ਹੋਰ ਗੁਰਦਾਸਪੁਰ

ਡੀਸੀ ਇਸ਼ਫਾਕ ਵਲੋਂ ਕਾਦੀਆਂ ਵਿਖੇ 23, 24 ਤੇ 25 ਦਸੰਬਰ ਨੂੰ ਕਰਵਾਏ ਜਾ ਰਹੇ ਸਲਾਨਾ ਜਲਸੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਡੀਸੀ ਇਸ਼ਫਾਕ ਵਲੋਂ ਕਾਦੀਆਂ ਵਿਖੇ 23, 24 ਤੇ 25 ਦਸੰਬਰ ਨੂੰ ਕਰਵਾਏ ਜਾ ਰਹੇ ਸਲਾਨਾ ਜਲਸੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
  • PublishedOctober 13, 2022

ਬਟਾਲਾ, 13 ਅਕਤੂਬਰ ( ਮੰਨਣ ਸੈਣੀ)। ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਅਹਿਮਦੀਆਂ ਮੁਸਲਿਮ ਕਮਿਊਨਿਟੀ, ਕਾਦੀਆਂ ਵਲੋਂ ਸਲਾਨਾ ਜਲਸਾ, ਜੋ 23, 24 ਅਤੇ 25 ਦਸੰਬਰ 2022 ਨੂੰ ਕਰਵਾਇਆ ਜਾ ਰਿਹਾ ਹੈ, ਦੇ ਸਬੰਧ ਵਿਚ ਕੀਤੀਆਂ ਜਾਣ ਵਾਲ ਤਿਆਰੀਆਂ ਸਬੰਧੀ ਕਾਦੀਆਂ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਤੇ ਗੁਰਮੀਤ ਸਿੰਘ ਰਿਜ਼ਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਵੀ ਮੋਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਦੇ ਪ੍ਰਬੰਧ, ਪੀ.ਡਬਲਿਊ.ਡੀ ਵਿਭਾਗ ਨੂੰ ਹਰਚੋਵਾਲ ਸੜਕ ਦੀ ਰਿਪੇਅਰ, ਨੂਰ ਹਸਪਤਾਲ ਕਾਦੀਆਂ ਨੇੜੇ ਸੜਕ ਦੀ ਰਿਪੇਅਰ ਸਮੇਤ ਕਾਦੀਆਂ ਵਿਚਲੀਆਂ ਸੜਕਾਂ ਦੀ ਰਿਪੇਅਰ ਕਰਨ ਸਬੰਧੀ, ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਬਿਜਲੀ ਦੀਆਂ ਤਾਰਾਂ ਠੀਕ ਕਰਨ, ਈ.ਓ ਕਾਦੀਆਂ ਨੂੰ ਸਟਰੀਟ ਲਾਈਟਾਂ ਠੀਕ ਕਰਨ ਸਬੰਧੀ, ਮੰਡੀ ਬੋਰਡ ਨੂੰ ਆਰਜ਼ੀ ਤੋਰ ’ਤੇ ਟਾਇਲਟਸ ਦਾ ਪ੍ਰਬੰਧ ਕਰਨ ਬਾਰੇ, ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਤੇ ਐਂਬੂਲਸਾਂ ਦਾ ਪ੍ਰਬੰਧ ਕਰਨ ਸਬੰਧੀ, ਬੀਡੀਪੀਓ ਕਾਦੀਆਂ ਨੂੰ ਸੈਲਫ ਹੈਲਪ ਗਰੁੱਪਾਂ ਦਾ ਸਟਾਲ ਲਗਵਾਉਣ ਸਬੰਧੀ ਹਦਾਇਤ ਕੀਤੀ ਤੇ ਨਾਲ ਹੀ ਇਸ ਸਬੰਧੀ ਈ.ਓ ਕਾਦੀਆਂ ਨੂੰ ਹਦਾਇਤ ਕੀਤੀ ਕਿ ਉਹ ਸਟਾਲ ਲਗਾਉਣ ਲਈ ਜਗ੍ਹਾ ਨਿਰਧਾਰਤ ਕਰਕੇ ਦੇਣ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਾਦੀਆਂ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਸਲਾਨਾ ਜਲਸੇ ਦੀਆਂ ਤਿਆਰੀਆਂ ਵਿਚ ਕੋਈ ਕਮੀਂ ਨਾ ਰਹਿਣ ਦਿੱਤੀ ਜਾਵੇ।

ਮੀਟਿੰਗ ਵਿਚ ਕਾਦੀਆਂ ਤੋਂ ਪੁਹੰਚੇ ਅਹਿਮਦੀਆਂ ਮੁਸਲਿਮ ਕਮਿਊਨਿਟੀ ਦੇ ਆਗੂਆਂ ਨੇ ਕਿਹਾ ਕਿ ਜਲਸੇ ਵਿਚ ਪਹੁੰਚ ਰਹੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਆਮਦ ’ਤੇ ਬਾਜ਼ਾਰ ਵਿਚ ਆਵਾਜਾਈ ਹੋਰ ਸੁਖਾਲੀ ਬਣਾਉਣ ਸਮੇਤ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ, ਉਪਰੰਤ ਡਿਪਟੀ ਕਮਿਸ਼ਨਰ ਨੇ ਉਪਰੋਕਤ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ।

ਇਸ ਮੌਕੇ ਨਿਰਮਲ ਸਿੰਘ ਨਾਇਬ ਤਹਿਸੀਲਦਾਰ ਕਾਦੀਆਂ, ਮੁਹੰਮਦ ਨਸੀਮ ਖਾਨ ਸੈਕਰਟਰੀ ਜਨਰਲ ਮਾਮਲੇ, ਮਖਦੂਮ ਸ਼ਰੀਫ ਅਫਸਰ ਜਲਸਾ ਪ੍ਰੋਗਰਾਮ, ਅਹਸਨ ਗੌਰੀ ਸੈਕਰਟਰੀ ਐਕਸ਼ਟਰਨਲ ਮਾਮਲੇ, ਨਸ਼ੁਰਮਾ ਮਿਨਾਲਾਹ ਡਿਪਟੀ ਸੈਟਰਟਰੀ ਜਨਰਲ ਮਾਮਲੇ, ਅਬਦੁਲ ਵਾਸੇ ਐਮ.ਸੀ ਕਾਦੀਆਂ, ਤਾਰਿਕ ਅਹਿਮਦ ਪ੍ਰੈਸ ਸੈਕਟਰਟੀ ਅਹਮਦੀਆ ਜਮਾਤ, ਐਕਸੀਅਨ ਹਰਜੋਤ ਸਿੰਘ, ਐਕਸੀਅਨ ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਬੀਡੀਪੀਓ, ਅਰੁਣ ਕੁਮਾਰ ਈ.ਓ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

Written By
The Punjab Wire