ਗੁਰਦਾਸਪੁਰ , 11 ਅਕਤੂਬਰ ( ਮੰਨਣ ਸੈਣੀ )। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਦੇ ਦਿਸ਼ਾਂ –ਨਿਰਦੇਸ਼ਾ ਹੇਠ ਉਪ ਕਪਤਾਨ ਪੁਲਿਸ ਦੀਨਾਨਗਰ ਵੱਲੋਂ ਮੁੱਖ ਅਫ਼ਸਰ ਥਾਣਾ ਬਹਿਰਾਮਪੁਰ , ਦੋਰਾਂਗਲਾ ਅਤੇ ਦੀਨਾਨਗਰ ਸਮੇਤ 100 ਪੁਲਿਸ ਕਮਰਚਾਰੀਆਂ ਨਾਲ ਸਬ-ਡਵੀਜ਼ਨ ਦੀਨਾਨਗਰ ਦੇ 12 ਪਿੰਡਾਂ ਦੀ ਅਚਨਚੇਤ ਸਰਚ ਕੀਤੀ ਗਈ ਅਤੇ ਕਰੀਬ 50 ਸ਼ੱਕੀ ਨਸ਼ਾ ਤਸਕਰਾ, ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਪਰ ਰੇਡ ਕਰਕੇ ਚੈਕਿੰਗ ਕੀਤੀ ਗਈ ।
ਸਰਚ ਅਪਰੇਸ਼ਨ ਦੌਰਾਨ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਦੀ ਪੁਲਿਸ ਨੂੰ ਇਤਲਾਹ ਦੇਣ ਅਤੇ ਇਤਲਾਹ ਦੇਣ ਵਾਲੇ ਦਾ ਨਾਮ ਪਤਾ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਠੋਸ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੀ ਨੋਜਵਾਨ ਪੀੜੀ ਨੂੰ ਨਸ਼ਿਆਂ ਦੀ ਦਲ-ਦਲ ਤੋਂ ਬਚਾਇਆ ਜਾ ਸਕੇ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਸਿਰਜਨਾ ਕੀਤੀ ਜਾ ਸਕੇ ।