ਡੇਰਾ ਬਾਬਾ ਨਾਨਕ (ਬਟਾਲਾ), 4 ਜੁਲਾਈ । ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਵਿੱਚ ਸੋਮਵਾਰ ਸਵੇਰੇ ਬੱਸ ਸਟੈਂਡ ਅਤੇ ਐਸਡੀਐਮ ਦਫ਼ਤਰ ਦੇ ਗੇਟ ’ਤੇ ਖਾਲਿਸਤਾਨੀ ਪੋਸਟਰ ਲੱਗੇ ਮਿਲੇ। ਇਨ੍ਹਾਂ ਪੋਸਟਰਾਂ ਦੇ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਸੂਚਨਾ ਮਿਲਣ ’ਤੇ ਪੰਜਾਬ ਪੁਲੀਸ ਅਤੇ ਐਸਐਸਜੀ ਦੇ ਜਵਾਨ ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ’ਤੇ ਪੁੱਜੇ ਅਤੇ ਇਲਾਕੇ ਦਾ ਮੁਆਇਨਾ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਖਾਲਿਸਤਾਨੀ ਪੋਸਟਰ ਉਤਾਰ ਦਿੱਤੇ। ਇਸ ਦੇ ਨਾਲ ਹੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਜਾਂਚ ਕਰ ਰਹੀ ਹੈ।
Recent Posts
- ਜਲੰਧਰ ਡਵੀਜ਼ਨ ਦੇ ਕਮਿਸ਼ਨਰ ਪ੍ਰਦੀਪ ਸੱਭਰਵਾਲ ਅੱਜ ਗੁਰਦਾਸਪੁਰ ਪਹੁੰਚੇ
- ਸ਼ਾਨਦਾਰ ਜਿੱਤਾਂ ਬਾਅਦ ਹੁਣ ਹੋਰ ਮਜਬੂਤ ਹੋਵੇਗੀ ਆਮ ਆਦਮੀ ਪਾਰਟੀ ਦੀ ਪਕੜ-ਐਡਵੋਕੇਟ ਜਗਰੂਪ ਸਿੰਘ ਸੇਖਵਾਂ
- ਪੰਜਾਬ ਜ਼ਿਮਨੀ ਚੋਣ: ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ, 4 ਵਿੱਚੋਂ 3 ਸੀਟਾਂ ‘ਤੇ ਕੀਤਾ ਕਬਜ਼ਾ
- ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਜੀ.ਐਮ.ਆਈ. ਗੌਲਫ ਚੈਂਪੀਅਨਸ਼ਿਪ ਦਾ ਲੋਗੋ ਜਾਰੀ; ਇੱਕ ਰੋਜ਼ਾ ਚੈਂਪੀਅਨਸ਼ਿਪ ਕੱਲ੍ਹ ਪੰਚਕੂਲਾ ਵਿਖੇ ਹੋਵੇਗੀ
- ਕਾਂਗਰਸ ਦੀ ਹੋਈ ਕਰਾਰੀ ਹਾਰ ਨੇ ਬਾਹੂਬਲੀਆਂ ਅਤੇ ਹੰਕਾਰੀਆਂ ਦਾ ਮਾਣ ਤੋੜਿਆ-ਰਮਨ ਬਹਿਲ