ਗੁਰਦਾਸਪੁਰ, 2 ਸਿਤੰਬਰ (ਮੰਨਣ ਸੈਣੀ)। ਜਮੀਨੀ ਵਿਵਾਦ ਦੇ ਚਲਦੀਆਂ ਪਿੰਡ ਜੀਵਨਵਾਲ ਅੰਦਰ ਵੀਰਵਾਰ ਦੁਪਿਹਰ ਨੂੰ ਗੋਲੀਆਂ ਚਲਾਇਆਂ ਗਇਆ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਵੱਲੋਂ ਸੱਤ ਖਿਲ਼ਾਫ਼ ਇਰਾਦਾ ਕਤਲ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਦੋਸ਼ੀ ਹਮਲਾਵਰ ਇਨੋਵਾ ਕਾਰ ਤੇ ਸਵਾਰ ਹੋ ਕੇ ਆਏ ਅਤੇ ਵਿਰੋਧ ਕਰਨ ਤੇ ਪਹਿਲ੍ਹਾ ਹਵਾ ਵਿੱਚ ਅਤੇ ਬਾਅਦ ਵਿੱਚ ਤਿੰਨ ਫਾਇਰ ਮਾਰ ਦੇਣ ਦੀ ਨੀਅਤ ਨਾਲ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਐਸ.ਆਈ ਰਜੇਸ਼ ਕੁਮਾਰ ਨੇ ਦੱਸਿਆ ਕਿ ਕਸਮੀਰ ਕੋਰ ਪਤਨੀ ਲੇਟ ਸਰੂਪ ਸਿੰਘ ਵਾਸੀ ਜੀਵਨਵਾਲ ਦੇ ਬਿਆਨਾਂ ਦੇ ਆਧਾਰ ਤੇ ਤਰਲੋਕ ਸਿੰਘ ਪੁੱਤਰ ਮੋਹਨ ਸਿੰਘ, ਬਿਕਰ ਸਿੰਘ ਵਾਸੀਆਂ ਸਲਾਹਪੁਰ ਥਾਣਾ ਕਾਦੀਆਂ, ਸੁੱਚਾ ਸਿੰਘ ਅਤੇ ਕੁਲਜੀਤ ਸਿੰਘ ਪੁੱਤਰਾਂਨ ਕੇਹਰ ਸਿੰਘ, ਕੁਲਵੰਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀਆਂਨ ਜੀਵਨਵਾਲ ਅਤੇ ਦੋ ਅਣਪਛਾਤੇ ਵਿਅਕਤੀਆ ਪਰ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਘਰ ਦੇ ਪਿੱਛਲੇ ਪਾਸੇ ਉਸਦੀ ਮਾਲਕੀ ਜਮੀਨ 6 ½ ਕਨਾਲ ਹੈ ਜੋ ਉਸਦੇ ਅਤੇ ਉਸਦੇ ਲੜਕੇ ਬਿਕਰਮਜੀਤ ਸਿੰਘ ਦੇ ਨਾਮ ਪਰ ਹੈ। ਕੱਲ ਵੀਰਵਾਰ ਦੁਪਿਹਰ ਕਰੀਬ ਸਵਾ ਦੋ ਵਜੇ ਉਹ ਆਪਣੀ ਜਮੀਨ ਵਿੱਚ ਖੜੀ ਸੀ। ਇੰਨੇ ਨੂੰ ਇੱਕ ਇਨੋਵਾ ਕਾਰ ਨੰਬਰੀ ਪੀਬੀ 09 ਐਲ 4718 ਅਤੇ ਇੱਕ ਹੋਰ ਇਨੋਵਾ ਗੱਡੀ ਤੇ ਉੱਕਤ ਦੋਸੀ ਸਵਾਰ ਹੋ ਕੇ ਆਏ। ਇਸ ਦੌਰਾਨ ਦੋਸੀ ਤਰਲੋਕ ਸਿੰਘ ਨੇ ਉਸ ਉਤੇ ਰਿਵਾਲਵਰ ਤਾਣ ਦਿੱਤਾ ਉਹ ਡਰਦੀ ਹੋਈ ਭੱਜ ਕੇ ਆਪਣੇ ਘਰ ਆ ਗਈ। ਜਿਥੇ ਉਸ ਦਾ ਲੜਕਾ ਅਤੇ ਭਤੀਜਾ ਘਰ ਵਿੱਚ ਸਨ। ਦੋਸੀ ਉਸਦੇ ਮਗਰ ਹੀ ਘਰ ਆ ਗਏ ਅਤੇ ਧਮਕੀਆਂ ਦਿੰਦੇ ਹੋਏ ਫਿਰ ਉਸ ਉੱਤੇ ਰਿਵਾਲਵਰ ਤਾਣ ਦਿੱਤਾ। ਇਸੇ ਦੌਰਾਨ ਉਸ ਦੇ ਭਤੀਜੇ ਨੇ ਤਰਲੋਕ ਸਿੰਘ ਦੇ ਹੱਥ ਵਿੱਚ ਫੜੇ ਰਿਵਾਲਵਰ ਨੂੰ ਹੱਥ ਮਾਰਿਆ ਤਾਂ ਫਾਇਡ ਹਵਾ ਵਿੱਚ ਹੋ ਗਿਆ। ਜਿਸ ਤੇ ਦੋਸ਼ੀ ਹੋਰ ਜਿਆਦਾ ਤੈਸ਼ ਵਿੱਚ ਆ ਗਏ ਅਤੇ ਉਨਾਂ ਵਲੋਂ ਰੋਲਾ ਪਾਉਣ ਤੇ ਦੋਸੀਆ ਨੇ ਤਿੰਨ ਫਾਇਰ ਉਨ੍ਹਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਤੇ ਕੀਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨਾਂ ਨੇ ਜਮੀਨ ਤੇ ਲੰਮੇ ਪੈ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ।
ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਵੱਲੋਂ ਉਕਤ ਦੋਸ਼ਿਆਂ ਖਿਲਾਫ਼ ਆਈ.ਪੀ.ਸੀ ਧਾਰਾ 307,452, 447, 506,148, 149 ਅਤੇ 25-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।