ਗੁਰਦਾਸਪੁਰ 20 ਜੁਲਾਈ ( ਮੰਨਣ ਸੈਣੀ )। ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਵੱਲੋ ਦਿਸਾਂ ਨਿਰਦੇਸ਼ ਦਿੱਤੇ ਗਏ ਸਨ ਕਿ ਜਿਲੇ ਵਿਚਲੀਆਂ ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਚੁਣੇ ਹੋਏ ਪ੍ਰਧਾਨ ਅਤੇ ਕਮੇਟੀ ਮੈਂਬਰ ਨਾਲ ਮਿੱਲ ਕੇ ਸਹਿਕਾਰੀ ਸਭਾਵਾਂ ਦੀ ਰਿਕਵਰੀ ਕਰਵਾਈ ਜਾਵੇ । ਜਿਸ ਤਹਿਤ ਅੱਜ ਸ੍ਰੀ ਸੁਨੀਲ ਕੁਮਾਰ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਦਾਸਪੁਰ ਵੱਲੋ ਲੱਖਣਪੁਰ ਅਤੇ ਬੇਰੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ ਸ੍ਰੀ ਤਿਲਕ ਸਿੰਘ ਅਤੇ ਕਮੇਟੀ ਮੈਬਰਾਂ ਨਾਲ ਮਿਲ ਕੇ ਕੇਦਰੀ ਸਹਿਕਾਰੀ ਬੈਕ ਵੱਲੋ ਐਡਵਾਂਸ ਦਿੱਤੇ ਗਏ ਕਰਜੇ ਦੀ ਰਿਕਵਰੀ ਨਾਲ ਹੋ ਕੇ ਕਰਵਾਉਣ ਲਈ ਆਖਿਆ ਗਿਆ ।
ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਗੁਰਦਾਸਪੁਰ ਵੱਲੋ ਸਮੂੰਹ ਜਿਲੇ ਦੇ ਸਹਿਕਾਰੀ ਸਭਾਵਾਂ ਦੇ ਮੈਬਰਾਂ ਨੂੰ ਅਪੀਲ ਕੀਤੀ ਕਿ ਸਹਿਕਾਰੀ ਸਭਾਵ ਪਾਸੋ ਲਏ ਹੋਏ ਕਰਜੇ ਨੂੰ 31 ਜੁਲਾਈ 2022 ਤੋ ਪਹਿਲਾਂ ਮੋੜਿਆ ਜਾਵੇ ਤਾਂ ਜੋ ਸਹਿਕਾਰੀ ਸਭਾਵਾਂ ਦੀ ਵਿੱਤੀ ਹਾਲਤ ਸੁਰੱਖਿਅਤ ਹੋ ਸਕੇ । ਉਨ੍ਹਾਂ ਦੱਸਿਆ ਕਿ ਮੈਬਰਾਂ ਨੂੰ ਡਿਫਾਲਟਰ ਨਾ ਹੋਣ ਅਤੇ ਸਮੇਂ ਸਿਰ ਕਰਜਾ ਮੋੜਨ ਵਾਲੇ ਕਿਸਾਨਾ ਨੂੰ 3 ਪ੍ਰਤੀਸਤ ਵਿਆਜ ਦੀ ਰਾਹਤ ਵੀ ਮਿਲੇਗੀ ।