ਹੋਰ ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ਦੇ ਪ੍ਰਾਪਰਟੀ ਡੀਲਰ ਦੀ ਸੁਰੱਖਿਆ ‘ਚ ਤਾਇਨਾਤ ਗੰਨਮੈਨ ਨੇ ਖੁੱਦ ਨੂੰ ਆਪਣੀ ਸਰਵਿੱਸ ਰਾਇਫਲ ਨਾਲ ਮਾਰੀ ਗੋਲੀ

ਗੁਰਦਾਸਪੁਰ ਦੇ ਪ੍ਰਾਪਰਟੀ ਡੀਲਰ ਦੀ ਸੁਰੱਖਿਆ ‘ਚ ਤਾਇਨਾਤ ਗੰਨਮੈਨ ਨੇ ਖੁੱਦ ਨੂੰ ਆਪਣੀ ਸਰਵਿੱਸ ਰਾਇਫਲ ਨਾਲ ਮਾਰੀ ਗੋਲੀ
  • PublishedJuly 20, 2022

ਸੁੱਖ ਭਿਖਾਰੀਵਾਲ ਅਤੇ ਲਵੀ ਵੱਲੋ 1.50 ਕਰੋੜ ਦੀ ਫਿਰੌਤੀ ਮੰਗਣ ਤੋਂ ਬਾਅਦ ਡੀਲਰ ਦੀ ਸੁਰੱਖਿਆ ਚ ਤਾਇਨਾਤ ਸੀ ਗੰਨਮੈਨ

ਚੰਡੀਗੜ੍ਹ ਦੇ ਪੀ.ਜੀ.ਆਈ ਵਿੱਚ ਦਾਖ਼ਲ, ਹਾਲਤ ਖਤਰੇ ਤੋਂ ਬਾਹਰ

ਗੁਰਦਾਸਪੁਰ, 20 ਜੁਲਾਈ (ਮੰਨਣ ਸੈਣੀ)। ਸੰਗਲਪੁਰਾ ਰੋਡ ‘ਤੇ ਸਥਿਤ ਇਕ ਪ੍ਰਾਪਰਟੀ ਡੀਲਰ ਦੀ ਸੁਰੱਖਿਆ ‘ਚ ਤਾਇਨਾਤ ਗੰਨਮੈਨ ਨੇ ਅੱਜ ਸਵੇਰੇ ਕਿਸੇ ਘਰੇਲੂ ਪਰੇਸ਼ਾਨੀ ਤੋਂ ਤੰਗ ਆ ਕੇ ਆਪਣੀ ਸਰਵਿਸ ਰਾਇਫਲ ਏ.ਕੇ 47 ਨਾਲ ਆਪਣੇ ਪੇਟ ‘ਚ ਗੋਲੀ ਮਾਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਗਨਮੈਨ ਨੇ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਦੇ ਕਮਰੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ । ਜਖਮੀਂ ਨੂੰ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਗੰਨਮੈਨ ਦੀ ਪਛਾਣ ਥਾਣਾ ਭੈਣੀ ਮੀਆਂ ਖਾਂ ਵਾਸੀ ਦੀਪਕ ਪੁੱਤਰ ਗੁਲਜ਼ਾਰ ਵਜੋਂ ਹੋਈ ਹੈ।

ਦੱਸ ਦੇਈਏ ਕਿ ਕਾਂਸਟੇਬਲ ਦੀਪਕ ਪ੍ਰਾਪਰਟੀ ਡੀਲਰ ਸਿਮਰਜੀਤ ਸਿੰਘ ਉਰਫ ਸਾਹਿਬ ਵਾਸੀ ਸੰਗਲਪੁਰਾ ਰੋਡ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ। ਪੁਲਿਸ ਨੇ ਸਾਹਿਬ ਸਿੰਘ ਦੇ ਬਿਆਨਾਂ ਦੀ ਜਾਂਚ ਕਰਨ ਤੋਂ ਬਾਅਦ 19 ਅਪ੍ਰੈਲ 2022 ਨੂੰ ਗੈਂਗਸਟਰ ਸੁਖਮੀਤ ਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਅਤੇ ਉਸਦੇ ਸਾਥੀ ਲਵਦੀਪ ਸਿੰਘ ਉਰਫ ਲਵੀ ਖਿਲਾਫ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਸੀ।

ਸਾਹਿਬ ਨੇ ਦੱਸਿਆ ਸੀ ਕਿ ਗੈਂਗਸਟਰ ਸੁੱਖ ਭਿਖਾਰੀਵਾਲ ਅਤੇ ਉਸਦੇ ਸਾਥੀ ਗੈਂਗਸਟਰ ਲਵਦੀਪ ਸਿੰਘ ਉਰਫ ਲਵੀ ਵਾਸੀ ਨਬੀਪੁਰ ਜੋ ਕਿ ਹੁਣ ਨਿਊਜ਼ੀਲੈਂਡ ਰਹਿੰਦਾ ਹੈ, ਨੂੰ ਵਟਸਐਪ ਰਾਹੀਂ ਕਾਲਾਂ ਅਤੇ ਮੈਸੇਜ ਆਏ ਸਨ। ਜਿਸ ਵਿਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਤੋਂ 1.50 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।

ਜਿਸ ਕਾਰਨ ਪੁਲੀਸ ਨੇ ਉਸ ਨੂੰ ਗੰਨਮੈਨ ਮੁਹੱਈਆ ਕਰਵਾਏ ਸਨ। ਜਿਨ੍ਹਾਂ ਵਿੱਚੋਂ ਕਾਂਸਟੇਬਲ ਦੀਪਕ ਵੀ ਸੀ। ਜਿਸ ਨੇ ਸਵੇਰੇ ਚੰਡੀਗੜ੍ਹ ‘ਚ ਨਿੱਜੀ ਕਾਰਨਾਂ ਕਰਕੇ ਸਰਵਿਸ ਰਾਈਫਲ ਏ.ਕੇ.47 ਨਾਲ ਪੇਟ ‘ਚ ਗੋਲੀ ਮਾਰ ਲਈ।

ਗਨਮੈਨ ਵੱਲੋਂ ਖੁੱਦ ਤੇ ਗੋਲੀ ਚੱਲਾਉਣ ਦੀ ਪੁਸ਼ਟੀ ਕਰਦਿਆਂ ਗੁਰਦਾਸਪੁਰ ਦੇ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਕਾਂਸਟੇਬਲ ਨੇ ਨਿੱਜੀ ਕਾਰਨਾਂ ਕਰਕੇ ਖੁੱਦ ਨੂੰ ਗੋਲੀ ਮਾਰੀ ਹੈ। ਜਿਸ ਦਾ ਫਿਰੌਤੀ ਵਾਲੇ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।

Written By
The Punjab Wire