ਸਿਹਤ ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਡੇਰਾ ਬਾਬਾ ਨਾਨਕ ਬਲਾਕ, ਕਲਾਨੌਰ ਤੇ ਦੋਰਾਂਗਲਾ ਬਲਾਕਾਂ ਦੇ 5 ਦਰਜ਼ਨ ਸਰਹੱਦੀ ਪਿੰਡਾਂ ਵਿੱਚ ਲੱਗਣਗੇ ਮੁਫ਼ਤ ਮੈਡੀਕਲ ਕੈਂਪ

ਡੇਰਾ ਬਾਬਾ ਨਾਨਕ ਬਲਾਕ, ਕਲਾਨੌਰ ਤੇ ਦੋਰਾਂਗਲਾ ਬਲਾਕਾਂ ਦੇ 5 ਦਰਜ਼ਨ ਸਰਹੱਦੀ ਪਿੰਡਾਂ ਵਿੱਚ ਲੱਗਣਗੇ ਮੁਫ਼ਤ ਮੈਡੀਕਲ ਕੈਂਪ
  • PublishedOctober 15, 2022

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਰਹੱਦੀ ਪਿੰਡਾਂ ਵਿੱਚ ਅਗਲੇ ਹਫ਼ਤੇ ਲਗਾਏ ਜਾਣ ਵਾਲੇ ਮੈਡੀਕਲ ਕੈਂਪਾਂ ਦਾ ਵੇਰਵਾ ਜਾਰੀ

ਗੁਰਦਾਸਪੁਰ, 15 ਅਕਤੂਬਰ ( ਮੰਨਣ ਸੈਣੀ)। ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਭਾਰਤ-ਪਕਿਸਤਾਨ ਸਰਹੱਦ ਨਾਲ ਲੱਗਦੇ ਦੂਰ-ਦੁਰਾਡੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਉਨਾਂ ਦੇ ਘਰ ਦੇ ਕੋਲ ਸਿਹਤ ਸੇਵਾਵਾਂ ਦੇਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਰੈਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਰਹੱਦੀ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਇਥੋਂ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।  

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਅਗਲੇ ਹਫ਼ਤੇ ਸਰਹੱਦ ਨਾਲ ਲੱਗਦੇ ਬਲਾਕ ਡੇਰਾ ਬਾਬਾ ਨਾਨਕ ਬਲਾਕ, ਕਲਾਨੌਰ ਅਤੇ ਦੋਰਾਂਗਲਾ ਬਲਾਕਾਂ ਦੇ 61 ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ।  ਉਨਾਂ ਦੱਸਿਆ 17 ਅਕਤੂਬਰ ਨੂੰ ਸਰਹੱਦੀ ਪਿੰਡ ਤਾਜ਼ਪੁਰ, ਚੱਕਰਾਜਾ, ਜੰਡੋਏ, ਹਕੀਮਪੁਰ, ਮੱਦੇਪੁਰ, ਭਗਤਾਣਾ ਤੁੱਲੀਆਂ, ਭਗਤਾਣਾ ਬੋਹੜਚਾਲਾ, ਮੇਤਲਾ, ਅਗਵਾਨ, ਹਰੂਵਾਲ, 18 ਅਕਤੂਬਰ ਨੂੰ ਪਿੰਡ ਵਜ਼ੀਰਪੁਰ ਅਫ਼ਗਾਨਾ, ਚੌਂਤਰਾ, ਸਲਾਚ, ਮਿਰਾਜਪੁਰ, ਚੱਕਰੀ, ਚੌੜਾ ਬਾਜਵਾ, ਕਾਹਲਾਂਵਾਲੀ, ਚੰਦੂ ਨੰਗਲ, ਪੱਖੋਕੇ ਟਾਹਲੀ, ਸਾਧਾਂਵਾਲੀ, 19 ਅਕਤੂਬਰ ਨੂੰ ਪਿੰਡ ਹਸਨਪੁਰ, ਵਜ਼ੀਰਪੁਰ, ਸੰਦਲਪੁਰ, ਮੈਨੀ ਮਿਲਾਹ, ਟਾਕਰਪੁਰ, ਖਾਸਾਂਵਾਲੀ, ਪੱਲੇ ਨੰਗਲ, ਵੈਰੋਕੇ, ਠੇਠਰਕੇ, ਨਿੱਕਾ ਠੇਠਰਕੇ, 20 ਅਕਤੂਬਰ ਨੂੰ ਇਸਲਾਮਪੁਰ, ਮਲੁਕਚੱਕ, ਸਮਸ਼ੇਰਪੁਰ, ਠੰੁਡੀ, ਨਡਾਲਾ, ਘਣੀਏ ਕੇ ਬੇਟ, ਧਰਮਕੋਟ ਰੰਧਾਵਾ, ਧਰਮਕੋਟ ਪੱਤਣ, ਰੱਤੜ-ਛੱਤੜ, ਗੋਲਾ ਢੋਲਾ, 21 ਅਕਤੂਬਰ ਨੂੰ ਦੋਸਤਪੁਰ, ਸਹੂਰਕਲਾਂ, ਬੋਹੜ ਵਡਾਲਾ, ਰੁਡਿਆਨਾ, ਵਰੀਲਾ ਖੁਰਦ, ਪੱਖੋ ਕੇ ਮਹਿਮਾਰਾ, ਖੋਦੇ ਬੇਟ, ਪੱਤੀ ਹਵੇਲੀਆਂ, ਜੌੜੀਆਂ ਖੁਰਦ, ਰੱਤਾ, 22 ਅਕਤੂਬਰ ਨੂੰ ਪਿੰਡ ਰੋਸੇ, ਚੰਦੂ ਵਡਾਲਾ, ਲੋਪਾ, ਪਕੀਵਾਂ, ਮੀਰ ਕਚਾਣਾ, ਡਾਲਾ, ਮੰਗੀਆਂ, ਖੰਨਾ ਚਮਾਰਾ, ਨਿਕੋ ਸਰਾਏਂ ਅਤੇ ਸ਼ਾਹਪੁਰ ਜਾਜਨ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨਾਂ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਇਨਾਂ ਮੁਫ਼ਤ ਮੈਡੀਕਲ ਕੈਂਪਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

Written By
The Punjab Wire