ਗੁਰਦਾਸਪੁਰ, 15 ਅਗਸਤ (ਮੰਨਣ ਸੈਣੀ)। ਆਜਾਦੀ ਦਿਵਸ ਦੀ 75 ਵੀੰ ਵਰ੍ਹੇਗੰਡ ਦੇ ਮੋਕੇ ਤੇ ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਿਹਤ ਸੇਵਾਵਾਂ ਵਿਚ ਵਢਮੁਲਾ ਯੋਗਦਾਨ ਦੇਣ ਲਈ ਗੁਰਦਾਸਪੁਰ ਦੇ ਡਿਪਟੀ ਮੈਡੀਕਲ ਕਮਿਸ਼ਨਰ ਦੇ ਓਹਦੇ ਤੇ ਤੈਨਾਤ ਡਾਕਟਰ ਰੋਮੀ ਰਾਜਾ ਮਹਾਜਨ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਖੇ ਤੈਨਾਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਚੇਤਨਾ ਨੂੰ ਸਨਮਾਨਤ ਕੀਤਾ ਹੈ। ਵਰਨਣਯੋਗ ਹੈ ਕਿ ਬੀਤੇ ਸਮੇਂ ਵਿਚ ਕੋਵਿਡ ਵੈਕਸੀਨੇਸ਼ਨ , ਸਰਬਤ ਸਿਹਤ ਬੀਮਾ ਕਾਰਡ ਆਦਿ ਸਿਹਤ ਯੋਜਨਾਵਾਂ ਵਿਚ ਵਡਮੁਲਾ ਯੋਗਦਾਨ ਦਿਤਾ ਸੀ। ਇਸ ਮੌਕੇ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ , ਐਸਐਸਪੀ ਗੁਰਦਾਸਪੁਰ ਦੀਪਕ ਹਿਲੋਰੀ ਅਤੇ ਆਪ ਆਗੂ ਰਮਨ ਬਹਿਲ ਵੀ ਮੌਜੂਦ ਸਨ।
