ਹੋਰ ਗੁਰਦਾਸਪੁਰ ਪੰਜਾਬ

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਸਰਹੱਦੀ ਪਿੰਡਾਂ ਵਿਚ ਲੱਗ ਰਹੇ ਮੁਫਤ ਮੈਡੀਕਲ ਕੈਂਪਾਂ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਸਰਹੱਦੀ ਪਿੰਡਾਂ ਵਿਚ ਲੱਗ ਰਹੇ ਮੁਫਤ ਮੈਡੀਕਲ ਕੈਂਪਾਂ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ
  • PublishedJuly 7, 2022

ਜ਼ਿਲ੍ਹੇ ਦੇ ਸਰੱਹਦੀ ਖੇਤਰ ਬਹਿਰਾਮਪੁਰ, ਕਲਾਨੋਰ ਤੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿਚ ਲੱਗੇ 179 ਮੁਫਤ ਮੈਡੀਕਲ ਕੈਂਪਾਂ ਵਿਚ 4671 ਮਰੀਜਾਂ ਨੂੰ ਦਿੱਤੀ ਗਈ ਮੁਫ਼ਤ ਦਵਾਈ

ਗੁਰਦਾਸਪੁਰ, 7 ਜੁਲਾਈ ( ਮੰਨਣ ਸੈਣੀ )। ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜਿਲੇ ਦੇ ਸਰਹੱਦੀ ਖੇਤਰ ਬਹਿਰਾਮਪੁਰ, ਕਲਾਨੌਰ ਤੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਰੋਜਾਨਾ ਤਿੰਨ-ਤਿੰਨ ਪਿੰਡਾਂ ਵਿਚ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤੇ ਮਰੀਜਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਵੰਡੀਆਂ ਜਾ ਰਹੀਆਂ ਹਨ। 

ਇਸ ਸਬੰਧੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਰੈੱਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਵਲੋਂ ਸਰਹੱਦੀ ਪਿੰਡਾਂ ਅੰਦਰ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਖੇਤਰ ਦੇ ਪਿੰਡਾਂ ਅੰਦਰ 16 ਮਈ 2022 ਤੋਂ ਲੈ ਕੇ 5 ਜੁਲਾਈ 2022 ਤਕ 132 ਮੁਫਤ ਮੈਡੀਕਲ ਕੈਂਪ ਲਗਾਏ ਗਏ, ਜਿਨਾਂ ਵਿਚ 3110 ਮਰੀਜਾਂ ਦੀ ਜਾਂਚ ਕਰਕੇ ਮੁਫਤ ਦਵਾਈ ਦਿੱਤੀ ਗਈ। ਇਸੇ ਤਰਾਂ ਕਲਾਨੋਰ ਤੇ ਬਹਿਰਾਮਪੁਰ ਦੇ ਸਰਹੱਦੀ ਪਿੰਡਾਂ ਅੰਦਰ 16 ਮਈ 2022 ਤੋਂ ਲੈ ਕੇ 5 ਜੁਲਾਈ 2022 ਤਕ 47 ਕੈਂਪਾਂ ਵਿਚ 1561 ਮਰੀਜਾਂ ਨੂੰ ਦਵਾਈ ਵੰਡੀ ਗਈ। ਇਸ ਤਰਾਂ ਕੁਲ 179 ਮੁਫਤ ਮੈਡੀਕਲ ਕੈਂਪਾਂ ਅੰਦਰ 4671 ਮਰੀਜਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨਾਂ ਮੈਡੀਕਲ ਵੈਨਾਂ ਦਾ ਸਰਹੱਦੀ ਪਿੰਡਾਂ ਅੰਦਰ ਭੇਜਣ ਦਾ ਮੁੱਖ ਮੰਤਵ ਇਹੀ ਹੈ ਕਿ ਜੋ ਲੋਕ ਸ਼ਹਿਰਾਂ/ਕਸਬਿਆਂ ਵਿਚ ਦਵਾਈ ਲੈਣ ਨਹੀਂ ਆ ਸਕਦੇ, ਉਨਾਂ ਦੀ ਸਹੂਲਤ ਲਈ ਇਹ ਮੈਡੀਕਲ ਵੈਨ ਪਿੰਡਾਂ ਵਿਚ ਭੇਜੀ ਜਾ ਰਹੀ ਹੈ। ਮੁਫ਼ਤ ਮੈਡੀਕਲ ਕੈਂਪ ਦੌਰਾਨ ਸਿਹਤ ਅਧਿਕਾਰੀਆਂ ਵਲੋਂ ਮਰੀਜ਼ਾਂ ਦੀ ਜਾਂਚ ਕਰਕੇ ਉਨਾਂ ਨੂੰ ਮੁਫਤ ਦਵਾਈਆਂ ਵੰਡੀਆਂ ਜਾਂਦੀਆਂ ਹਨ।

Written By
The Punjab Wire