Close

Recent Posts

ਦੇਸ਼ ਪੰਜਾਬ ਮਨੋਰੰਜਨ ਮੁੱਖ ਖ਼ਬਰ ਰਾਜਨੀਤੀ

ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਪੰਜਾਬ ਦੇ ਸੀਮ ਭਗਵੰਤ ਮਾਨ, ਸਿੱਖ ਰੀਤੀ ਰਿਵਾਜ ਨਾਲ ਹੋਇਆ ਵਿਆਹ

ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਪੰਜਾਬ ਦੇ ਸੀਮ ਭਗਵੰਤ ਮਾਨ, ਸਿੱਖ ਰੀਤੀ ਰਿਵਾਜ ਨਾਲ ਹੋਇਆ ਵਿਆਹ
  • PublishedJuly 7, 2022

ਚੰਡੀਗੜ੍ਹ, 7 ਜੁਲਾਈ (ਦ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਹ ਵਿਆਹ ਸਿੱਖ ਰੀਤੀ-ਰਿਵਾਜਾਂ ਅਨੁਸਾਰ ਮੁੱਖ ਮੰਤਰੀ ਨਿਵਾਸ ਵਿੱਚ ਹੋਇਆ। ਵਿਆਹ ‘ਚ ਸੰਸਦ ਮੈਂਬਰ ਰਾਘਵ ਚੱਢਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ। ਕੇਜਰੀਵਾਲ ਨੇ ਵਿਆਹ ਵਿੱਚ ਬਾਪ ਵਾਂਗ ਨਿਭਾਈਆਂ ਰਸਮਾਂ। ਮਾਨ ਅਤੇ ਗੁਰਪ੍ਰੀਤ ਦੇ ਪਰਿਵਾਰ ਤੋਂ ਇਲਾਵਾ ਕੇਜਰੀਵਾਲ ਦੇ ਪਰਿਵਾਰ ਨੇ ਵੀ ਵਿਆਹ ਵਿੱਚ ਸ਼ਿਰਕਤ ਕੀਤੀ। ਸਾਂਸਦ ਰਾਘਵ ਚੱਢਾ ਆਪਣੀ ਮਾਂ ਨਾਲ ਵਿਆਹ ‘ਚ ਪਹੁੰਚੇ।

ਸੀਐਮ ਭਗਵੰਤ ਮਾਨ ਨੇ ਵਿਆਹ ਦੇ ਆਯੋਜਨ ਦਾ ਖਰਚਾ ਚੁੱਕਿਆ। ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਮੰਗ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਘਰ ਦੁਬਾਰਾ ਵਸਾਉਣ। ਇਸ ਤੋਂ ਬਾਅਦ ਸੀਐਮ ਵਿਆਹ ਲਈ ਰਾਜ਼ੀ ਹੋ ਗਏ। ਮਾਂ ਅਤੇ ਭੈਣ ਮਨਪ੍ਰੀਤ ਕੌਰ ਨੇ ਖੁਦ ਹੀ ਸੀਐਮ ਭਗਵੰਤ ਮਾਨ ਲਈ ਲੜਕੀ ਦੀ ਚੋਣ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਭਗਵੰਤ ਮਾਨ ਦੀ ਪਤਨੀ ਉਨ੍ਹਾਂ ਦੇ ਪਰਿਵਾਰ ਦੇ ਕਰੀਬੀ ਹੈ। ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ।


ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਮਾਨ ਦਾ ਪਹਿਲਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ। ਭਗਵੰਤ ਮਾਨ ਦਾ ਬੇਟਾ ਦਿਲਸ਼ਾਨ ਮਾਨ (17) ਅਤੇ ਬੇਟੀ ਸੀਰਤ ਕੌਰ ਮਾਨ (21) ਆਪਣੀ ਮਾਂ ਇੰਦਰਪ੍ਰੀਤ ਕੌਰ ਨਾਲ ਅਮਰੀਕਾ ਵਿਚ ਰਹਿੰਦੇ ਹਨ। 20 ਮਾਰਚ 2015 ਨੂੰ ਭਗਵੰਤ ਮਾਨ ਅਤੇ ਇੰਦਰਪ੍ਰੀਤ ਕੌਰ ਨੇ ਅਦਾਲਤ ਵਿੱਚ ਆਪਸੀ ਸਹਿਮਤੀ ਨਾਲ ਤਲਾਕ ਲਈ ਦਾਇਰ ਕੀਤੀ ਸੀ। ਇਸ ਅਰਜ਼ੀ ਵਿੱਚ ਮਾਨ ਦੀ ਦਲੀਲ ਸੀ ਕਿ ਉਹ ਸਿਆਸਤ ਕਾਰਨ ਆਪਣੀ ਪਤਨੀ ਤੋਂ ਤਲਾਕ ਲੈ ਰਿਹਾ ਹੈ।

ਵਿਆਹ ਵਿੱਚ ਸਾਲੀਆਂ ਨੇ ਲਗਾਇਆ ਨਾਕਾ
ਆਪਣੇ ਭਰਾਵਾਂ ਨਾਲ ਅਤੇ ਰਾਘਵ ਚੱਡਾ ਨਾਲ ਵਿਆਹ ਸਮਾਗਮ ਵੱਲ ਜਾਂਦੇ ਭਗਵੰਤ ਮਾਨ

Written By
The Punjab Wire