ਗੁਰਦਾਸਪੁਰ , 15 ਅਗਸਤ (ਮੰਨਣ ਸੈਣੀ)। ਪੰਜਾਬ ਦਾ ਮਾਣਮੱਤਾ ਇਤਿਹਾਸ ਸੰਜੋਏ ਬੈਠਾ ਜ਼ਿਲ੍ਹਾ ਗੁਰਦਾਸਪੁਰ ਦੇਸ਼ ਦੀ 75ਵੀਂ ਆਜ਼ਾਦੀ ਦਿਹਾੜੇ ਤੇ ਤਿਰੰਗੇ ਦੇ ਰੰਗ ਵਿੱਚ ਰੰਗਾ ਨਜ਼ਰ ਆਇਆ। ਗੁਰਦਾਸਪੁਰ ਦੀਆਂ ਇਤਿਹਾਸਕ ਅਤੇ ਧਾਰਮਿਕ ਸਥਾਨ ਜੋਂ ਹੁਣ ਇਤਿਹਾਸ ਵਿੱਚ ਤਵੱਜੋਂ ਰੱਖਣ ਵਾਲਿਆ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਨੇ ਭਾਰਤ ਦੇਸ਼ ਦੀ 75 ਵੀਂ ਆਜ਼ਾਦੀ ਦੀ ਮੁੱੜ ਤੋਂ ਗਵਾਹੀ ਭਰੀ। ਜਿਸ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਸ਼ਾਨਦਾਰ ਤਰੀਕੇ ਨਾਲ ਖੂਬਸੂਰਤ ਆਕ੍ਰਸ਼ਿਤ ਲਾਇਟਨਿੰਗ ਕੀਤੀ ਗਈ।
ਇਹ ਉਹ ਹੀ ਵਿਰਾਸਤੀ ਅਤੇ ਇਤਿਹਾਸਕ ਸਥਾਨ ਹਣ ਜਿਹਨ੍ਹਾਂ ਅਜ਼ਾਦੀ ਤੋਂ ਪਹਿਲ੍ਹਾਂ ਦੇ ਹਰ ਚੰਗੇ ਬੁਰੇ ਦੌਰ ਨੂੰ ਵੇਖਿਆ ਅਤੇ ਉਹਨ੍ਹਾਂ ਨਾ ਭੁਲੱਣ ਵਾਲੀ ਯਾਦਾਂ ਨੂੰ ਆਪਣੇ ਗਰਭ ਵਿੱਚ ਸਮੇਟਿਆ ਹੋਇਆ ਹੈ। ਇਹਨ੍ਹਾਂ ਸਥਾਨਾਂ ਤੇ ਵੱਖ ਵੱਖ ਸਰਕਾਰਾਂ ਵੱਲੋਂ ਬੇਸ਼ੱਕ ਵਧੀਆਂ ਵਧੀਆਂ ਇਮਾਰਤਾ ਬਣਾ ਕੇ ਇਸ ਨੂੰ ਪ੍ਰਫੁਲਿੱਤ ਕਰਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਾਲੇ ਵੀ ਇਤਿਹਾਸ ਆਪਣੀ ਗਵਾਹੀ ਆਪ ਇਹਨਾਂ ਥਾਵਾਂ ਤੇ ਭਰ ਰਿਹਾ। ਜਿਸ ਨੂੰ ਵੇਖਣ ਅਤੇ ਮਹਿਸੂਸ ਕਰਨ ਲਈ ਇਤਿਹਾਸ ਦੇ ਮੁਰੀਦ ਦੁਨਿਆਂ ਭਰ ਤੋਂ ਗੁਰਦਾਸਪੁਰ ਪਹੁੰਚ ਰਹੇ ਹਨ।
ਇਹਨਾਂ ਅਨਮੁੱਲੇ ਸਥਾਨਾਂ ਨੂੰ ਦੇਸ਼ ਦੀ 75 ਵੀਂ ਆਜ਼ਾਦੀ ਸਾਲਗਿਰਾ ਦਾ ਗਵਾਹ ਬਣਾਉਣ ਦੇ ਮੁੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜੇ ਤੇ ਜਿਲੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ। ਜਿਸ ਵਿੱਚ ਸੱਭ ਤੋਂ ਵੱਡਾ ਯੋਗਦਾਨ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਉਨ੍ਹਾਂ ਦੀ ਟੀਮ ਦਾ ਰਿਹਾ। ਜਿਨ੍ਹਾਂ ਵੱਲੋਂ ਖਾਸ਼ ਤਵਜੋਂ ਦੇ ਕੇ ਇਤਿਹਾਸ ਨੂੰ ਜਿੰਦਾ ਰੱਖਣ ਲਈ ਅਤੇ ਇਤਿਹਾਸ ਬਣਾਉਣ ਵਿੱਚ ਅਹਿਮ ਭੁਮਿਕਾ ਨਿਭਾਈ ਗਈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਿਲੇ ਦੇ ਵੱਖ ਵੱਖ ਸਰਕਾਰੀ ਇਮਾਰਤਾਂ ਤੇ ਇਤਿਹਾਸਕ ਤੇ ਧਾਰਮਿਕ ਆਦਿ ਨੂੰ ਖੂਬਸੂਰਤ ਢੰਗ ਨਾਲ ਸਜਾਉਣ ਲਈ ਕਿਹਾ ਗਿਆ ਤਾਂ ਜੋ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾ ਸਕੇ ਅਤੇ ਇਸ ਇਤਿਹਾਸ ਨੂੰ ਦਰਜ ਕੀਤਾ ਗਿਆ।
ਉਨਾਂ ਜਿਲਾ ਵਾਸੀਆਂ ਵਲੋ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ਜਸ਼ਨਾਂ ਵਿੱਚ ਭਾਗੀਦਾਰ ਬਣਨ ਲਈ ਧੰਨਵਾਦ ਕੀਤਾ।