ਸੰਪਰਕ ਕਰੋ ਹੋਰ ਗੁਰਦਾਸਪੁਰ ਪੰਜਾਬ

ਜੱਦ ਅਫ਼ਸਰ ਫੋਨ ਨਹੀਂ ਚੱਕਦੇ ਦੀ ਸ਼ਿਕਾਇਤ ਮਿਲਣ ਤੇ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਕਿਸਾਨਾਂ ਨਾਲ ਆਪਣਾ ਮੋਬਾਇਲ ਨੰਬਰ ਕੀਤਾ ਸਾਂਝਾ

ਜੱਦ ਅਫ਼ਸਰ ਫੋਨ ਨਹੀਂ ਚੱਕਦੇ ਦੀ ਸ਼ਿਕਾਇਤ ਮਿਲਣ ਤੇ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਕਿਸਾਨਾਂ ਨਾਲ ਆਪਣਾ ਮੋਬਾਇਲ ਨੰਬਰ ਕੀਤਾ ਸਾਂਝਾ
  • PublishedOctober 5, 2022

ਚਾਰ ਘੰਟੇ ਲੰਬੀ ਮੀਟਿੰਗ ਕਰ ਕਿਸਾਨਾਂ ਦੀਆਂ ਸੁਣੀਆਂ ਗਇਆਂ ਮੁਸ਼ਕਿਲਾਂ, ਸੰਤੁਸ਼ਟ ਅਤੇ ਪ੍ਰਭਾਵਿਤ ਨਜ਼ਰ ਆਏ ਕਿਸਾਨ

ਗੁਰਦਾਸਪੁਰ, 5 ਅਕਤੂਬਰ (ਮੰਨਣ ਸੈਣੀ)। ਦੁਸ਼ਹਰੇ ਵਾਲੇ ਦਿਨ ਛੁੱਟੀ ਹੋਣ ਦੇ ਬਾਵਜੂਦ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਵੱਖ ਵੱਖ ਕਿਸਾਨ ਜੱਥੇਬੰਦਿਆ ਦੇ ਆਗੂਆਂ ਅਤੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਲੱਗਭਗ ਚਾਰ ਘੰਟੇ ਚੱਲੀ ਇਸ ਮੀਟਿੰਗ ਅੰਦਰ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਅਤੇ ਉਸ ਦੇ ਨਾਲ ਹੀ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨ ਅਤੇ ਅੱਗ ਨਾ ਲਗਾਉਣ ਦੇ ਫਾਇਦੇ ਦੱਸੇ ਗਏ। ਇਸ ਦੇ ਨਾਲ ਹੀ ਕਿਸਾਨਾ ਨੂੰ ਇੱਕ ਹੋਰ ਸੌਖਾ ਰਾਹ ਦੱਸਦੇ ਹੋਏ ਉਨ੍ਹਾਂ ਨੌਜ਼ਵਾਨਾਂ ਨਾਲ ਵੀ ਰੂਬਰੂ ਕਰਵਾਇਆ ਗਿਆ ਜੋਂ ਬੇਲਰ ਦੀ ਮਦਦ ਨਾਲ ਪਰਾਲੀ ਦੀਆਂ ਗੱਠਾ ਬਣਾ ਕੇ ਮੁਫਤ ਵਿੱਚ ਕਿਸਾਨ ਦੀਆਂ ਪੈਲੀਆਂ ਤੋਂ ਇਕੱਠਾ ਕਰਨਗੇਂ। ਡੀਸੀ ਵੱਲੋਂ ਇਸ ਮੌਕੇ ਤੇ ਪਹੁੰਚੇ ਕਿਸਾਨਾਂ ਅਤੇ ਕਿਸਾਨ ਆਗੂਆਂ ਨੂੰ ਪੇਸ਼ ਆ ਰਹਿਆਂ ਮੁਸ਼ਕਿਲਾ ਵੀ ਸੁਣੀਆਂ ਗਇਆ ਅਤੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਕਿ ਉਹ ਅਨਗਹਿਲੀ ਅਤੇ ਭਿਰਸ਼ਟਾਤਾਰ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਨਗੇਂ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਵਿਸ਼ੇਸ਼ ਕਰ ਡਿਪਟੀ ਕਮਿਸ਼ਨਰ ਵੱਲੋਂ ਦੱਸੇ ਜਾ ਰਹੇ ਰਾਹਾਂ ਤੋਂ ਪਹੁੰਚੇ ਕਿਸਾਨ ਬੇਹੱਦ ਸੰਤੁਸ਼ਟ ਨਜ਼ਰ ਆਏ ਅਤੇ ਖੁੱਲ ਕੇ ਪ੍ਰਸ਼ਾਸਨ ਅੱਗੇ ਆਪਣੀ ਗੱਲ ਕਹਿੰਦੇ ਹੋਏ ਦਰਪੇਸ਼ ਆਉਂਦਿਆ ਆਪਣੀਆਂ ਮੁਸ਼ਕਿਲਾਂ ਦੱਸਿਆ। ਕਿਸਾਨਾਂ ਵੱਲੋਂ ਡੀਸੀ ਅੱਗੇ ਖਾਦ ਵਿਕ੍ਰੇਤਾ ਸਬੰਧੀ, ਨਾਲੇ ਸਬੰਧੀ, ਪਿੰਡਾ ਅੰਦਰ ਸੜਕਾ ਤੇ ਕੀਤੇ ਗਏ ਨਾਜਾਇਜ ਕਬਜ਼ੇ ਬਾਰੇ, ਪਟਵਾਰਿਆਂ ਦੇ ਨਾ ਮਿਲਣ ਸੰਬੰਧੀ, ਮਕੌੜਾ ਪੱਤਨ ਤੋਂ ਪਾਰ ਪੈਂਦੇ ਪਿੰਡਾ ਦੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਇਆਂ। ਇਸੇ ਤਰ੍ਹਾਂ ਕੁਝ ਵੱਲ਼ੋਂ ਰਜਿਸਟਰੀ ਲਈ ਐਨਓਸੀ, ਸਹਿਰ ਅਤੇ ਪਿੰਡਾ ਅੰਦਰ ਪਏ ਕੂੜੇ ਦੇ ਢੇਰ, ਮੰਡੀਆਂ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਿਲਾ ਸੰਬੰਧੀ ਡੀਸੀ ਨੂੰ ਖੁੱਲ ਕੇ ਦੱਸਿਆ ਗਿਆ। ਜਿਸ ਦਾ ਡੀਸੀ ਇਸ਼ਫਾਕ ਵੱਲੋਂ ਕੁਝ ਦਾ ਮੌਕੇ ਤੇ ਹੱਲ ਕੀਤਾ ਗਿਆ ਅਤੇ ਕੁਝ ਸੰਬੰਧੀ ਅਧਿਕਾਰੀਆਂ ਨਾਲ ਗੱਲ ਕਰ ਫੌਰੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਕੁਝ ਕਿਸਾਨਾਂ ਵੱਲੋ ਇਹ ਕਹਿਣ ਤੇ ਕਿ ਕਈ ਅਫਸਰ ਉਹਨਾਂ ਦਾ ਫੋਨ ਤੱਕ ਨਹੀਂ ਚੱਕਦੇ ਤੇ ਡਿਪਟੀ ਕਮਿਸ਼ਨਰ ਇਸ਼ਫਾਕ ਵੱਲੋਂ ਸਾਰੇ ਕਿਸਾਨ, ਕਿਸਾਨ ਜੱਥੇਬੰਦਿਆਂ ਦੇ ਆਗੂਆ ਨੂੰ ਆਪਣਾ ਨੰਬਰ ਆਪ ਨੋਟ ਕਰਵਾਉੰਦਿਆ ਕਿਹਾ ਕਿ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਾਇਮ ਕਰ ਸਕਦੇ ਹਨ।

