ਚੰਡੀਗੜ੍ਹ, 9 ਸਤੰਬਰ (ਦਾ ਪੰਜਾਬ ਵਾਇਰ)। ਹਾਈ ਕੋਰਟ ਨੇ ਬਾਹਰਲੇ ਰਾਜਾਂ ਦੇ ਕਰੱਸ਼ਰਾਂ ਤੋਂ ਮਾਲ ਲਿਆਉਣ ਵਾਲੇ ਵਾਹਨਾਂ ਤੋਂ ਰਾਇਲਟੀ ਅਤੇ ਜੁਰਮਾਨੇ ਦੀ ਲਗਾਏ ਗਏ ਪ੍ਰਬੰਧਨ ‘ਤੇ ਪਾਬੰਦੀ ਲਗਾ ਦਿੱਤੀ ਹੈ।
ਹਾਈਕੋਰਟ ਨੇ ਅੱਜ ਪੰਜਾਬ ਦੀ ਮਾਈਨਿੰਗ ਨੀਤੀ ਦੇ ਉਨ੍ਹਾਂ ਉਪਬੰਧਾਂ ‘ਤੇ ਰੋਕ ਲਗਾ ਦਿੱਤੀ, ਜਿਸ ਤਹਿਤ ਬਾਹਰਲੇ ਰਾਜਾਂ ਦੇ ਕਰੱਸ਼ਰਾਂ ਤੋਂ ਮਾਲ ਲੈ ਕੇ ਪੰਜਾਬ ਆਉਣ ਵਾਲੇ ਵਾਹਨਾਂ ਤੋਂ ਰਾਇਲਟੀ ਅਤੇ ਜੁਰਮਾਨੇ ਦੀ ਵਸੂਲੀ ਦੀ ਰੂਪਰੇਖਾ ਉਲੀਕੀ ਗਈ ਸੀ। ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਅਤੇ ਇਸ ‘ਤੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।
ਦੱਸਣਯੋਗ ਹੈ ਕਿ ਮਾਈਨਿੰਗ ਪਾਲਿਸੀ ਦੀ ਇਸ ਨੀਤੀ ਦੇ ਤਹਿਤ ਓਮ ਸਟੋਨ ਕਰੱਸ਼ਰ ਵੱਲੋਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ, ਜਿਸ ’ਤੇ ਅੱਜ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਨੀਤੀ ਦੀ ਇਸ ਵਿਵਸਥਾ ’ਤੇ ਰੋਕ ਲਾ ਦਿੱਤੀ ਹੈ।