ਚਮਰੋਡ ਅਤੇ ਫੰਗੋਡਾ ਭਵਿੱਖ ਵਿੱਚ ਪਠਾਨਕੋਟ ਨੂੰ ਦੂਨੀਆਂ ਅੰਦਰ ਦਿਲਾਏਗਾ ਵੱਖਰੀ ਪਹਿਚਾਣ-ਡਿਪਟੀ ਕਮਿਸਨਰ
ਅੱਜ ਤੋਂ ਟੂਰਿਸਟ ਜਿਲ੍ਹਾ ਪਠਾਨਕੋਟ ਵਿੱਚ ਵੀ ਲੈ ਸਕਣਗੇ ਸਪੀਡ ਵੋਟ ਚਲਾਉਂਣ ਦਾ ਅਨੰਦ
ਪਠਾਨਕੋਟ , 27 ਸਤੰਬਰ: 2022 (ਦਾ ਪੰਜਾਬ ਵਾਇਰ)। ਅੱਜ ਵਲਡ ਟੂਰਿਜਮ ਡੇ ਤੇ ਜਿਲ੍ਹਾ ਪਠਾਨਕੋਟ ਵਿਖੇ ਵੱਖ ਵੱਖ ਸਥਾਨਾਂ ਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਅਧੀਨ ਜਿਲ੍ਹੇ ਵਿੱਚ ਹੈਰੀਟੇਜ ਸਥਾਨਾਂ ਨੂੰ ਵੱਖਰੀ ਦਿੱਖ ਦਿੱਤੀ ਗਈ ਹੈ, ਧਾਰ ਖੇਤਰ ਅੰਦਰ ਸਥਿਤ ਬਾਊਲੀਆਂ ਨੂੰ ਇੱਕ ਪਹਿਚਾਣ ਦਿੱਤੀ ਗਈ ਹੈ ਅਤੇ ਇਸ ਤਰ੍ਹਾਂ ਹੀ ਜਿਲ੍ਹੇ ਅੰਦਰ ਅੱਜ ਫੰਗੋਤਾ ਅਤੇ ਚਮਰੋਡ ਵਿਖੇ ਸਥਿਤ ਝੀਲ ਅੰਦਰ ਸਪੀਡ ਵੋਟ ਅਤੇ ਸਧਾਰਨ ਕਸਤੀਆਂ ਚਲਾਉਂਣ ਦੀ ਸੁਰੂਆਤ ਕੀਤੀ ਗਈ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਅੱਜ ਧਾਰ ਬਲਾਕ ਦੇ ਚਮਰੋਡ ਅਤੇ ਫੰਗੋਤਾ ਦੇ ਨਾਲ ਲਗਦੀ ਝੀਲ ਅੰਦਰ ਸਪੀਡ ਵੋਟ ਦੀ ਸੁਰੂਆਤ ਕਰਨ ਦੋਰਾਨ ਕੀਤਾ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਦੇ ਚਮਰੋਡ ਅਤੇ ਫੰਗੋਤਾ ਨੂੰ ਟੂਰਿਸਟ ਹੱਬ ਵੱਜੋਂ ਵਿਕਸਿਤ ਕੀਤੇ ਜਾਣ ਤੋਂ ਬਾਅਦ ਟੂਰਿਸਟ ਦਾ ਆਉਂਣਾ ਜਾਣਾ ਉਪਰੋਕਤ ਸਥਾਨਾਂ ਤੇ ਕਾਫੀ ਜਿਆਦਾ ਹੋ ਰਿਹਾ ਹੈ ਅਤੇ ਬਹੁਤ ਹੀ ਘੱਟ ਸਮੇਂ ਅੰਦਰ ਪਠਾਨਕੋਟ ਨੇ ਪੰਜਾਬ ਅੰਦਰ ਵੱਖਰੀ ਪਹਿਚਾਣ ਬਣਾਈ ਹੈ ਇਸ ਦੇ ਨਾਲ ਹੀ ਆਉਂਣ ਵਾਲੇ ਸਮੇਂ ਦੋਰਾਨ ਪਠਾਨਕੋਟ ਦੀ ਪਹਿਚਾਣ ਭਾਰਤ ਅਤੇ ਪੂਰੀ ਦੂਨੀਆ ਅੰਦਰ ਵੱਖਰੀ ਹੀ ਨਜਰ ਆਵੇਗੀ। ਇਸ ਲੜੀ ਨੂੰ ਅੱਗੇ ਤੋਰਦਿਆਂ ਅੱਜ ਚਮਰੋਡ ਅਤੇ ਫੰਗੋਤਾ ਵਿਖੇ ਝੀਲ ਅੰਦਰ ਸਪੀਡ ਵੋਟ ਚਲਾਉਂਣ ਦੀ ਸੁਰੂਆਤ ਕੀਤੀ ਗਈ ਹੈ।
