ਹੋਰ ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਕੋਰਟ ਕੰਪਲੈਕਸ ਅੰਦਰ ਔਰਤ ਤੋਂ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਏਐਸਆਈ ਦੀ ਵੀਡੀਓ ਵਾਇਰਲ, ਮਾਮਲਾ ਦਰਜ਼

ਕੋਰਟ ਕੰਪਲੈਕਸ ਅੰਦਰ ਔਰਤ ਤੋਂ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਏਐਸਆਈ ਦੀ ਵੀਡੀਓ ਵਾਇਰਲ, ਮਾਮਲਾ ਦਰਜ਼
  • PublishedNovember 2, 2022

ਗੁਰਦਾਸਪੁਰ, 2 ਨਵੰਬਰ (ਮੰਨਣ ਸੈਣੀ)। ਨਸ਼ੇ ਦੇ ਮਾਮਲੇ ਵਿੱਚ ਜਮਾਨਤ ਕਰਵਾਉਣ ਦੇ ਬਦਲੇ ਵਿੱਚ ਇੱਕ ਔਰਤ ਤੋਂ ਕੋਰਟ ਕੰਪਲੈਕਸ ਦੇ ਅੰਦਰ ਕੋਲੋ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਏ.ਐਸ.ਆਈ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਨੇ ਇਸ ਤੇ ਫੌਰੀ ਐਕਸਨ ਲੈਂਦੇ ਹੋਏ ਆਪਣੇ ਹੀ ਪੰਜਾਬ ਪੁਲਿਸ ਦੇ ਮੁਲਾਜਿਮ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਥਾਨਾ ਸਿਟੀ ਅੰਦਰ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ਥਾਣੇ ‘ਚ ਤਾਇਨਾਤ ਏ.ਐੱਸ.ਆਈ ਰਾਜੀਵ ਕੁਮਾਰ ਨੇ ਨਸ਼ੇ ਦੇ ਇਕ ਮਾਮਲੇ ‘ਚ ਜ਼ਮਾਨਤ ਕਰਵਾਉਣ ਲਈ ਇਕ ਔਰਤ ਤੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂ ਰਹੇ ਹਨ। ਜਿਸ ਦੀ ਮੌਕੇ ‘ਤੇ ਮੌਜੂਦ ਕਿਸੇ ਵਿਅਕਤੀ ਨੇ ਰਿਸ਼ਵਤ ਲੈਂਦਿਆਂ ਏਐਸਆਈ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਜਲਦੀ ਹੀ ਇਹ ਵੀਡੀਓ ਪੂਰੇ ਸ਼ਹਿਰ ਵਿੱਚ ਵਾਇਰਲ ਹੋ ਗਿਆ। ਵੀਡੀਓ ‘ਚ ਔਰਤ ਕਿਸੇ ਦੀ ਜ਼ਮਾਨਤ ਲਈ ਏਐੱਸਆਈ ਨਾਲ ਗੱਲ ਕਰ ਰਹੀ ਹੈ, ਜਿਸ ਦੇ ਬਦਲੇ ਉਹ ਉਸ ਤੋਂ 10 ਹਜ਼ਾਰ ਰੁਪਏ ਰਿਸ਼ਵਤ ਮੰਗ ਰਿਹਾ ਹੈ। ਉਸ ਨੂੰ ਪੰਜ ਹਜ਼ਾਰ ਰੁਪਏ ਦਿੰਦੇ ਹੋਏ ਔਰਤ ਨੇ ਉਸ ਨੂੰ ਕਿਹਾ ਕਿ ਬਾਕੀ ਪੰਜ ਹਜ਼ਾਰ ਰੁਪਏ ਜ਼ਮਾਨਤ ਹੋਣ ਤੋਂ ਬਾਅਦ ਦੇ ਦਿਓ। ਇਸ ਤੋਂ ਬਾਅਦ ਏਐਸਆਈ ਔਰਤ ਤੋਂ ਪੰਜ ਹਜ਼ਾਰ ਰੁਪਏ ਲੈਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕਿਸੇ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਲਈ।

ਇਸ ਮਾਮਲੇ ਵਿੱਚ ਤਤਕਾਲ ਕਾਰਵਾਈ ਕਰਦੇ ਹੋਏ ਉਕਤ ਏਐਸਆਈ ਦੇ ਖਿਲਾਫ ਕਾਰਵਾਈ ਕਰਦੇ ਹੋਏ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਏ.ਐਸ.ਆਈ ਰਾਜੀਵ ਕੁਮਾਰ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਉਸ ਤੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ, ਉਸਦਾ ਨਾਮ ਗੁਪਤ ਰੱਖਿਆ ਜਾਵੇਗਾ । ਉਹਨਾਂ ਸਖਤ ਲਫਜ਼ਾ ਵਿੱਚ ਕਿਹਾ ਕਿ ਜੋ ਵੀ ਕਰਮਚਾਰੀ ਰਿਸ਼ਵਤ ਲੈਂਦਾ ਹੈ ਉਸ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ

Written By
The Punjab Wire