ਭੰਡਾਰਾ 14 ਅਗਸਤ ਤੋਂ 20 ਅਗਸਤ ਤੱਕ ਚੱਲੇਗਾ
ਗੁਰਦਾਸਪੁਰ, 14 ਜੁਲਾਈ (ਦਿਨੇਸ਼ ਕੁਮਾਰ)। ਸਥਾਨਕ ਗੀਤਾ ਭਵਨ ਮੰਦਿਰ ਵਿਖੇ ਸ਼ਿਵ ਸਾਈਂ ਲੰਗਰ ਕਮੇਟੀ ਗੁਰਦਾਸਪੁਰ ਦੀ ਵਿਸ਼ੇਸ਼ ਮੀਟਿੰਗ ਮਨੀਮਾਹੇਸ਼ ਯਾਤਰਾ ਲਈ ਹੱਡਸਰ ਵਿਖੇ ਭੰਡਾਰਾ ਕਰਵਾਉਣ ਲਈ ਹੋਈ | ਮੀਟਿੰਗ ਦੀ ਪ੍ਰਧਾਨਗੀ ਕਮੇਟੀ ਚੇਅਰਮੈਨ ਅਸ਼ੀਸ਼ ਗੁਪਤਾ ਅਤੇ ਕਮੇਟੀ ਪ੍ਰਧਾਨ ਅਸ਼ੋਕ ਕੁਮਾਰ ਨੇ ਕੀਤੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਿਵ ਸਾਈਂ ਲੰਗਰ ਕਮੇਟੀ ਵੱਲੋਂ 14 ਅਗਸਤ ਤੋਂ 20 ਅਗਸਤ ਤੱਕ ਹੱਡਸਰ ਮਨੀਮਾਹੇਸ਼ ਵਿਖੇ 16ਵਾਂ ਭੰਡਾਰਾ ਕਰਵਾਇਆ ਜਾਵੇਗਾ।
ਇਸ ਮੌਕੇ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਵਾਰ ਸ਼ਰਧਾਲੂਆਂ ਦੇ ਠਹਿਰਣ ਲਈ ਪ੍ਰਬੰਧ ਕੀਤੇ ਜਾਣਗੇ, ਭੰਡਾਰੇ ਵਿੱਚ ਭੋਜਨ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਦਾ ਖਿਆਲ ਰੱਖਣਾ ਸਾਡਾ ਸਭ ਦਾ ਪਹਿਲਾ ਤੇ ਮੁੱਖ ਫਰਜ਼ ਹੈ, ਜਿਸ ਲਈ ਕਮੇਟੀ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਅਤੇ ਬੀਬੀਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੀਟਿੰਗ ਵਿੱਚ ਰਾਜੇਸ਼ ਕੁਮਾਰ, ਦਵਿੰਦਰ ਕੁਮਾਰ, ਕਮਲ ਡੋਗਰਾ, ਗੁਲਸ਼ਨ ਤ੍ਰੇਹਨ, ਸ਼ਸ਼ੀ ਸ਼ਰਮਾ, ਜੋਗਿੰਦਰ ਸ਼ਰਮਾ, ਗੋਲਡੀ, ਸੰਚਿਤ, ਅਜੇ ਖੰਨਾ, ਲਾਡੀ, ਦੀਪਕ, ਸਰਬਜੀਤ, ਰਵਿੰਦਰ ਕੁਮਾਰ, ਸਤਪਾਲ, ਜੱਗੀ ਠਾਕੁਰ, ਮੁੰਨਾ ਆਦਿ ਵੀ ਹਾਜ਼ਰ ਸਨ।