ਹੋਰ ਕ੍ਰਾਇਮ ਗੁਰਦਾਸਪੁਰ ਪੰਜਾਬ

ਪੰਜਾਬ ਸਰਕਾਰ ਦੀ ਕਿਸਾਨ ਪੱਖੀ ਸੋਚ ਤੋਂ ਕਿਸਾਨ ਵਰਗ ਖੁਸ਼-ਰਮਨ ਬਹਿਲ, ਸੀਨੀਅਰ ਆਗੂ ਆਪ ਪਾਰਟੀ

ਪੰਜਾਬ ਸਰਕਾਰ ਦੀ ਕਿਸਾਨ ਪੱਖੀ ਸੋਚ ਤੋਂ ਕਿਸਾਨ ਵਰਗ ਖੁਸ਼-ਰਮਨ ਬਹਿਲ, ਸੀਨੀਅਰ ਆਗੂ ਆਪ ਪਾਰਟੀ
  • PublishedJuly 22, 2022

ਪਿੰਡ ਮਾਨ ਚੋਪੜਾ ਵਿਖੇ ਸਾਢੇ 37 ਏਕੜ ਪੰਚਾਇਤੀ ਜ਼ਮੀਨ ਦੀ ਕਰਵਾਈ ਬੋਲੀ-ਸਰਕਾਰ ਦੇ ਫੈਸਲੇ ਤੋਂ ਕਿਸਾਨਾਂ ਨੇ ਪ੍ਰਗਟਾਈ ਤਸੱਲੀ

ਗੁਰਦਾਸਪੁਰ, 22 ਜੁਲਾਈ ( ਮੰਨਣ ਸੈਣੀ)। ਪਿੰਡ ਮਾਨ ਚੋਪੜਾ ਵਿਖੇ ਪੰਚਾਇਤੀ ਜ਼ਮੀਨ ’ਤੇ ਖੁੱਲ੍ਹੀ ਬੋਲੀ ਰਾਹੀਂ ਨਿਯਮਾਂ ਤਹਿਤ ਪੰਚਾਇਤੀ ਜ਼ਮੀਨ ’ਤੇ ਪਹਿਲਾਂ ਤੋਂ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਮੁੜ ਕਾਸ਼ਤ ਕਰਨ ਲਈ ਪੰਚਾਇਤੀ ਜ਼ਮੀਨ ਦਾ ਪਟੇਦਾਰ ਬਣਾਇਆ ਗਿਆ। ਇਸ ਸਬੰਧ ਵਿਚ ਕਰਵਾਏ ਪ੍ਰੋਗਰਾਮ ਵਿਚ ਰਮਨ ਬਹਿਲ, ਹਲਕਾ ਗੁਰਦਾਸਪੁਰ ਦੇ ਇੰਚਰਾਜ ਤੇ ਆਪ ਪਾਰਟੀ ਦੇ ਸੀਨੀਅਰ ਆਗੂ ਵਿਸ਼ੇਸ ਤੋਰ ’ਤੇ ਪੁਹੰਚੇ। ਇਸ ਮੌਕੇ ਬੀਡੀਪੀਓ ਗੁਰਦਾਸਪੁਰ ਬਲਜੀਤ ਸਿੰਘ, ਪੰਚਾਇਤ ਸੈਕਰਟਰੀ ਅਭਿਸ਼ੇਕ ਕੁਮਾਰ, ਸ. ਪੂਰਨ ਸਿੰਘ, ਭਾਰਤ ਭੂਸ਼ਣ ਸ਼ਰਮਾ ਜ਼ਿਲ੍ਹਾ ਸੈਕਰਟਰੀ ਆਪ ਪਾਰਟੀ, ਹਿੱਤਪਾਲ ਸਿੰਘ ਬਲਾਕ ਪ੍ਰਧਾਨ ਆਪ ਪਾਰਟੀ, ਸੁਖਰਾਜ ਸਿੰਘ ਆੜ੍ਹਤੀ, ਵਿਜੇ ਕੁਮਾਰ ਫੋਜੀ, ਸੁਰਿੰਦਰ ਮਸੀਹ ਠੇਕੇਦਾਰ, ਰਾਜਾ ਮਸੀਹ, ਬਾਊ ਮਸੀਹ, ਸਤਨਾਮ ਸਿੰਘ ਵਾਹਲਾ, ਪ੍ਰਗਟ ਸਿੰਘ ਸਮੇਤ ਪੰਚਾਇਤੀ ਵਿਭਾਗ ਦੇ ਅਧਿਕਾਰੀ ਮੋਜੂਦ ਸਨ।

