ਹੋਰ ਗੁਰਦਾਸਪੁਰ

ਬੱਬੇਹਾਲੀ ਨੇ ਪਾਰਟੀ ਵੱਲੋਂ ਲਏ ਗਏ 13 ਫੈਸਲਿਆਂ ਦਾ ਕੀਤਾ ਸਵਾਗਤ

ਬੱਬੇਹਾਲੀ ਨੇ ਪਾਰਟੀ ਵੱਲੋਂ ਲਏ ਗਏ 13 ਫੈਸਲਿਆਂ ਦਾ ਕੀਤਾ ਸਵਾਗਤ
  • PublishedSeptember 5, 2022

ਪ੍ਰਧਾਨ ਵੱਲੋਂ ਲਏ ਗਏ ਫੈਸਲਿਆਂ ਨਾਲ ਪਾਰਟੀ ਹੋਵੇਗੀ ਹੋਰ ਮਜ਼ਬੂਤ -ਬੱਬੇਹਾਲੀ

ਗੁਰਦਾਸਪੁਰ, 5 ਸਿਤੰਬਰ (ਮੰਨਣ ਸੈਣੀ)। ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ 13 ਅਹਿਮ ਫੈਸਲੇ ਲਏ ਗਏ ਹਨ। ਜਿਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਪੱਤਰਕਾਰਾਂ ਨਾਲ ਕੀਤਾ।

ਬੱਬੇਹਾਲੀ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 13 ਅਹਿਮ ਫੈਸਲੇ ਕੀਤੇ ਗਏ ਹਨ ਜਿਹਨਾਂ ਵਿਚ ਪਾਰਟੀ ਦਾ ਇਕ ਪਾਰਲੀਮਾਨੀ ਬੋਰਡ ਹੋਵੇਗਾ ਜੋ ਪ੍ਰਧਾਨ ਨੂੰ ਅਹਿਮ ਮੁੱਦਿਆਂ ’ਤੇ ਫੈਸਲੇ ਲੈਣ ਲਈ ਆਪਣੀ ਸਿਫਾਰਸ਼ ਕਰੇਗਾ, ਇਕ ਪਰਿਵਾਰ, ਇਕ ਟਿਕਟ, ਇਕ ਚੋਣ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਨਾਲ ਨਾਲ ਬੋਰਡਾਂ ਅਤੇ ਕਾਰਪੋੇਰੇਸ਼ਨਾਂ ਅਤੇ ਅਹੁਦਿਆਂ ’ਤੇ ਚੇਅਰਮੈਨੀਆਂ ਪਾਰਟੀ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਅਹੁਦਿਆਂ ਲਈ ਨਹੀਂ ਵਿਚਾਰਿਆ ਜਾਵੇਗਾ, ਪਾਰਟੀ ਦੇ ਜ਼ਿਲ੍ਹਾ ਜਥੇਦਾਰ ਚੋਣ ਨਹੀਂ ਲੜਣਗੇ। ਜੇਕਰ ਕੋਈ ਜ਼ਿਲ੍ਹਾ ਜਥੇਦਾਰ ਚੋਣ ਲੜਦਾ ਹੈ ਤਾਂ ਉਹ ਪਹਿਲਾਂ ਅਸਤੀਫਾ ਦੇਵੇਗਾ ਅਤੇ ਉਸਦੀ ਥਾਂ ’ਤੇ ਕੋਈ ਨਵਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨਾਂ ਸਮੇਤ ਸਾਰੇ ਸਿੱਖ ਅਹੁਦੇਦਾਰ ਸਾਬਤ, ਸੂਰਤ ਸਿੱਖ ਹੋਦ ਹਾਲਾਂਕਿ ਇਹ ਸ਼ਰਤ ਦੁੂਜੇ ਧਰਮਾਂ ਦੇ ਮੈਂਬਰਾਂ ’ਤੇ ਲਾਗੂ ਨਹੀਂ ਹੋਵੇਗੀ। ਐਸਸੀ ਅਤੇ ਬੀਸੀ ਸ੍ਰੇਣੀਆਂ ਨੂੰ ਵੱਧ ਤੋਂ ਵੱਧ ਪ੍ਰਤੀਨਿਧਤਾ ਮਿਲੇਗੀ ਅਤੇ ਹੋਰ ਭਾਈਚਾਰਿਆਂ ਨੂੰ ਬਣਦਾ ਸਤਿਕਾਰ ਮਿਲੇਗਾ। ਕੋਰ ਕਮੇਟੀ ਵਿਚ ਸਾਰੇ ਹਿੱਸਿਆ ਖਾਸ ਕਰਕੇ ਨੌਜਵਾਨਾਂ, ਔਰਤਾਂ, ਅਨੁਸੂਚਿਤ ਜਾਤੀਆਂ ਅਤੇ ਬੀਸੀ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਤੇ ਨੌਜਵਾਨਾਂ ਨੂੰ ਵਿਧਾਨ ਸਭਾ ਚੋਣਾਂ ਲੜਨ ਲਈ ਘੱਟੋ ਘੱਟ 50 ਫੀਸਦੀ ਟਿਕਟਾਂ ਦਿੱਤੀਆਂ ਜਾਣਗੀਆਂ।

