ਮਹਿਮਾਨ ਅਤੇ ਪਰਮਿੰਦਰ ਸਿੰਘ ਸੈਂਣੀ ਜਿਲ੍ਹਾ ਗਾਈਡੈਸ ਕਾਊਸਲਰ ਅਤੇ ਐਡਵੋਕੇਟ ਪਲਵਿੰਦਰ ਕੌਰ ਵਿਸ਼ੇਸ ਮਹਿਮਾਨ ਵਜੋ ਸ਼ਾਮਿਲ ਹੋਏ । ਸਰਕਾਰੀ ਕੰਨਿਆ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਅਤੇ ਕੈਪ ਸਰਕਾਰੀ ਕੰਨਿਆ ਸਕੂਲ ਕੈਪ ਬਟਾਲਾ ਵਿਖੇ ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਸ ਕਾਊਸਲਰ ਬਤੌਰ ਮੁੱਖ ਮਹਿਮਾਨ ਜਾਗਰੂਕਤਾ ਅਭਿਆਨ ਦੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਏ ।
ਇਸ ਮੌਕੇ ਉਨ੍ਹਾਂ ਵੱਲੋਂ ਕਾਨੂੰਨੀ ਸਾਖ਼ਰਤਾ ਅਭਿਆਨ ਤਹਿਤ ਵਿਦਿਆਰਥੀਆਂ ਨੂੰ ਮੁੱਢਲੇ ਅਧਿਕਾਰਾ ਤੇ ਕਾਨੂੰਨੀ ਸੇਵਾਵਾਂ ਬਾਰੇ ਵੱਡਮੁੱਲੀ ਜਾਣਕਾਰੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ। ਇਸ ਮੌਕੇ ਜੱਜ ਮਿਸ ਨਵਦੀਪ ਕੌਰ ਗਿੱਲ ਨੇ ਕਿਹਾ ਕਿ ਜ਼ਿਲ੍ਹੇ ਦੇ ਹਰ ਨਾਗਰਿਕ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਹਰ ਕਾਨੂੰਨੀ ਸਹਾਇਤਾ ਲਈ ਲੋੜਵੰਦ ਯੋਗ ਨਾਗਰਿਕ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁਹਈਆ ਕਰਵਾਈ ਜਾਵੇਗੀ। ਲੋੜਵੰਦ ਨਾਗਰਿਕ ਕੋਰਟ ਕੰਪਲੈਕਸ ਦੇ ਕਮਰਾ ਨੰਬਰ 104 ਵਿੱਚ ਇਸ ਸਬੰਧੀ ਸਪੰਰਕ ਕਰ ਸਕਦੇ ਹਨ।