ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਤਿਰੰਗੇ ਦੇ ਅਪਮਾਨ ਦੇ ਖਦਸ਼ੇ ਨੂੰ ਲੈਕੇ ਚਿੰਤਾ ਵਿੱਚ ਲੋਕ, ਜੇਕਰ ਹੋਈ ਬੇਕਦਰੀ ਤਾਂ ਕੋਣ ਹੋਵੇਗਾ ਜ਼ਿੰਮੇਵਾਰ, ਹੋਵੇ ਜ਼ਿੰਮੇਵਾਰੀ ਤਹਿ

ਤਿਰੰਗੇ ਦੇ ਅਪਮਾਨ ਦੇ ਖਦਸ਼ੇ ਨੂੰ ਲੈਕੇ ਚਿੰਤਾ ਵਿੱਚ ਲੋਕ, ਜੇਕਰ ਹੋਈ ਬੇਕਦਰੀ ਤਾਂ ਕੋਣ ਹੋਵੇਗਾ ਜ਼ਿੰਮੇਵਾਰ, ਹੋਵੇ ਜ਼ਿੰਮੇਵਾਰੀ ਤਹਿ
  • PublishedAugust 13, 2022

ਗੁਰਦਾਸਪੁਰ, 13 ਅਗਸਤ (ਮੰਨਣ ਸੈਣੀ)। ਭਾਰਤ ਦੇਸ਼ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਡ ਤੇ ਲੋਕਾਂ ਵਿੱਚ ਬੇਹੱਦ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਜਿੱਥੇ ਬੜੇ ਚਾਅ ਮਲਹਾਰ ਨਾਲ ਲੋਕਾਂ ਵੱਲੋ ਆਜ਼ਾਦੀ ਦੀ ਖੁੱਸ਼ੀ ਮਨਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਸਮਾਜ ਦਾ ਇੱਕ ਅਜ਼ਿਹਾ ਵਰਗ ਵੀ ਹੈ, ਜੋਂ ਤਿਰੰਗੇ ਦੇ ਅਪਮਾਨ ਦੇ ਖਦਸ਼ੇ ਨੂੰ ਲੈ ਕੇ ਬੇਹੱਦ ਚਿੰਤਿਤ ਨਜ਼ਰ ਆ ਰਿਹਾ ਹੈ।

ਇਸ ਬੁੱਧੀਜੀਵੀ ਵਰਗ ਜਿਸ ਵਿੱਚ ਕਈ ਮੌਜੂਦਾ ਅਤੇ ਰਿਟਾਯਡ ਅਫਸਰ, ਮੌਜੂਦਾ ਅਧਿਕਾਰੀ, ਪੱਤਰਕਾਰ, ਦੇਸ਼ ਲਈ ਕੁਰਬਾਣੀ ਦੇਣ ਵਾਲੀਆਂ ਦੇ ਪਾਰਿਵਾਰਿਕ ਮੈਂਬਰ ਸ਼ਾਮਿਲ ਹਨ। ਜਿਹਨ੍ਹਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੀ ਵਰ੍ਹੇਗੰਡ ਤੇ ਉਨ੍ਹਾਂ ਨੂੰ ਜਿੱਥੇ ਚਾਅ ਚੜੀਆਂ ਹੈ ਉੱਥੇ ਹੀ ਉਨ੍ਹਾਂ ਦੇ ਮੱਥੇ ਤੇ ਚਿੰਤਾ ਦੀ ਲਕੀਰਾਂ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਆਮ ਲੋਕਾਂ ਵੱਲੋਂ ਪਾਰਟੀ ਦੀਆਂ ਝੰਡੀਆਂ ਲਗਾਈਆਂ ਜਾਂਦੀਆਂ ਹਨ ਉਸੇ ਤਰ੍ਹਾਂ ਹੀ ਮਾਤਰ ਨੇਤਾ ਲੋਕਾਂ ਦੇ ਕਹਿਣ ਤੇ ਇਸ ਮਹਾਨ ਦੇਸ਼ ਭਾਰਤ ਦੇ ਝੰਡੇ ਵੀ ਲਗਾਏ ਜਾ ਰਹੇ ਹਨ, ਜੋ ਠੀਕ ਨਹੀਂ ਹੈ। ਇਹ ਅੰਜਾਨ ਲੋਕ ਠੀਕ ਉੰਜ ਵਤੀਰਾ ਕਰ ਰਹੇ ਹਨ ਜਿਵੇਂ ਰਾਜਸੀ ਪਾਰਟੀਆਂ ਵੱਲੋਂ ਦਿੱਤਾ ਟਾਰਗੇਟ ਪੂਰਾ ਕਰਨਾ ਹੋਵੇ ਪਰ ਇਥੇ ਗੱਲ ਦੇਸ਼ ਦੇ ਮਾਨ ਸਨਮਾਨ ਅਤੇ ਝੰਡੇ ਦੀ ਹੈ। ਜਿਸ ਨੂੰ ਲੈ ਕੇ ਉਹ ਕਾਫੀ ਚਿੰਤਿਤ ਹਨ। ਜਿਸਦਾ ਅਹਿਮ ਅਤੇ ਖਾਸ ਕਾਰਨ ਹੈ ਕਿ ਉਨ੍ਹਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਪਾਰਟੀਆਂ ਦਾ ਝੰਡਾ ਚੁੱਕਣ ਵਾਲੇ ਲੋਕ ਦੇਸ਼ ਦੇ ਝੰਡੇ ਨੂੰ ਵੀ ਪਾਰਟੀ ਦਾ ਝੰਡਾ ਨਾ ਸਮਝ ਲੈਣ ਅਤੇ ਉਸ ਦੀ ਬੇਕਦਰੀ ਨਾ ਕਰ ਦੇਣ।