ਯੂਥ ਅਕਾਲੀ ਦਲ ਦੀ ਮੈਂਬਰਸਿਪ ਲਈ ਉਮਰ ਦੀ ਸੀਮਾ 35 ਸਾਲ ਹੋਵੇਗੀ। ਯੂਥ ਅਕਾਲੀ ਦੇ ਪ੍ਰਧਾਨ 5 ਸਾਲ ਦੀ ਛੋਟ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਕੇਵਲ ਕਾਲਜਾਂ, ਯੂਨੀਵਰਸਿਟੀਆਂ ਤੱਕ ਹੀ ਸੀਮਤ ਰਹਿਣਗੇ ਅਤੇ ਉਨ੍ਹਾਂ ਦੀ ਉਮਰ ਸੀਮਾ 30 ਸਾਲ ਹੀ ਰਹੇਗੀ। ਪਾਰਟੀ ਦਾ ਜਥੇਬੰਦਕ ਢਾਂਚਾ ਬੂਥ ਪੱਧਰ ਤੋਂ ਸ਼ੁਰੂ ਹੋਵੇਗਾ। ਸਾਰੇ 117 ਹਲਕਿਆਂ ਲਈ ਵੱਖ ਵੱਖ ਅਬਜ਼ਰਵਰ ਹੋਣਗੇ। ਬੂਥ ਪ੍ਰਧਾਨ, ਸਰਕਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਸਿੱਧੇ ਨਾਮਜ਼ਦ ਨਹੀਂ ਹੋਣਗੇ। ਇਸੇ ਵਿੱਧੀ ਰਾਹੀਂ ਮਹਿਲਾ ਐਸ ਸੀ ਅਤੇ ਬੀਸੀ ਵਿੰਗਾਂ ਦਾ ਗਠਨ ਕੀਤਾ ਜਾਵੇਗਾ। ਉਚ ਪੱਧਰੀ ਸਲਾਹਕਾਰ ਬੋਰਡ ਬਣੇਗਾ ਜਿਸ ਵਿਚ ਲੇਖਕ, ਵਿਦਵਾਨ, ਬੁੱਧੀਜੀਵੀ, ਪੰਥਕ ਸਖਸ਼ੀਅਤਾਂ ਅਤੇ ਵੱਖ ਵੱਖ ਖੇਤਰਾਂ ਦੇ ਮਾਹਿਰ ਹੋਣਗੇ। ਪ੍ਰਵਾਸੀ ਭਾਰਤੀਆਂ ਤੱਕ ਪਹੁੰਚ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ । ਅਕਾਲੀ ਦਲ ਦਾ ਪ੍ਰਧਾਨ ਵੱਧ ਤੋਂ ਵੱਧ ਦੋ ਵਾਰ 5-5 ਸਾਲਾਂ ਲਈ ਚੁਣਿਆ ਜਾ ਸਕਦਾ ਹੈ। ਤੀਸਰੀ ਮਿਆਦ ਲਈ ਇਕ ਮਿਆਦ ਦੀ ਬ੍ਰੇਕ ਲਾਜ਼ਮੀ ਹੈ। ਬੱਬੇਹਾਲੀ ਨੇ ਕਿਹਾ ਕਿ ਪਾਰਟੀ ਵੱਲੋਂ ਲਏ ਗਏ ਉਕਤ ਸਾਰੇ ਫੈਸਲਿਆਂ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਫੈਸਲਿਆਂ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਦਾ ਹੁਕਮ ਹੈ ਕਿ ਜਦੋਂ ਤੱਕ ਨਵੇਂ ਪ੍ਰਧਾਨਾਂ ਦੀਆਂ ਨਿਯੁਕਤੀਆਂ ਨਹੀਂ ਹੁੰਦੀਆਂ ਪੁਰਾਣੇ ਪ੍ਰਧਾਨ ਆਪਣੇ ਅਹੁਦਿਆਂ ’ਤੇ ਬਣੇ ਰਹਿਣਗੇ।

Written By
The Punjab Wire