ਗੁਰਦਾਸਪੁਰ, 22 ਜੁਲਾਈ (ਮੰਨਣ ਸੈਣੀ)। ਥਾਣਾ ਕਲਾਨੌਰ ਦੀ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਇੱਕ ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਬਲਕਾਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮੁਹੱਲਾ ਬਾਬਾ ਕਾਰ ਕਲੋਨੀ ਕਲਾਨੋਰ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ।
ਆਪਣੇ ਬਿਆਨ ਵਿੱਚ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਹ ਗੁਰਦੁਆਰਾ ਬਾਬਾ ਬੰਦਾ ਬਹਾਦਰ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਕਰਦਾ ਹੈ। ਸ਼ੁਕਰਵਾਰ ਨੂੰ ਉਹ ਗੁਰਦੁਆਰਾ ਸਾਹਿਬ ਅੰਦਰ ਹਾਜਰ ਸੀ ਕਿ ਕਰੀਬ ਦੋ ਵਜੇ ਦੁਪਹਿਰ ਨੂੰ ਗੁਰਲਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੰਝ ਗੁਰੂ ਘਰ ਆਇਆ ਤੇ ਮੱਥਾ ਟੇਕ ਕੇ ਉਸ ਦੇ ਲਾਗੇ ਬੈਠ ਗਿਆ। ਸਾਮ ਕਰੀਬ 6.00 ਵਜੇ ਉਕੱਤ ਲੜਕਾ ਉਸ ਲਾਗੋ ਉਠ ਕੇ ਸ਼੍ਰੀ ਗੂਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਨ ਲੱਗ ਪਿਆ। ਥੋੜੇ ਸਮੇ ਬਾਅਦ ਇੱਕ ਬੀਬੀ ਰਜਵਿੰਦਰ ਕੋਰ ਪਤਨੀ ਰਜਿੰਦਰ ਸਿੰਘ ਵਾਸੀ ਕਲਾਨੋਰ ਗੂਰੂ ਘਰ ਆ ਕੇ ਮੱਥਾ ਟੇਕ ਕਿ ਬੈਠ ਕਿ ਪਾਠ ਕਰਨ ਲੱਗੀ ਕਿ ਦੋਸੀ ਬੀਬੀ ਰਜਿੰਦਰ ਕੋਰ ਕੋਲੋ ਗੁਟਕਾ ਸਾਹਿਬ ਲੈਣ ਦੀ ਮੰਗ ਕਰਨ ਲੱਗਾ। ਬੀਬੀ ਵੱਲੋ ਗੁਟਕਾ ਸਾਹਿਬ ਦੇਣ ਨਾਂਹ ਕੀਤੀ ਤਾਂ ਦੋਸੀ ਨੇ ਬੀਬੀ ਰਜਿੰਦਰ ਕੋਰ ਕੋਲੋ ਗੁੱਟਕਾ ਖੋਹਣ ਦੀ ਕੋਸਿਸ ਕੀਤੀ। ਇਸ ਦੌਰਾਨ ਗੁੱਟਕਾ ਸਾਹਿਬ ਦੇ ਅੰਗ ਦੋ ਪੰਨਿਆ ਨੂੰ ਨੁਕਸਾਨ ਹੋ ਗਿਆ । ਇਸ ਦੋਰਾਂਨ ਉਸਨੇ ਅਤੇ ਮੱਥਾ ਟੇਕਣ ਆਏ ਨਿਰਮਲ ਸਿੰਘ ਨੇ ਦੋਸੀ ਨੂੰ ਫੜ ਲਿਆ। ਉਹਨਾਂ ਦੱਸਿਆ ਕਿ ਉਕਤ ਯੁਵਕ ਵਲੋਂ ਇਸ ਤਰਾ ਮਾੜੀ ਹਰਕਤ ਕਰਕੇ ਉਨਾਂ ਦੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਈ ਹੈ।
ਇਸ ਸੰਬੰਧੀ ਏ.ਐਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਦੇ ਬਿਆਨਾਂ ਦੇ ਆਧਾਰ ਉਪਰ ਗੁਰਲਾਲ ਸਿੰਘ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।