ਗੁਰਦਾਸਪੁਰ, 30 ਅਗਸਤ (ਮੰਨਣ ਸੈਣੀ)। ਪੰਜਾਬ ਸਰਕਾਰ ਦੇ ਪੀਡਬਲਯੂਡੀ ਵਿਭਾਗ ਵੱਲੋਂ ਸਰਕਾਰ ਦੇ ਫਰਮਾਨਾਂ ਤੇ ਹੁਣ ਪਠਾਨਕੋਟ ਅੰਦਰ ਵੀ ਨੋਟਿਸ ਵੰਡੇ ਜਾ ਰਹੇ ਹਨ ਅਤੇ ਸੰਸਥਾਨਾ ਨੂੰ ਨਿਜੀ ਜਾਇਦਾਦ ਤੇ ਲਾਂਘਾ ਟੈਕਸ ਦੇ ਰੂਪ ਵਿੱਚ ਪੈਸੇ ਜਮਾ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਪਠਾਨਕੋਟ ਦੇ ਐਗਜੀਕਿਉਟਿਵ ਇੰਜਿਨਿਅਰ ਕੰਸਟਰਕਸ਼ਨ ਡਵੀਜਨ ਪੀਡਬਲਯੂਡੀ ਬੀਐਡਐਰ ਬ੍ਰਾਚ ਪਠਾਨਕੋਟ ਵੱਲੋਂ ਇਹ ਨੋਟਿਸ ਵੀ.ਬੀ ਫੂਡ ਇੰਡਸਟ੍ਰੀ ਨੂੰ ਜੋ ਕਿ ਮਲਿਕਪੁਰ ਸੁੰਦਰ ਚੱਕ ਕਥਲੋਰ ਰੋਡ ਤੇ ਹੈ ਨੂੰ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਉਹਨਾਂ ਨੂੰ 22 ਅਗਸਤ ਨੂੰ ਜਾਰੀ ਕੀਤਾ ਗਿਆ ਸੀ ਅਤੇ ਪੰਜ ਦਿੰਨਾ ਦੇ ਅੰਦਰ ਅੰਦਰ ਲਾਂਘਾ ਫੀਸ ਅਦਾਇਗੀ ਲਈ ਕਿਹਾ ਗਿਆ ਸੀ।
ਦੱਸਣਯੋਗ ਹੈ ਕਿ ਗੁਰਦਾਸਪੁਰ ਦੀ ਜੇਲ ਰੋਡ ਤੇ ਵੀ ਪੈਂਦੇ ਸੰਸਥਾਨਾਂ ਨੂੰ ਇਹ ਫੀਸ ਅਦਾਇਗੀ ਕਰਨ ਸੰਬੰਧੀ ਨੋਟਿਸ ਜਾਰੀ ਹੋਏ ਹਨ। ਜਿਸ ਵਿੱਚ ਉਹਨਾਂ ਨੂੰ ਆਪਣੀ ਨਿਜੀ ਜਾਇਦਾਦ ਤੇ ਲਾਂਘਾ ਟੈਕਸ ਦੇ ਰੂਪ ਵਿੱਚ ਪੈਸੇ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ। ਇਹ ਲਾਂਘਾ ਟੈਕਸ ਇਕ ਸੰਸਥਾਨ ਨੂੰ 1.50 ਲੱਖ ਰੁਪਏ ਪ੍ਰਤੀ ਪੰਜ ਸਾਲ ਲਈ ਜਮ੍ਹਾ ਕਰਵਾਉਣੇ ਪੈਣਗੇ। ਇਹ ਫੀਸ ਰਿਹਾਇਸ਼ੀ ਆਦਾਰੀਆਂ ਨੂੰ ਛੱਡ ਬਾਕੀ ਸੱਭ ਤੇ ਸੰਸਥਾਨਾ ਤੇ ਲਾਗੂ ਹੋਵੇਗੀ। ਇਹ ਫੀਸ ਸਾਰੇ ਪੰਜਾਬ ਵਿੱਚ ਲਾਗੂ ਕੀਤੀ ਗਈ ਹੈ।