ਰਾਸ਼ਟਰੀ ਝੰਡੇ ਦੀ ਅਹਿਮਅਤ ਰੱਖਣ ਵਾਲੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਰਾਸ਼ਟਰੀ ਝੰਡੇ ਦਾ ਅਪਮਾਨ ਨਾ ਹੋ ਜਾਵੇ ਕਿਉਕਿ ਇਹ ਦੇਸ਼ ਦੀ ਇਜ਼ੱਤ ਦਾ ਸਵਾਲ ਹੈ ਅਤੇ ਦੇਸ਼ ਤੋਂ ਉੱਚੀ ਕੋਈ ਪਾਰਟੀ ਯਾ ਪ੍ਰਧਾਨ ਨਹੀਂ ਹੁੰਦਾ। ਸਵਾਲ ਚੱਕਦੇ ਹੋਏ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਗਰ ਰਾਸ਼ਟਰੀ ਝੰਡੇ ਦੀ ਕਿਸੇ ਤਰ੍ਹਾਂ ਕੋਈ ਬੇਕਦਰੀ ਹੁੰਦੀ ਹੈ ( ਜੋਂ ਉਹ ਕਦੇ ਨਹੀਂ ਚਾਹੁੰਦੇ ) ਤਾਂ ਉਸ ਦਾ ਜਿਮੇਵਾਰ ਕਿਸ ਨੂੰ ਠਹਿਰਾਇਆ ਜਾਵੇਗਾ। ਉਸ ਬੰਦੇ ਨੂੰ ਜਿਸ ਨੇ ਬਿਨ੍ਹਾਂ ਸੋਚੇ ਸਮਝੇ ਰਾਸ਼ਟ੍ਰੀ ਝੰਡੇ ਨੂੰ ਮਾਤਰ ਪਾਰਟੀ ਦਾ ਝੰਡਾ ਸਮਝ ਕੇ ਬੇਕਦਰੀ ਕਰ ਦਿੱਤੀ ਯਾ ਉਸ ਦੀ ਪਾਰਟੀ ਨੂੰ ਜਿ਼ਮੇਵਾਰ ਠਹਿਰਾਇਆ ਜਾਏਗਾ , ਯਾ ਜ਼ਿਲ੍ਹਾ ਪ੍ਰਸ਼ਾਸਨ ਇਸ ਲਈ ਜਿੰਮੇਵਾਰ ਹੋਵੇਗਾ ਯਾਂ ਰਾਜ ਸਰਕਾਰ ਯਾ ਕੇਂਦਰ ਸਰਕਾਰ। ਇਹ ਗੱਲ਼ ਹਾਲੇ ਤੱਕ ਕੋਈ ਸਪਸ਼ਟ ਨਹੀਂ ਹੋਈ ਜਿਸ ਲਈ ਰਾਸ਼ਟਰੀ ਝੰਡੇ ਦੀ ਰਾਜਸੀ ਝੰਡੀਆਂ ਵਾਂਗ ਬੇਕਦਰੀ ਨਾ ਹੋਵੇ ਇਸ ਲਈ ਜਵਾਬਦੇਹੀ ਨਿਰਧਾਰਿਤ ਕੀਤੀ ਜਾਣੀ ਬਣਦੀ ਹੈ, ਤਾਂ ਜੋਂ ਹਰ ਕੋਈ ਆਪਣੀ ਜਿੰਮੇਵਾਰੀ ਸਮਝ ਸਕੇ ਅਤੇ ਰਾਸ਼ਟ੍ਰੀ ਝੰਡੇ ਦੀ ਮਰਿਆਦਾ ਨੂੰ ਸਮਝ ਸਕੇ।