ਇਸ ਮੌਕੇ ਗੱਲ ਕਰਦਿਆਂ ਸ੍ਰੀ ਰਮਨ ਬਹਿਲ ਸੀਨੀਅਰ ਆਗੂ ਆਪ ਪਾਰਟੀ ਨੇ ਦੱਸਿਆ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ. ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਮੰਤਰੀ ਪੰਜਾਬ ਵਲੋਂ ਕਿਸਾਨ ਪੱਖੀ ਬਣਾਈ ਪਾਲਿਸੀ ਤਹਿਤ ਪਹਿਲਾਂ ਤੋਂ ਕਾਸ਼ਤ ਕਰ ਰਹੇ ਕਿਸਾਨਾਂ ਪਹਿਲ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਦੇ ਇਸ ਫੈਸਲੇ ਤੋਂ ਕਿਸਾਨ ਖੁਸ਼ ਹਨ।

ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇੱਕ ਪਾਲਿਸੀ ਤਿਆਰ ਕੀਤੀ ਗਈ ਹੈ ਕਿ ਜਿਸ ਤਹਿਤ, ਜਿਸ ਕਿਸਾਨ ਨੇ ਜ਼ਮੀਨ ਨੂੰ ਵਾਹੀਯੋਗ ਬਣਾਇਆ ਹੈ, ਉਸਨੂੰ ਪੰਚਾਇਤੀ ਜ਼ਮੀਨ ਦੇਣ ਦੀ ਪਹਿਲ ਹੋਵੇਗੀ। ਉਨਾਂ ਸਪੱਸ਼ਟ ਕਿਹਾ ਕਿ ਖੇਤੀਯੋਗ ਜ਼ਮੀਨ ਤੋਂ ਜਿਹੜੇ ਕਬਜ਼ੇ ਹਟਾਏ ਜਾ ਰਹੇ ਹਨ ਉਸ ਜ਼ਮੀਨ ਨੂੰ ਲੀਜ਼ ‘ਤੇ ਦੇਣ ਦੀ ਪਹਿਲ ਕਬਜ਼ਾ ਛੱਡਣ ਵਾਲਿਆਂ ਨੂੰ ਹੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਪਾਲਿਸੀ ਤਹਿਤ ਪੰਚਾਇਤੀ ਵਿਭਾਗ ਦੇ ਰੈਵਨਿਊ ਵਧੇਗਾ ਤੇ ਪਿੰਡਾਂ ਅੰਦਰ ਹੋਰ ਤੇਜ਼ੀ ਨਾਲ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾਣਗੇ। ਉਨਾਂ ਅੱਗੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਵਿਚ  ਗਰੀਬ ਅਤੇ ਛੋਟੇ ਕਿਸਾਨਾਂ ਦੇ ਹਿੱਤ ਪੂਰੀ ਤਰਾਂ ਨਾਲ ਸੁਰੱਖਿਅਤ ਹਨ।

ਇਸ ਮੌਕੇ ਪਿੰਡ ਮਾਨ ਚੋਪੜਾ ਵਿਚ ਕੁਝ ਕਿਸਾਨ, ਜੋ ਪਿਛਲੇ ਸਮੇਂ ਤੋਂ ਪੰਚਾਇਤੀ ਜ਼ਮੀਨ ’ਤੇ ਕਾਸ਼ਤ ਕਰ ਰਹੇ ਸਨ ਅਤੇ ਉਨਾਂ ਆਪਣੀ ਮਿਹਨਤ ਨਾਲ ਪੰਚਾਇਤੀ ਜ਼ਮੀਨ ਨੂੰ ਵਾਹੀਯੋਗ ਬਣਾਇਆ ਸੀ। ਕਿਸਾਨਾਂ ਦੀ ਮੰਗ ’ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਅੱਜ ਪੰਚਾਇਤੀ ਜ਼ਮੀਨ ਦੀ ਖੁੱਲ੍ਹੀ ਬੋਲੀ ਕਰਵਾਈ ਗਈ ਤੇ 23 ਕਿਸਾਨ ਜੋ ਪਹਿਲਾਂ ਤੋਂ ਪੰਚਾਇਤੀ ਜ਼ਮੀਨ ’ਤੇ ਕਾਸ਼ਤ ਕਰ ਰਹੇ ਸਨ, ਨੂੰ ਪਹਿਲ ਦਿੰਦਿਆਂ ਇੱਕ ਏਕੜ 10,000 ਰੁਪਏ ਦੇ ਹਿਸਾਬ ਨਾਲ 37 ਏਕੜ ਪੰਚਾਇਤੀ ਜ਼ਮੀਨ ਬੋਲੀ ’ਤੇ ਪਟੇਦਾਰ ਬਣਾਇਆ ਗਿਆ। ਇਸ ਮੌਕੇ ਕਿਸਾਨਾਂ ਨੇ ਆਪ ਪਾਰਟੀ ਸਰਕਾਰ ਦੇ ਫੈਸਲੇ ’ਤੇ ਸੰਤੁਸਟੀ ਜ਼ਾਹਰ ਕਰਦਿਆਂ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ।

Written By
The Punjab Wire