ਸਰਹਦੀ ਇਲਾਕਿਆਂ ਅੰਦਰ ਆਪਣੇ ਸਲੀਪਰ ਸੈਲ ਵਿਕਸਿਤ ਕਰ ਚੁੱਕਾ ਹੈ ਪਾਕਿਸਤਾਨ ਦਾ ਮਸ਼ਹੂਰ ਸਮੱਗਲਰ ਬਿਲਾਲ ਸੰਧੂ
ਵਿਦੇਸ਼ਾ ਵਿਚ ਬੈਠੇ ਦੇਸ਼ ਵਿਰੋਧੀ ਅਨਸਰਾਂ ਅਤੇ ਪਾਕਿ ਏਜੰਸੀਆਂ ਦੇ ਨਿਰਦੇਸ਼ਾ ਤੇ ਡਰੋਨ ਰਾਹੀ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਸੈਕਟਰਾਂ ਤੋਂ ਭੇਜੇ ਜਾ ਰਹੇ ਹਥਿਆਰ, ਨਸ਼ੀਲੇ ਪਦਾਰਥਾਂ ਅਤੇ ਜਾਲੀ ਕਰੰਸੀ ਦੀ ਵੱਡੀ ਖੇਪਾਂ
ਗੁਰਦਾਸਪੁਰ, 16 ਜੁਲਾਈ (ਮੰਨਣ ਸੈਣੀ)। ਵਿਦੇਸ਼ਾ ਵਿੱਚ ਬੈਠੇ ਦੇਸ਼ ਵਿਰੋਧੀ ਅਨਸਰਾਂ ਅਤੇ ਪਾਕਿਸਤਾਨੀ ਏਜੰਸੀਆਂ ਦਾ ਨਿਸ਼ਾਨਾ ਇਸ ਵਿੱਚ ਪੰਜਾਬ ਦਾ ਸਰਹਦੀ ਇਲਾਕਾ ਹੈ। ਆਪਣੇ ਨਾਪਾਕ ਮੰਸੂਬਿਆ ਨੂੰ ਅੰਜਾਮ ਦੇਣ ਲਈ ਆਈਐਸਆਈ ਵੱਲੋਂ ਹੁਣ ਪਾਕਿਸਤਾਨ ਦਾ ਮਸ਼ਹੂਰ ਸਮੱਗਲਰ ਬਿਲਾਲ ਸੰਧੂ ਉਰਫ ਬਿਲਾਲ ਮੰਨੇਸ਼ਾਹ ਦਾ ਸਹਾਰਾ ਲਿਆ ਜਾ ਰਿਹਾ ਹੈ ਜੋ ਉਨ੍ਹਾਂ ਦੇ ਸੰਪਰਕ ਵਿੱਚ ਹੈ। ਸੂਤਰਾਂ ਤੋਂ ਅਨੁਸਾਰ ਉਹਨਾ ਦੇ ਦਿਸ਼ਾ ਨਿਰਦੇਸ਼ਾ ਤੇ ਬਿਲਾਲ ਸੰਧੂ ਵਲੋ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਸੈਕਟਰਾਂ ਤੋ ਹਥਿਆਰ, ਗੋਲਾ-ਬਾਰੂਦ, ਵਿਸਫੋਟਕ, ਨਸ਼ੀਲੇ ਪਦਾਰਥ ਅਤੇ ਜਾਅਲੀ ਕਰੰਸੀ ਦੀਆਂ ਵੱਡੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਬਿਲਾਲ ਮੰਨੇਸ਼ਾਹ ਪੰਜਾਬ ਦੇ ਸਰਹਦੀ ਇਲਾਕਿਆਂ ਅੰਦਰ ਆਪਣੇ ਸਲੀਪਰ ਸੈਲ ਵਿਕਸਿਤ ਕਰ ਚੁੱਕਾ ਹੈ।
ਇਹਨਾਂ ਸਲੀਪਰ ਸੈਲ ਰਾਹੀ ਹੀ ਸਮੇਂ ਸਮੇਂ ਤੇ ਬਿਲਾਲ ਸੰਧੂ ਨੂੰ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੇ ਦੀਆਂ ਖੇਪਾ ਭੇਜਣ ਲਈ ਸਹੀ ਇਲਾਕੇ ਅਤੇ ਲੋਕੇਸ਼ਨ ਨਿਸ਼ਚਿਤ ਕਰਨ ਵਿੱਚ ਬਿਲਾਲ ਦੀ ਮਦਦ ਮਿਲ ਰਹੀ ਹੈ। ਬਿਲਾਲ ਸੰਧੂ ਦੀ ਇਸ ਵੱਕਤ ਸੱਭ ਤੋਂ ਜਿਆਦਾ ਸਰਗਰਮੀ ਫਿਰੋਜਪੁਰ, ਤਰਨਤਾਰਨ, ਅਮ੍ਰਿਤਸਰ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਖੇਤਰਾਂ ਵਿੱਚ ਸਾਹਮਣੇ ਆਈ ਹੈ।
