ਗੁਰਦਾਸਪੁਰ, 26 ਅਕਤੂਬਰ (ਮੰਨਣ ਸੈਣੀ) । ਥਾਣਾ ਤਿੱਬੜ ਦੀ ਪੁਲੀਸ ਨੇ ਜੂਆ ਖੇਡਦੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰਤੀ ਕਰੰਸੀ ਅਤੇ ਤਾਸ਼ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਐਸ.ਆਈ ਅਮਨੂਯਾਲ ਮੱਲ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸੂਚਨਾ ਦੇ ਆਧਾਰ ‘ਤੇ ਘੁਰਾਲਾ ਬਾਈਪਾਸ ਮੁਕੇਰੀਆਂ ਰੋਡ ਵਾਲੀ ਗਲੀ ‘ਚ ਘਰ ਦੇ ਚੌਕ ‘ਚ ਛਾਪੇਮਾਰੀ ਕਰਕੇ ਮੁਲਜ਼ਮ ਨਿੰਮਾ ਪੁੱਤਰ ਮਹਿੰਦਰ ਸਿੰਘ ਵਾਸੀ ਨੌਸ਼ਹਿਰਾ ਮੱਝਾ ਸਿੰਘ, ਅਮਿਤ ਕੁਮਾਰ ਪੁੱਤਰ ਜਗਦੀਸ਼ ਰਾਜ ਵਾਸੀ ਪੰਛੀ ਕਲੋਨੀ, ਅੰਕੁਰ ਪੁੱਤਰ ਰਾਮਲੁਭਾਇਆ ਵਾਸੀ ਕ੍ਰਿਸ਼ਨਾ ਨਗਰ, ਅਦਿੱਤਿਆ ਪੁੱਤਰ ਜੋਗਿੰਦਰ, ਵਰਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼, ਪਵਨ ਕੁਮਾਰ ਪੁੱਤਰ ਰਾਮਮੂਰਤੀ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ, ਜਿੰਮੀ ਕਾਂਤ ਪੁੱਤਰ ਰਾਮ ਲਾਲ ਵਾਸੀ ਬਾਬੋਵਾਲ, ਲਖਵਿੰਦਰ ਪੁੱਤਰ ਕਰਮਾ ਚੰਦ ਵਾਸੀ ਮੰਡੀ ਗੁਰਦਾਸਪੁਰ, ਐਡਵਿਨ ਪੁੱਤਰ ਯੂਸਫ ਵਾਸੀ ਧਾਰੀਵਾਲ, ਅਸ਼ਵਨੀ ਕੁਮਾਰ ਪੁੱਤਰ ਨਵਦੀਪ, ਗੋਪਾਲ ਦਾਸ. ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅਬਲਖੈਰ, ਜੰਗ ਬਹਾਦਰ ਪੁੱਤਰ ਮਦਨ ਮੋਹਨ, ਅਕਸ ਪੁੱਤਰ ਸ਼ਾਕਾ, ਦੀਪਕ ਸੈਣੀ ਪੁੱਤਰ ਦਵਿੰਦਰ ਸੈਣੀ ਵਾਸੀ ਗੁਰਦਾਸਪੁਰ ਨੂੰ ਜੂਆ ਖੇਡਦੇ ਹੋਏ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 2 ਲੱਖ 5 ਹਜ਼ਾਰ 550 ਰੁਪਏ ਦੀ ਭਾਰਤੀ ਕਰੰਸੀ ਅਤੇ 52 ਤਾਸ਼ ਦੇ ਪੱਤੇ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
Recent Posts
- ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ
- ਪੰਜਾਬ ਪੁਲਿਸ ਨੇ ਪਾਕਿ-ਆਈਐਸਆਈ ਸਮਰਥਿਤ ਬੀ.ਕੇ.ਆਈ. ਅੱਤਵਾਦੀ ਮਾਡਿਊਲਾਂ ਦਾ ਕੀਤਾ ਪਰਦਾਫਾਸ਼
- ਸਿੱਖਿਆ ਕ੍ਰਾਂਤੀ ਨਾਲ ਬਦਲ ਰਹੀ ਹੈ ਸਰਕਾਰੀ ਸਕੂਲਾਂ ਦੀ ਨੁਹਾਰ – ਰਮਨ ਬਹਿਲ
- ਏਜੀਟੀਐਫ ਵੱਲੋਂ ਫਿਰੌਤੀ ਰੈਕਿਟ ਦਾ ਪਰਦਾਫ਼ਾਸ਼ ; ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ 24 ਸਾਲਾ ਮਾਸਟਰਮਾਈਂਡ
- ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਬੀ.ਟੀ. ਕਾਟਨ ਹਾਈਬ੍ਰਿਡ ਬੀਜਾਂ ‘ਤੇ 33 ਫੀਸਦ ਸਬਸਿਡੀ ਦੇਵੇਗੀ: ਗੁਰਮੀਤ ਸਿੰਘ ਖੁੱਡੀਆਂ