Close

Recent Posts

ਗੁਰਦਾਸਪੁਰ ਪੰਜਾਬ

ਕੱਲ੍ਹ 7 ਜੁਲਾਈ ਨੂੰ ਕਲਾਨੌਰ ਨੇੜਲੇ ਪਿੰਡ ਗੱਦੀਆਂ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਕਮਾਲਪੁਰ ਜੱਟਾਂ ਦੁਪਹਿਰ 12.30 ਵਜੇ ਤੋਂ 2.30 ਵਜੇ ਤਕ ਪਹੁੰਚੇਗੀ ਮੈਡੀਕਲ ਵੈਨ

ਕੱਲ੍ਹ 7 ਜੁਲਾਈ ਨੂੰ ਕਲਾਨੌਰ ਨੇੜਲੇ ਪਿੰਡ ਗੱਦੀਆਂ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਕਮਾਲਪੁਰ ਜੱਟਾਂ ਦੁਪਹਿਰ 12.30 ਵਜੇ ਤੋਂ 2.30 ਵਜੇ ਤਕ ਪਹੁੰਚੇਗੀ ਮੈਡੀਕਲ ਵੈਨ
  • PublishedJuly 6, 2022

ਗੁਰਦਾਸਪੁਰ, 6 ਜੁਲਾਈ ( ਮੰਨਣ ਸੈਣੀ  ) । ਜਨਾਬ ਮੁਹੰਮਦ ਇਸਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਕਲਾਨੋਰ ਅਤੇ ਬਹਿਰਾਮਪੁਰ ਖੇਤਰ ਦੇ ਪਿੰਡਾਂ ਅੰਦਰ ਮੈਡੀਕਲ ਵੈਨ ਚਲਾਈ  ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸਿੰਘ, ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਸਾਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਲਾਨੋਰ ਅਤੇ ਬਹਿਰਾਮਪੁਰ ਦੇ ਖੇਤਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਤਰ ਪਹੁੰਚ ਕੇ ਸਿਹਤ ਸਹਲੂਤ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਵਿਚ ਜਾ ਕੇ ਮਰੀਜਾਂ ਦਾ ਚੈੱਕਅੱਪ ਕੀਤਾ ਜਾਵੇਗਾ ਅਤੇ  ਮੁਫਤ ਦਵਾਈਆਂ ਵੰਡੀਆਂ ਜਾਣਗੀਆ ।

          ਉਨਾਂ ਦੱਸਿਆ ਕਿ ਕੱਲ੍ਹ 7 ਜੁਲਾਈ ਨੂੰ ਕਲਾਨੋਰ ਖੇਤਰ ਦੇ ਪਿੰਡ ਗੱਦੀਆਂ ਕਲਾਂ  ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਕਮਾਲਪੁਰ ਜੱਟਾਂ ਦੁਪਹਿਰ 12.30 ਵਜੇ ਤੋਂ 2.30 ਵਜੇ, ਕੁੱਕੜ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚੀ ਤੇ ਮਰੀਜਾਂ ਦੀ ਜਾਂ ਕਰਕੇ ਮੁਫ਼ਤ ਦਵਾਈਆਂ ਵੰਡੀਆਂ। 8 ਜੁਲਾਈ ਨੂੰ ਪਿੰਡ ਸ਼ਹੂਰ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਚੋੜਾਂ ਕਲਾਂ ਦੁਪਹਿਰ 12.30 ਵਜੇ ਤੋਂ 2.30 ਵਜੇ, ਦੋਸਤਪੁਰ ਵਿਖੇ ਦੁਪਹਿਰ 3 ਤੋਂ 5 ਵਜੇ ਤਕ, 9 ਜੁਲਾਈ  ਨੂੰ ਪਿੰਡ ਚੰਦੂ ਵਡਾਲਾ ਵਿਖੇ ਸਵੇਰੇ 10 ਵਜੇ  ਤੋਂ 12 ਵਜੇ ਤਕ, ਵਰੀਲਾ ਕਲਾਂ ਦੁਪਹਿਰ 12.30 ਵਜੇ ਤੋਂ 2.30 ਵਜੇ, ਬਾਲੀਮ ਵਿਖੇ ਦੁਪਹਿਰ 3 ਤੋਂ 5 ਵਜੇ ਤਕ, 27 ਜੂਨ ਨੂੰ ਪਿੰਡ ਛੋਨ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਸ਼ਾਲੇ ਚੱਕ ਦੁਪਹਿਰ 12.30 ਵਜੇ ਤੋਂ 2.30 ਵਜੇ, ਬੋਹੜ ਵਡਾਲਾ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚੇਗੀ।

ਇਸੇ ਤਰਾਂ 11 ਜੁਲਾਈ ਛੋਨ (ਕਲਾਨੋਰ) ਨੂੰ ਦੇ ਨੇੜਲੇ ਪਿੰਡਾਂ ਜਿਵੇਂ ਪਿੰਡ ਚੰਡੀਗੜ੍ਹ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਛਾਲੇ ਚੱਕ (ਕਲਾਨੋਰ ) ਦੁਪਹਿਰ 12.30 ਵਜੇ ਤੋਂ 2.30 ਵਜੇ , ਬੋਹੜ ਵਡਾਲਾ ਦੁਪਹਿਰ 3 ਤੋਂ 5 ਵਜੇ ਤਕ, 12 ਜੁਲਾਈ  ਨੂੰ  ਚੰਡੀਗੜ੍ਹ (ਬਹਿਰਾਮਪੁਰ ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਝਬਕਰਾ (ਬਹਿਰਾਮਪੁਰ ) ਦੁਪਹਿਰ 12.30 ਵਜੇ ਤੋਂ 2.30 ਵਜੇ, ਮਕੌੜਾ (ਬਹਿਰਾਮਪੁਰ ) ਵਿਖੇ ਦੁਪਹਿਰ 3 ਤੋਂ 5 ਵਜੇ ਤਕ , 13 ਜੁਲਾਈ  ਮਰਾੜਾ (ਬਹਿਰਾਮਪੁਰ ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਜ਼ਗੋਚੱਕ ਟਾਡਾ (ਬਹਿਰਾਮਪੁਰ ) ਦੁਪਹਿਰ 12.30 ਵਜੇ ਤੋਂ 2.30 ਵਜੇ, ਨਵਾ ਟਾਡਾ (ਬਹਿਰਾਮਪੁਰ ) ਵਿਖੇ ਦੁਪਹਿਰ 3 ਤੋਂ 5 ਵਜੇ ਤਕ , ਮੈਡੀਕਲ ਵੈਨ ਪਹੁੰਚੇਗੀ।

Written By
The Punjab Wire