ਇਸ ਤੋਂ ਇਲਾਵਾਂ ਉਕਤ ਖੇਪਾਂ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਰਹਿੰਦੇ ਇਹਨਾ ਦੇ ਸਾਥੀ ਜਰਨੈਲ ਸਿੰਘ ਉਰਫ ਜੈਲੀ ਵਾਸੀ ਢੋਲੇਵਾਲਾ ਫਿਰੋਜਪੁਰ, ਤੇਜਿੰਦਰ ਸਿੰਘ ਵਾਸੀ ਖਿਆਲਾ ਕਲਾਂ ਜਿਲ੍ਹਾਂ ਅੰਮ੍ਰਿਤਸਰ, ਗੁਰਵਿੰਦਰ ਸਿੰਘ ਵਾਸੀ ਨਾਮਦੇਵ ਕਲੋਨੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਮੋਹਕਮ ਸਿੰਘ ਵਾਸੀ ਬੱਚੀਵਿੰਡ ਜਿਲ੍ਹਾਂ ਅਮ੍ਰਿਤਸਰ ਦੇਹਾਤੀ ਅਤੇ ਕਈ ਹੋਰ ਨਾਮਲੂਮ ਵਿਅਕਤੀ ਸਾਮਿਲ ਹਨ। ਜੋਂ ਖੇਪਾਂ ਬਾਰਡਰ ਤੋਂ ਹਾਸਲ ਕਰਕੇ ਆਪਣੇ ਕੋਲ ਸੁਰੱਖਿਅਤ ਕਰਦੇ ਹਨ ਅਤੇ ਫਿਰ ਪਾਕਿ ਏਜੰਸ਼ੀਆ ਅਤੇ ਪਾਕਿਸਤਾਨ ਵਿਚ ਬੈਠੇ ਆਪਣੇ ਸਾਥੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਗੇ ਪਹੁੰਚਾਉਂਦੇ ਹਨ।
ਬਿਲਾਲ ਮੰਨੇਸ਼ਾਹ ਵਲੋਂ ਭਾਰਤ ਵਿਚ ਭੇਜੀਆਂ ਗਈਆਂ ਨਸ਼ੀਲੇ ਪਦਾਰਥਾਂ ਦੀਆਂ ਖੇਪਾ ਨੂੰ ਉਸਦੇ ਉਕਤ ਸਾਥੀ ਸਮੱਗਲਰਾ ਵਲੋ ਵੇਚਕੇ ਕਮਾਏ ਹੋਏ ਪੈਸੇ (ਡਰੱਗ ਮਨੀ) ਹਵਾਲਾ ਅਤੇ ਹੋਰ ਚੈਨਲਾਂ ਰਾਹੀਂ ਪਾਕਿਸਤਾਨ ਭੇਜ ਦਿੰਦੇ ਹਨ।
ਇਸ ਸੰਬੰਧੀ ਐਸਐਸਓਸੀ ਅਮ੍ਰਿਤਸਰ ਵੱਲੋਂ ਬਿਲਾਲ ਸੰਧੂ ਸਮੇਤ ਉਕਤ ਦੋਸ਼ੀਆਂ ਖਿਲਾਫ ਯੂਏਪੀਏ ਐਕਟ ਅਤੇ ਐਨਡੀਪੀਐਸ ਐਕਟ, ਵਿਸਫੋਟਕ ਪਦਾਰਥ ਸੋਧ ਐਕਟ, ਅਸਲਾ ਐਕਟ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਐਸਐਸਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਬਿਲਾਲ ਸੰਧੂ ਪਾਕਿਸਤਾਨ ਆਈਐਸਆਈ ਦਾ ਏਜੰਟ ਹੈ ਅਤੇ ਵੱਡਾ ਸਮੱਗਲਰ ਹੈ। ਫਿਲਹਾਲ ਗੁਰਦਾਸਪੁਰ ਵਿੱਚ ਕੋਈ ਨੈੱਟਵਰਕ ਜਾਂ ਸਲੀਪਰ ਸੈੱਲ ਸਥਾਪਤ ਕਰਨ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।