ਭਾਰਤ ਦਾ ਫਲੈਗ ਕੋਡ ਰਾਸ਼ਟਰੀ ਝੰਡਾ ਜਾਂ ਤਿਰੰਗੇ ਨੂੰ ਲਹਿਰਾਉਣ ਨਾਲ ਸਬੰਧਤ ਇੱਕ ਨਿਰਧਾਰਤ ਕਾਨੂੰਨ ਹੈ। ਇਹ ਜਨਤਾ, ਦਫਤਰਾਂ ਅਤੇ ਸੰਸਥਾਵਾਂ ਲਈ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕਰਨ ਲਈ ਨਿਯਮ ਬਣਾਉਂਦਾ ਹੈ। ਭਾਰਤ ਦਾ ਫਲੈਗ ਕੋਡ ਪਹਿਲੀ ਵਾਰ 2022 ਵਿੱਚ ਗਣਤੰਤਰ ਦਿਵਸ (26 ਜਨਵਰੀ) ਨੂੰ ਲਾਗੂ ਕੀਤਾ ਗਿਆ ਸੀ। ਸਰਕਾਰ ਨੇ ਹਾਲ ਹੀ ਵਿੱਚ ਕੁਝ ਵਿਵਸਥਾਵਾਂ ਵਿੱਚ ਸੋਧ ਕੀਤੀ ਹੈ।

ਦੱਸਣਯੋਗ ਹੈ ਕਿ ਭਾਰਤ ਦੇ ਫਲੈਗ ਕੋਡ ਵਿੱਚ ਹਾਲ ਹੀ ਵਿੱਚ ਸੋਧ ਕਰਕੇ, ਕੇਂਦਰ ਦੀ ਸਰਕਾਰ ਨੇ ਰਾਤ ਨੂੰ ਵੀ ਝੰਡਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ ਰਾਸ਼ਟਰ ਦਾ ਝੰਡਾ ਹਰ ਸ਼ਾਮ ਨੂੰ ਉਤਾਰਿਆ ਜਾਂਦਾ ਸੀ ਅਤੇ ਹਰ ਰੋਜ਼ ਸਵੇਰੇ ਵਾਪਸ ਲਹਿਰਾਇਆ ਜਾਂਦਾ ਸੀ।

ਫਲੈਗ ਕੋਡ ਆਫ਼ ਇੰਡੀਆ ਦੇ ਅਨੁਸਾਰ, “ਜਨਤਕ, ਨਿੱਜੀ ਸੰਸਥਾ ਜਾਂ ਵਿਦਿਅਕ ਸੰਸਥਾ ਦੇ ਮੈਂਬਰ ਨੂੰ ਸਾਰੇ ਦਿਨਾਂ ਅਤੇ ਮੌਕਿਆਂ ‘ਤੇ, ਰਸਮੀ ਜਾਂ ਹੋਰ, ਝੰਡੇ ਦੀ ਸ਼ਾਨ ਅਤੇ ਸਨਮਾਨ ਦੇ ਅਨੁਸਾਰ ਰਾਸ਼ਟਰੀ ਝੰਡਾ ਲਹਿਰਾਉਣ ਦੀ ਆਗਿਆ ਹੈ।”

