ਗੁਰਦਾਸਪੁਰ 10 ਜੁਲਾਈ (ਰੋਹਿਤ ਗੁਪਤਾ)। ਸਨਾਤਨ ਜਾਗਰਣ ਮੰਚ ਵੱਲੋਂ ਸ਼ਹਿਰ ਵਿਚ ਚਲ ਰਹੇ ਹੰਨੂਮਾਨ ਚਾਲੀਸਾ ਦੇ ਪਾਠਾਂ ਦੌਰਾਨ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਸ੍ਰੀ ਅਮਰਨਾਥ ਯਾਤਰਾ ਦੌਰਾਨ ਮਾਰੇ ਗਏ ਸ਼ਰਧਾਲੂਆਂ ਦੀ ਆਤਮਿਕ ਸ਼ਾਂਤੀ ਲਈ ਦੋ ਮਿਨਟ ਦਾ ਮੌਨ ਧਾਰਨ ਕਰਨ ਅਤੇ ਸ਼ਾਂਤੀ ਪਾਠ ਕਰਨ ਦੀ ਅਪੀਲ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਨਾਤਨ ਜਾਗਰਣ ਮੰਚ ਦੇ ਆਗੂਆਂ ਨੇ ਕਿਹਾ ਕਿ ਇਹ ਇੱਕ ਕੁਦਰਤੀ ਪਰ ਮੰਦਭਾਗੀ ਘਟਨਾ ਸੀ ਕਿ ਸ੍ਰੀ ਅਮਰਨਾਥ ਯਾਤਰਾ ਦੌਰਾਨ ਬੱਦਲ ਫਟਣ ਨਾਲ ਦੋ ਦਰਜਨ ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੁਦਰਤੀ ਆਫਤ ਤੇ ਵਿਗਿਆਨੀਆਂ ਜਾਂ ਮਨੁੱਖ ਦਾ ਕੋਈ ਕੰਟਰੋਲ ਨਹੀਂ ਹੈ।ਕੁਦਰਤ ਤੇ ਸਿਰਫ ਪਰਮ ਪੁਰਖ ਦਾ ਹੀ ਵੱਸ ਚਲਦਾ ਹੈ। ਅਜਿਹੀਆਂ ਘਟਨਾਵਾਂ ਕੁਦਰਤ ਨਾਲ ਮਨੁੱਖ ਦੁਆਰਾ ਕੀਤੀ ਜਾ ਰਹੀ ਛੇੜਛਾੜ ਦੇ ਸਿੱਟੇ ਵਜੋਂ ਹੀ ਹੁੰਦੀਆਂ ਹਨ ਪਰ ਫਿਰ ਵੀ ਇਸਨੂੰ ਅਣਹੋਣੀ ਘਟਨਾ ਹੀ ਕਿਹਾ ਜਾਵੇਗਾ।
ਸਨਾਤਨ ਜਾਗਰਣ ਮੰਚ ਦੇ ਆਗੂਆਂ ਨੇ ਕਿਹਾ ਕਿ ਸ਼ਹਿਰ ਵਿਚ ਵੱਖ-ਵੱਖ ਮੰਦਰਾਂ ਵਿਚ ਹਰ ਮੰਗਲਵਾਰ ਸਮੂਹਿਕ ਅਤੇ ਅਟੁੱਟ ਸ੍ਰੀ ਹਨੂੰਮਨ ਚਾਲੀਸਾ ਦੇ ਪਾਠ ਕਰਵਾਏ ਜਾ ਰਹੇ ਹਨ। ਉਨ੍ਹਾਂ ਹਨੂੰਮਾਨ ਚਾਲੀਸਾ ਦੇ ਪਾਠ ਕਰਵਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਅੱਗੇ ਅਪੀਲ ਕੀਤੀ ਹੈ ਕਿ ਮੰਗਲਵਾਰ ਨੂੰ ਪਾਰਟੀ ਦੌਰਾਨ ਦੋ ਮਿਹਨਤ ਦਾ ਸਮੂਹਿਕ ਮੌਣ ਰੱਖ ਕੇ ਅਤੇ ਸ਼ਾਂਤੀ ਪਾਠ ਕਰਕੇ ਮਰਿਤਕ ਸ਼ਰਧਾਲੂਆਂ ਦੀ ਆਤਮਿਕ ਸ਼ਾਂਤੀ ਲਈ ਅਤੇ ਪਰਮ ਪੁਰਖ ਅੱਗੇ ਅਜਿਹੀਆਂ ਅਨਹੋਣੀਆਂ ਘਟਨਾਵਾਂ ਤੋਂ ਮੁਕਤੀ ਦੀ ਅਰਦਾਸ ਕਰਨ। ਇਸ ਮੌਕੇ ਪਵਨ ਸ਼ਰਮਾ, ਰਵੀ ਮਹਾਜਨ,ਵਿਨੋਦ ਕੋਹਲੀ, ਸੁਨੀਲ ਮਹਾਜਨ ਲਾਲ ,ਦੀਪਕ ਘਈ, ਬਲਜੀਤ ਕੁਮਾਰ, ਮਨਦੀਪ ਸ਼ਰਮਾ ਆਦਿ ਹਾਜ਼ਰ ਸਨ।