ਗੁਰਦਾਸਪੁਰ, 13 ਅਕਤੂਬਰ (ਮੰਨਣ ਸੈਣੀ)। ਪੰਜਾਬ ਰਾਜ ਮਿਨਿਸਟ੍ਰਿਅਲ ਸੇਵਾਵਾਂ ਯੂੁਨਿਅਨ ਦੀ ਸੂਬਾਈ ਕਮੇਟੀ ਵੱਲੋਂ ਜਾਇਮ ਮੰਗਾ ਨੂੰ ਲੈ ਕੇ 10 ਤੋਂ 15 ਅਕਤੂਬਰ ਤੱਕ ਕੰਮ ਕਾਜ ਬੰਦ ਕਰਨ ਦੇ ਐਲਾਨ ਵਜੋਂ ਵੀਰਵਾਰ ਨੂੰ ਵੀ ਗੁਰਦਾਸਪੁਰ ਜ਼ਿਲੇ ਅੰਦਰ ਚੌਥੇ ਦਿਨ, ਕਰਮਚਾਰੀਆ ਨੇ ਕੰਮ ਨੂੰ ਠੱਪ ਰੱਖੇ। ਜਿਸ ਦੇ ਚਲਦਿਆਂ ਜ਼ਰੂਰੀ ਕੰਮਾ ਲਈ ਸਰਕਾਰੀ ਦਫਤਰਾਂ ਵਿਚ ਪਹੁੰਚੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ।
ਪ੍ਰਧਾਨ ਸਾਵਨ ਸਿੰਘ, ਜਨਰਲ ਸਕੱਤਰ ਰਾਜਵੀਰ ਸਿੰਘ ਰੰਧਾਵਾ, ਵਿੱਤ ਸਕੱਤਰ ਮੈਨਹਰ ਨਾਹਰ ਨੂੰ ਸਾਂਝੇ ਤੌਰ ‘ਤੇ ਕਿਹਾ ਗਿਆ ਹੈ ਕਿ ਪੰਜਾਬ ਭਰ ਅੰਦਰ ਰੈਲੀਆਂ ਕਰਕੇ ਰੋ ਪ੍ਰਦਸ਼ਨ ਕੀਤਾ ਗਿਆ ਹੈ। ਪਰ ਇਸ ਦੇ ਬਾਵਜੂਦ, ਸਰਕਾਰ ਨਾ ਤਾਂ ਮੀਟਿੰਗ ਦਾ ਸਮਾਂ ਦੇ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਹੋ ਰਿਹਾ ਹੈ। ਜਿਸ ਕਾਰਨ ਉਨ੍ਹਾਂ ਵਿਚ ਸਰਕਾਰ ਪ੍ਰਤੀ ਬੇਹੱਦ ਰੋਸ਼ ਪਾਇਆ ਜਾ ਰਿਹਾ ਹੈ।
ਨੇਤਾਵਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਨਹੀਂ ਹੋਈ ਤਾਂ ਪੰਜਾਬ ਭਰ ਅੰਦਰ ਮਲਾਜਿਮ ਸੰਘਰਸ਼ ਨੂੰ ਤੇਜ਼ ਕਰ ਦੇਣਗੇ। ਧਿਆਨ ਦੇਣ ਯੋਗ ਹੈ ਕਿ ਖਜ਼ਾਨਾ ਦਫਤਰ, ਲੋਕ ਨਿਰਮਾਨ ਵਿਭਾਗ, ਸਿਵਲ ਸਰਜਨ ਦਫ਼ਤਰ, ਡੀ.ਸੀ. ਦਫਤਰ, ਨਹਿਰੀ ਵਿਭਾਗ, ਜਲ ਸਪਲਾਈ ਸੈਨੀਟੇਸ਼ਨ, ਮੱਛੀ ਵਿਭਾਗ ਅਤੇ ਹੋਰ ਵਿਭਾਗਾਂ ਅੰਦਰ ਕੰਮ ਕਾਜ ਠੱਪ ਪਿਆ ਹੈ। ਇਸ ਮੌਕੇ ਬਲਜਿੰਦਰ ਸਿੰਘ ਸੈਣੀ, ਸਰਬਜੀਤ ਮੁਲਤਾਨੀ, ਨਰਿੰਦਰ ਸ਼ਰਮਾ, ਦਲਬੀਰ , ਪੁਨੀਤ ਸਾਗਰ, ਪੁਸ਼ਪਿੰਦਰ ਸਿੰਘ, ਸਤਨਾਮ ਸਿੰਘ, ਕਮਲਜੀਤ ਸਿੰਘ ਆਦਿ ਮੌਜੂਦ ਸਨ।