ਕ੍ਰਾਇਮ ਗੁਰਦਾਸਪੁਰ ਮੁੱਖ ਖ਼ਬਰ

ਪਿੰਡ ਨਰਪੁਰ ਅੰਦਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ 12 ਦੋਸ਼ੀਆਂ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ

ਪਿੰਡ ਨਰਪੁਰ ਅੰਦਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ 12 ਦੋਸ਼ੀਆਂ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ
  • PublishedJuly 8, 2022

ਗੁਰਦਾਸਪੁਰ, 7 ਜੁਲਾਈ (ਮੰਨਣ ਸੈਣੀ)। ਜ਼ਿਲ੍ਹੇ ਦੇ ਪਿੰਡ ਨਰਪੁਰ ਵਿੱਚ ਦੋ ਕਬੱਡੀ ਖਿਡਾਰੀਆਂ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਇੱਕ ਖਿਡਾਰੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਦੂਜੇ ਦੇ ਘਰ ਹਮਲਾ ਕਰ ਅੰਨ੍ਹੇਵਾਹ ਗੋਲੀਬਾਰੀ ਦੇ ਮਾਮਲੇ ਵਿੱਚ ਥਾਨਾ ਸਦਰ ਦੀ ਪੁਲਿਸ ਨੇ ਕੁਲ ਨੌਂ ਦੋਸ਼ੀਆਂ ਦੇ ਨਾਮ ਅਤੇ ਤਿੰਨ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਅੰਦਰ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਲਗਾਈਆਂ ਗਇਆ ਹਨ। ਦੱਸਣਯੋਗ ਹੈ ਕਿ ਇਸ ਹਮਲੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਪੁਲਿਸ ਵੱਲੋਂ ਇਹ ਮਾਮਲਾ ਬਲਜੀਤ ਸਿੰਘ ਪੁੱਤਰ ਰਤਨ ਸਿੰਘ ਵਾਸੀ ਨਰਪੁਰ ਦੇ ਬਿਆਨਾਂ ਦੇ ਆਧਾਰ ਉੱਤੇ ਮਨਜੀਤ ਸਿੰਘ ਪੁੱਤਰ ਰਣਜੀਤ ਸਿੰਘ, ਹਰਜਿੰਦਰ ਸਿੰਘ ਪੁੱਤਰ ਮਲੂਕ ਸਿੰਘ ਵਾਸੀਆਂਨ ਰੰਗੜ ਨੰਗਲ ਬਟਾਲਾ, ਹਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ, ਗੋਪੀ ਵਾਸੀਆਂਨ ਲੱਧਾ ਮੁੰਡਾ, ਹਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਜਾਤਪੁਰ ਸੇਖਵਾਂ, ਰਾਜਕਰਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਉਧੋਨੰਗਲ ਥਾਣਾ ਮਹਿਤਾ, ਸੁਰਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਭਰਥ ਥਾਣਾ ਸ੍ਰੀ ਹਰਗੋਬਿੰਦਪੁਰ, ਲਖਵਿੰਦਰ, ਜੱਗਾ ਪੁੱਤਰਾਂਨ ਅਜੀਤ ਸਿੰਘ ਵਾਸੀਆਂਨ ਵਰਸੋਲਾ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਪਰ ਦਰਜ ਕੀਤਾ ਗਿਆ ਹੈ।

ਜਿਸ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਮਹਿਕਮਾ ਬਿਜਲੀ ਬੋਰਡ ਵਿੱਚ ਜੋੜਾ ਛੱਤਰਾਂ ਵਿਖੇ ਬਤੌਰ ਜੇ.ਈ ਲੱਗਾ ਹੋਇਆ ਹੈ ਉਸਦੇ ਚਾਚੇ ਦਾ ਪੁੱਤਰ ਸੱਤਪਾਲ ਸਿੰਘ ਵੀ ਉਸਦੇ ਨਾਲ ਹੀ ਜੋੜਾ ਛੱਤਰਾ ਵਿਖੇ ਬਤੌਰ ਜੇ.ਈ ਲੱਗਾ ਹੋਇਆ ਹੈ। 7 ਜੁਲਾਈ ਨੂੰ ਉਹ ਦੋਨੋਂ ਆਪਣੇ-ਆਪਣੇ ਮੋਟਰਸਾਇਕਲਾ ਤੇ ਸਵਾਰ ਹੋ ਕੇ ਆਪਣੇ ਪਿੰਡ ਨਰਪੁਰ ਨੂੰ ਜਾ ਰਹੇ ਸੀ । ਸ਼ਾਮ 5.30 ਵਜ਼ੇ ਆਪਣੇ ਪਿੰਡ ਤੋਂ ਪਿੱਛੇ ਸੀ ਕਿ ਉੱਕਤ ਦੋਸੀ ਹਾਂਡਾ ਸਿਟੀ ਕਾਰ, ਟੀ-20 ਕਾਰ ਅਤੇ ਮੋਟਰਸਾਇਕਲਾ ਤੇ ਸਵਾਰ ਹੋ ਕੇ ਦਸਤੀ ਹਥਿਆਰਾ ਨਾਲ ਲੈਸ ਹੋ ਕੇ ਆਏ। ਜਿਨਾਂ ਵਿਚੋ ਦੋਸੀ ਹਰਿੰਦਰ ਸਿੰਘ ਨੇ ਆਪਣੀ ਰਿਵਾਲਵਰ ਨਾਲ ਮੁਦਈ ਅਤੇ ਉਸਦੇ ਚਾਚੇ ਦੇ ਲੜਕੇ ਸਤਪਾਲ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਤਾਂ ਮੁਦਈ ਮੁਦਈ ਹੇਠਾਂ ਸੜਕ ਦੇ ਕੰਢੇ ਖੇਤ ਵਿੱਚ ਡਿੱਗ ਪਿਆ ਅਤੇ ਫਾਇਰ ਸੱਤਪਾਲ ਸਿੰਘ ਦੇ ਇੱਕ ਗੋਲੀ ਛਾਤੀ ਦੀ ਸੱਜੀ ਸਾਈਡ ਵਿੱਚ ਲੱਗੀ ਅਤੇ ਦੂਜੀ ਗੋਲੀ ਸੱਜੀ ਬਾਂਹ ਦੇ ਡੋਲੇ ਵਿੱਚ ਲੱਗੀ। ਸ਼ਿਕਾਇਤਕਰਤਾ ਵੱਲੋਂ ਇਸ ਹਮਲੇ ਦਾ ਕਾਰਨ ਉਨ੍ਹਾਂ ਦੇ ਲੜਕੇ ਸੰਦੀਪ ਸਿੰਘ ਦਾ ਦੋਸ਼ੀ ਲਖਵਿੰਦਰ ਸਿੰਘ ਵਗੈਰਾ ਨਾਲ ਝਗੜਾ ਹੋਣ ਸੰਬੰਧੀ ਰੰਜਿਸ ਦੱਸਿਆ ਗਿਆ।

Written By
The Punjab Wire