ਕੁੱਲ ਮਿਲਾ ਕੇ ਕਿਸਾਨਾਂ ਅਤੇ ਜੱਥੇਬੰਦਿਆ ਦੇ ਆਗੂ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨਾ ਸਾੜਨ ਦੀ ਕੀਤੀ ਜਾ ਰਹੀ ਅਪੀਲ ਅਤੇ ਦਿੱਤੇ ਜਾ ਰਹੇ ਸੌਖੇ ਹੱਲ ਤੇ ਸੰਤੂਸ਼ਟ ਨਜ਼ਰ ਆਏ। ਜਿੱਥੇ ਛੋਟੇ ਕਿਸਾਨਾਂ ਵੱਲ਼ੋਂ ਨੌਜਵਾਨਾਂ ਰਾਹੀ ਅਤੇ ਵੱਖ ਵੱਖ ਕੰਪਨਿਆਂ ਰਾਹੀ ਪਰਾਲੀ ਨਾ ਸਾੜ ਕੇ ਬੇਲਰ ਰਾਹੀ ਚੁੱਕਵਾਉਣ ਦੇ ਰਸਤੇ ਨੂੰ ਸੌਖਾ ਰਸਤਾ ਦੱਸਿਆ ਗਿਆ। ਇਸ ਦੇ ਨਾਲ ਹੀ ਡੀਸੀ ਇਸ਼ਫਾਕ ਨੇ ਕਿਸਾਨਾਂ ਨੂੰ ਕਿਸਾਨ ਕ੍ਰੇਡਿਟ ਕਾਰਡ, ਪੈਂਸਨ ਯੋਜਨਾ ਸਹਿਤ ਹੋਰ ਵੀ ਕਈ ਅਹਿਮ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਧਿਕਾਰੀ ਡਾ. ਕੰਵਲਪ੍ਰੀਤ ਸਿੰਘ, ਆਤਮਾ ਦੇ ਡਿਪਟੀ ਡਾਇਰੇਕਟਰ ਪ੍ਰਭਜੋਤ ਸਿੰਘ ਆਦਿ ਕਈ ਅਧਿਕਾਰੀ ਮੌਜੂਦ ਸਨ।

Written By
The Punjab Wire