ਗੁਰਦਾਸਪੁਰ,25 ਜੁਲਾਈ ( ਮੰਨਣ ਸੈਣੀ) । ਇੰਜੀ ਅਰਵਿੰਦਰਜੀਤ ਸਿੰਘ ਬੋਪਾਰਾਏ, ਉਪ ਮੁੱਖ ਇੰਜੀਨੀਅਰ ਪਾਵਰਕਾਮ, ਹਲਕਾ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਉਜਵਲ ਭਾਰਤ ਉਜਵਲ ਭਵਿੱਖ ਤਹਿਤ ਕੇਂਦਰ ਸਰਕਾਰ ਊਰਜਾ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨੂੰ ਐਸ.ਜੇ. ਵੀ. ਐਨ ਐਲ ਵੱਲੋਂ ਜਿਲਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਜਿਲਾ ਪ੍ਰਸਾਸ਼ਨ ਪਠਾਨਕੋਟ ਦੇ ਸਹਿਯੋਗ ਨਾਲ ਜਿਲਾ ਗੁਰਦਾਸਪੁਰ ਅਤੇ ਜਿਲਾ ਪਠਾਨਕੋਟ ਵਿਚ 26, 28, 29 ਅਤੇ 30 ਜੁਲਾਈ ਨੂੰ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਉਨ੍ਹਾ ਅੱਗੇ ਦੱਸਿਆ ਕਿ 26 ਜੁਲਾਈ ਦਾ ਪ੍ਰੋਗਰਾਮ ਕਮਿਊਨਟੀ ਹਾਲ ਸੁਜਾਨਪੁਰ ਵਿਖੇ ਸਵੇਰੇ 10.:00 ਵਜੇ ਤੋਂ 12 ਵਜੇ ਤੱਕ ਕਰਵਾਇਆ ਜਾਣਾ ਹੈ । ਜਿਸ ਵਿਚ ਬਲਰਾਜ ਸਿੰਘ, ਏ.ਡੀ.ਸੀ ਡਿਵੈਲਪਮੈਂਟ, ਪਠਾਨਕੋਟ ਮੁੱਖ ਮਹਿਮਾਨ ਹੋਣਗੇ। 28 ਜੁਲਾਈ ਦਾ ਪ੍ਰੋਗਰਾਮ ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਕਰਵਾਇਆ ਜਾਣਾ ਹੈ, ਜਿਸ ਵਿਚ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਐਮ.ਐਲ.ਏ. ਬਟਾਲਾ ਮੁੱਖ ਮਹਿਮਾਨ ਹੋਣਗੇ। 29 ਜੁਲਾਈ ਦਾ ਪ੍ਰੋਗਰਾਮ ‘ਡੀ.ਐਸ. ਫਾਰਮ ਸਰਨਾ ਵਿਖੇ 12:00 ਵਜੇ ਤੋਂ 12:00 ਵਜੇ ਤੱਕ ਕਰਵਾਇਆ ਜਾਣਾ ਹੈ, ਜਿਸ ਵਿਚ ਸ਼੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ, ਪੰਜਾਬ ਮੁੱਖ ਮਹਿਮਾਨ ਹੋਣਗੇ। ਇਸੇ ਤਰਾ 30 ਜੁਲਾਈ ਦਾ ਪ੍ਰੋਗਰਾਮ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਸੈਂਟਰਲ ਕਾਲਜ ਘੁਮਾਣ ਵਿਖੇ ਕਰਵਾਇਆ ਜਾਵੇਗਾ, ਜਿਸ ਵਿਚ ਐਡਵੋਕੇਟ ਅਮਰਪਾਲ ਸਿੰਘ ਐਮ.ਐਲ.ਏ ਸ੍ਰੀਹਰਗੋਬਿੰਦਪੁਰ ਹੋਣਗੇ। ਇਹਨਾਂ ਪ੍ਰੋਗਰਾਮਾਂ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਵਾਲੇ ਲਾਭਪਾਤਰੀ ਵੀ ਹਾਜਰ ਹੋਣਗੇ। “ਉਜਵਲ ਭਾਰਤ ਉਜਵਲ ਭਵਿੱਖ ਤਹਿਤ ਦੇਸ਼ ਅਤੇ ਸੂਬੇ ਵਿਚ ਬਿਜਲੀ ਖੇਤਰ ਦੀਆਂ ਸਕੀਮਾਂ ਅਤੇ ਹੋਣ ਵਾਲੇ ਕੰਮਾਂ ਸੰਬੰਧੀ ਵੀਡੀਓ ਸਕਰੀਨਿੰਗ, ਨੁਕੜ ਨਾਟਕ ਅਤੇ ਕਲਚਰ ਪ੍ਰੋਗਰਾਮ ਰਾਹੀਂ ਪਬਲਿਕ ਨੂੰ ਜਾਣੂ ਕਰਵਾਇਆ ਜਾਵੇਗਾ।