ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਸੁਝਾਅ ਸਾਂਝੇ ਅਤੇ ਮਰੀਜ਼ਾਂ ਦੀ ਕੀਤੀ ਜਾਂਚ
ਗੁਰਦਾਸਪੁਰ, 31 ਅਗਸਤ (ਮੰਨਣ ਸੈਣੀ)। ਦੇਸ਼ ਦੀ ਸਰਹਦ ਦੀ ਰਾਖੀ ਲਈ ਤੈਨਾਤ ਜਵਾਨਾਂ ਦੀਆਂ ਬਹਾਦਰ ਔਰਤਾਂ ਨੂੰ ਤਨਾਅ, ਚਿੰਤਾ ਅਤੇ ਡਿਪਰੈਸ਼ਨ ਤੋਂ ਮੁਕਤ ਰੱਖਣ ਲਈ ਜ਼ਿਲ੍ਹੇ ਅੰਦਰ ਖੁੱਲੇ ਪਹਿਲ੍ਹੇ ਆਧੁਨਿਕ ਸੁਵਿਧਾ ਨਾਲ ਲੈਸ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਵੱਲੋਂ ਬੁੱਧਵਾਰ ਨੂੰ ਬੀ.ਐਸ.ਐਫ ਕੈਂਪਸ ਗੁਰਦਾਸਪੁਰ ਅੰਦਰ ਜਾਗਰੂਰਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਡਾ ਰੁਪਿੰਦਰ ਬੱਬਰ ਵੱਲੋਂ ਔਰਤਾਂ ਨੂੰ ਚਿੰਤਾ ਅਤੇ ਡਿਪਰੈਸ਼ਨ ਦੇ ਆਮ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਹੀ ਸਲਾਹ ਲੈਣ ਦੀ ਲੋੜ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਡਾ ਰੁਪਿੰਦਰ ਬੱਬਰ ਵੱਲੋਂ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਕਈ ਅਹਿਮ ਸੁਝਾਅ ਸਾਂਝੇ ਬੀਐਸਐਫ਼ ਦੇ ਅਧਿਕਾਰੀਆਂ ਦੀਆਂ ਪਤਨੀਆਂ ਅਤੇ ਜਵਾਨਾਂ ਦੀਆਂ ਪਤਨੀਆਂ ਅਤੇ ਇਕੱਤਰ ਮਹਿਲਾਵਾਂ ਨਾਲ ਸਾਂਝੇ ਕੀਤੇ ਗਏ ਅਤੇ ਕਈ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮਰੀਜ਼ਾ ਅਤੇ ਮੌਜੂਦਾ ਮੋਹਤਬਾਰਾਂ ਵੱਲੋਂ ਡਾ ਰੁਪਿੰਦਰ ਬੱਬਰ ਦੀ ਕਾਫੀ ਸ਼ਲਾਘਾ ਕੀਤੀ ਗਈ।
ਦੱਸਣਯੋਗ ਹੈ ਕਿ ਮਾਨਸਿਕ ਰੋਗਾਂ ਦੇ ਇਲਾਜ ਲਈ ਕਾਲੇਜ ਰੋਡ ਗੁਰਦਾਸਪੁਰ ਤੇ ਖੁਲਿਆ ਪਹਿਲਾ ਆਧੂਨਿਕ ਮਸ਼ੀਨਾ ਨਾਲ ਲੈਸ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਸਰਹਦੀ ਇਲਾਕਿਆ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਅਤੇ ਮਰੀਜ਼ਾ ਨੂੰ ਇੱਥੇ ਚੰਗੀ ਕੌਂਸਲਿੰਗ ਅਤੇ ਇਲਾਜ਼ ਮਿਲ ਰਿਗਾ।
ਡਾ ਰੁਪਿੰਦਰ ਬੱਬਰ ਨੇ ਦੱਸਿਆ ਕਿ ਮਾਨਸਿਕ ਰੋਗਾਂ ਵਿੱਚ ਦਿਮਾਗੀ ਪਰੇਸ਼ਾਨੀ, ਸ਼ੱਕ-ਵਹਿਮ, ਉਦਾਸ ਰਹਿਣਾ, ਨੀਂਦ ਨਾ ਆਉਣਾ, ਖੁਦਖੁਸ਼ੀ ਦੇ ਵਿਚਾਰ ਆਉਣਾ,ਨਸ਼ੇ ਛਡਾਉਣਾ, ਦਿਲ ਦੀ ਧੜਕਨ ਵੱਧਣਾ, ਦੋਰੇ, ਮਿਰਗੀ, ਯਾਦਦਾਸ਼ਤ ਦੀ ਕਮਜ਼ੋਰੀ, ਧਿਆਨ ਨਾ ਲਗਣਾ, ਪੜ੍ਹਾਈ ਵਿੱਚ ਦਿਲ ਨਾ ਲਗਣਾ, ਚਿੜਚਿੜਾਪਨ, ਮਾਇਗਰੇਨ, ਡਿਪਰੈਸ਼ਨ ਸਿਰ ਦਰਦ ਅਤੇ ਹੋਰ ਮਾਨਸਿਕ ਰੋਗਾਂ ਦਾ ਇਲਾਜ ਕੌਂਸਲਿੰਗ ਅਤੇ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹਸਪਤਾਲ ਵਿਚ ਹਰ ਤਰ੍ਹਾਂ ਦੇ ਟੈਸਟ,ਈ ਈ ਜੀ ਦੀ ਸੁਵਿਧਾ ਅਤੇ ਅਤਿ ਆਧੁਨਿਕ ਮਸ਼ੀਨਾਂ ਵੀ ਇੱਕੋ ਛੱਤ ਧੱਲੇ ਉਪਲਬਧ ਹਨ।