ਭਾਰਤ ਦਾ ਫਲੈਗ ਕੋਡ ਇਹ ਵੀ ਕਹਿੰਦਾ ਹੈ ਕਿ ਰਾਸ਼ਟਰੀ ਝੰਡਾ ਕਿਸੇ ਵੀ ਆਕਾਰ ਦਾ ਹੋਣਾ ਚਾਹੀਦਾ ਹੈ ਪਰ ਹਮੇਸ਼ਾ ਆਇਤਾਕਾਰ ਹੋਣਾ ਚਾਹੀਦਾ ਹੈ, ਲੰਬਾਈ-ਤੋਂ-ਉਚਾਈ ਅਨੁਪਾਤ 3:2 ‘ਤੇ ਤੈਅ ਕੀਤਾ ਗਿਆ ਹੈ।

ਕੋਡ ਵਿੱਚ ਅੱਗੇ ਕਿਹਾ ਗਿਆ ਹੈ ਕਿ ਰਾਸ਼ਟਰੀ ਝੰਡੇ ਦੀ ਸਥਿਤੀ ਵੱਖਰੀ ਅਤੇ ਸਨਮਾਨਯੋਗ ਹੋਣੀ ਚਾਹੀਦੀ ਹੈ। ਨਾਲ ਹੀ, ਇੱਕ ਖਰਾਬ ਜਾਂ ਗੰਦਾ ਝੰਡਾ ਕਦੇ ਵੀ ਪ੍ਰਦਰਸ਼ਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਬਾਅਦ, ਫਲੈਗ ਕੋਡ ਉਹਨਾਂ ਵਿਵਸਥਾਵਾਂ ਦੀ ਕਲਪਨਾ ਕਰਦਾ ਹੈ ਜਿਸ ਵਿੱਚ ਤੁਸੀਂ ਝੰਡੇ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਇਹ ਕਹਿੰਦਾ ਹੈ ਕਿ ਤਿਰੰਗੇ ਦੀ ਵਰਤੋਂ ਵਪਾਰਕ ਉਦੇਸ਼ਾਂ ਲਈ ਨਹੀਂ ਕੀਤੀ ਜਾ ਸਕਦੀ।

ਫਲੈਗ ਕੋਡ ਕਹਿੰਦਾ ਹੈ ਕਿ ਇਸ ਤੋਂ ਅੱਗੇ ਜਾ ਕੇ, ਝੰਡੇ ਨੂੰ ਕਿਸੇ ਵਿਅਕਤੀ ਜਾਂ ਚੀਜ਼ ਜਾਂ ਤਿਉਹਾਰ ਵਜੋਂ, ਜਾਂ ਕਿਸੇ ਵੀ ਕਿਸਮ ਦੇ ਸਜਾਵਟ ਦੇ ਉਦੇਸ਼ਾਂ ਲਈ ਸਲਾਮੀ ਵਿੱਚ ਨਹੀਂ ਡਬੋਇਆ ਜਾ ਸਕਦਾ ਹੈ।

ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਭਾਰਤੀ ਸੰਵਿਧਾਨ ਦੇ ਅਨੁਛੇਦ 51ਏ (ਏ) ਦੇ ਅਨੁਸਾਰ, ਇਹ ਸੰਵਿਧਾਨ ਦੀ ਪਾਲਣਾ ਕਰਨਾ ਅਤੇ ਇਸਦੇ ਆਦਰਸ਼ਾਂ ਅਤੇ ਸੰਸਥਾਵਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ ਭਾਰਤ ਦੇ ਹਰੇਕ ਨਾਗਰਿਕ ਦਾ ਫਰਜ਼ ਹੋਵੇਗਾ।

ਇਹ ਕਿਹਾ ਜਾ ਰਿਹਾ ਹੈ, ਜਦੋਂ ਕਿ ਆਜ਼ਾਦੀ ਤੋਂ ਪਹਿਲਾਂ ਕਈ ਤਰ੍ਹਾਂ ਦੇ ਭਾਰਤੀ ਰਾਸ਼ਟਰੀ ਝੰਡੇ ਸਨ – 22 ਜੁਲਾਈ 1947 ਨੂੰ ਹੋਈ ਸੰਵਿਧਾਨ ਸਭਾ ਨੇ ਮੌਜੂਦਾ ਝੰਡੇ ਨੂੰ ਭਾਰਤ ਦੇ ਰਾਸ਼ਟਰੀ ਝੰਡੇ ਵਜੋਂ ਅਪਣਾਇਆ।

Written By
The Punjab Wire