ਇਸ ਮੋਕੇ ਤੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਇਹ ਪੂਰੇ ਜਿਲ੍ਹਾ ਪਠਾਨਕੋਟ ਦੇ ਬਹੁਤ ਹੀ ਮਾਣ ਦੀ ਗੱਲ ਹੈ ਕਿ ਹੁਣ ਪਠਾਨਕੋਟ ਅੰਦਰ ਹੀ ਟੂਰਿਸਟ ਸਪੀਡ ਵੋਟ ਚਲਾਉਂਣ ਦਾ ਅਨੰਦ ਲੈ ਪਾਉਂਣਗੇ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਝੀਲ ਅੰਦਰ ਵੋਟਿੰਗ ਲਈ ਬੋਲੀ ਕਰਵਾਈ ਗਈ ਸੀ ਜੋ ਇਸ ਖੇਤਰ ਦੇ ਰਿਜੋਰਟ ਦੇ ਮਾਲਕ ਪੁਨੀਤ ਪਿੰਟਾ ਵੱਲੋਂ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਝੀਲ ਅੰਦਰ ਸਪੀਡ ਵੋਟ ਦੀ ਸੁਰੂਆਤ ਕੀਤੀ ਹੈ ਜਿਸ ਦੇ ਨਾਲ ਹੁਣ ਪਹਿਲਾ ਤੋਂ ਵੀ ਜਿਆਦਾ ਟੂਰਿਸਟ ਇਸ ਖੇਤਰ ਅੰਦਰ ਆਉਂਣਗੇ ਅਤੇ ਜਿਲ੍ਹਾ ਪਠਾਨਕੋਟ ਦੀ ਵੱਖਰੀ ਪਹਿਚਾਣ ਬਣੇਗੀ। ਉਨ੍ਹਾਂ ਦੱਸਿਆ ਕਿ ਪਹਿਲਾ ਇਹ ਖੇਤਰ ਦੇ ਬਾਰੇ ਜਿਆਦਾ ਲੋਕਾਂ ਨੂੰ ਇੰਨਾ ਜਿਆਦਾ ਪਤਾ ਨਹੀਂ ਸੀ ਅਤੇ ਹੋਲੀ ਹੋਲੀ ਟੂਰਿਸਟ ਇਸ ਖੇਤਰ ਵੱਖ ਵੱਧ ਰਹੇ ਹਨ ਅਜਿਹੇ ਸਮੇਂ ਦੋਰਾਨ ਪਠਾਨਕੋਟ ਵਿੱਚ ਹਾਈ ਸਪੀਡ ਵੋਟ ਚਲਾਉਂਣ ਦਾ ਅਨੰਦ ਟੂਰਿਸਟ ਦਾ ਧਿਆਨ ਇਸ ਖੇਤਰ ਵੱਖ ਖਿੱਚੇਗਾ ਅਤੇ ਆਉਂਣ ਵਾਲੇ ਸਮੇਂ ਵਿੱਚ ਇਸ ਸਥਾਨ ਟੂਰਿਸਟ ਹੱਬ ਵੱਜੋਂ ਅਪਣੀ ਇੱਕ ਵੱਖਰੀ ਪਹਿਚਾਣ ਬਣਾਏਗੀ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਜੀਵਪਾਲ ਸਿੰਘ ਚੀਮਾ ਸਕੱਤਰ ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਪਠਾਨਕੋਟ, ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ) , ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ ਪਠਾਨਕੋਟ, ਧਰਮਵੀਰ ਸਿੰਘ ਵਣ ਮੰਡਲ ਅਧਿਕਾਰੀ ਪਠਾਨਕੋਟ, ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ/ਧਾਰ, ਅਰਵਿੰਦਰ ਪਾਲ ਸਿੰਘ ਜਿਲ੍ਹਾ ਮਾਲ ਅਫਸਰ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਗੁਰਪ੍ਰੀਤ ਸਿੰਘ ਭੂਮੀ ਰੱਖਿਆ ਅਫਸਰ ਪਠਾਨਕੋਟ, ਪੁਨੀਤ ਪਿੰਟਾਂ, ਏਅਰ ਫੋਰਸ ਪਠਾਨਕੋਟ ਦੇ ਉੱਚ ਅਧਿਕਾਰੀ, ਮਾਮੂਨ ਆਰਮੀ ਕੈਂਟ ਤੋਂ ਉੱਚ ਅਧਿਕਾਰੀ ਅਤੇ ਹੋਰ ਖੇਤਰ ਨਿਵਾਸੀ ਵੀ ਭਾਰੀ ਸੰਖਿਆ ਵਿੱਚ ਹਾਜਰ ਸਨ।