ਸਿਹਤ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਡਾਕਟਰ ਦਿਵਸ: ਇੱਕ ਪਾਸੇ ਡਾਕਟਰਾਂ ਦਾ ਸਨਮਾਨ ਅਤੇ ਦੂਜੇ ਪਾਜੇ ਡਾਕਟਰਾਂ ਦਾ ਅਪਮਾਨ, ਮਰੀਜ ਹੋ ਰਹੇ ਵੱਖ ਪਰੇਸ਼ਾਨ

ਡਾਕਟਰ ਦਿਵਸ: ਇੱਕ ਪਾਸੇ ਡਾਕਟਰਾਂ ਦਾ ਸਨਮਾਨ ਅਤੇ ਦੂਜੇ ਪਾਜੇ ਡਾਕਟਰਾਂ ਦਾ ਅਪਮਾਨ, ਮਰੀਜ ਹੋ ਰਹੇ ਵੱਖ ਪਰੇਸ਼ਾਨ
  • PublishedJuly 2, 2022

ਗੁਰਦਾਸਪੁਰ,1 ਜੁਲਾਈ (  ਮੰਨਣ ਸੈਣੀ  ) ਜ਼ਿਲ੍ਹਾ ਗੁਰਦਾਸਪੁਰ ਅੰਦਰ ਇਕ ਅਨੌਖੀ ਹੀ ਰਿਵਾਇਤ ਵੇਖਣ ਨੂੰ ਮਿਲੀ, ਇੱਕ ਪਾਸੇ ਡਾਕਟਰਾਂ ਨੂੰ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਦੂਜੇ ਪਾਸੇ ਕਈ ਡਾਕਟਰ ਇੰਸਾਫ ਦੀ ਮੰਗ ਕਰਦੇ ਨਜ਼ਰ ਆਏ ਅਤੇ ਧਰਨੇ ਤੇ ਬੈਠੇ ਰਹੇ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸੁੱਧ ਨਾ ਲਈ ਗਈ। ਵੈਸੇ ਡਾਕਟਰ ਮਨੁੱਖਤਾ ਦੀ ਤੰਦਰੁਸਤੀ ਤੇ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਲੋਕਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾਉਣ ਕਾਰਨ ਉਨ੍ਹਾਂ ਨੂੰ ਪ੍ਰਮਾਤਮਾ ਦਾ ਦਰਜਾ ਵੀ ਦਿੱਤਾ ਜਾਂਦਾ ਹੈ। ਇਨ੍ਹਾਂ ਡਾਕਟਰਾਂ ਦੀ ਇਸੇ ਸੇਵਾ ਭਾਵਨਾ ਦੀ ਕਦਰ ਕਰਦਿਆਂ ‘ਡਾਕਟਰ ਦਿਵਸ’ ਮੌਕੇ ਗੁਰਦਾਸਪੁਰ ਜ਼ਿਲ੍ਹੇ ਦੇ ਚਾਰ ਡਾਕਟਰਾਂ ਨੂੰ ਚੰਗੀਆਂ ਸੇਵਾਵਾਂ ਨਿਭਾਉਣ ਕਾਰਨ ਸਨਮਾਨਿਤ ਕੀਤਾ ਗਿਆ। ਇੱਕ ਜੁਲਾਈ ਨੂੰ ਕੌਮੀ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਹਰ ਜ਼ਿਲ੍ਹੇ ਦੇ ਸਿਵਲ ਸਰਜਨ ਦਫ਼ਤਰ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਅਤੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ  ਵੱਧ ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ । ਜਿਸ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਡਾ ਸੁਖਦੀਪ ਸਿੰਘ ਭਾਗੋਵਾਲੀਆ , ਜਰਨਲ ਮੈਡੀਸ਼ਨ,ਡਾ ਮਨਜਿੰਦਰ ਕੌਰ, ਡਾ ਪ੍ਰਗਤੀ ਸਿੰਘ, ਡਾ ਰਜੇਸ਼ਵਰ ਮਹੰਤ, ਨੂੰ ਸਿਵਲ ਸਰਜਨ ਡਾ ਵਿਜੇ ਕੁਮਾਰ ਵਲੋਂ ਸਨਮਾਨਤ ਕੀਤਾ ਗਿਆ।

ਪਰ ਜੱਦ ਗੱਲ ਇੰਸਾਫ ਦੀ ਆਈ ਤਾਂ ਸੇਹਤ ਪ੍ਰਸ਼ਾਸਨ ਵੱਲੋਂ ਇੱਕ ਦੱਮ ਪੱਲਾ ਝਾੜ ਲਿਆ ਦਿਸਦਾ ਜਾਪਦਾ ਹੈ। ਜਿਸ ਤੇ ਲੋਕਾਂ ਵੱਲੋਂ ਇਹ ਸਵਾਲ ਉਠਨਾ ਲਾਜਮੀ ਹੈ ਕਿ ਕਿ ਇਹ ਕੈਸਾ ਜ਼ਿਲਾ, ਸੇਹਤ ਅਤੇ ਪੁਲਿਸ ਪ੍ਰਸ਼ਾਸਨ ਦਾ ਰਵਇਆ ਹੈ ਕਿ ਇਸ ਪਾਸੇ ਡਾਕਟਰ ਦਿਵਸ ਦੀ ਵਧਾਈ ਦਿੱਤੀ ਜਾ ਰਿਹੀ ਹੈ ਅਤੇ ਇਸ ਪੇਸ਼ਾ ਨੂੰ ਸੇਵਾ ਦਾ ਹੀ ਇੱਕ ਰੂਪ ਦੱਸ ਦਿਨ ਰਾਤ ਮਰੀਜ਼ਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਤੋਂ ਸਨਮਾਨਿਤ ਕਰਨ ਨਾਲ ਉਨ੍ਹਾਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ। ਪਰ ਦੂਜੇ ਪਾਸੇ ਉਹ ਧਰਨੇ ਤੇ ਬੈਠੇ ਡਾਕਟਰਾਂ ਕਾਰਨ ਮਰੀਜ਼ਾ ਦੀ ਹਾਲਤ ਸੰਬੰਧੀ ਉੱਚ ਅਧਿਕਾਰੀ ਗੱਲ ਤਾ ਦੂਰ ਫੋਨ ਵੀ ਚੱਕਣਾ ਮੁਣਾਸਿਬ ਨਹੀ ਸਮਝਦੇ।

ਦੱਸਣਯੋਗ ਹੈ ਕਿ ਨਿਜੀ ਹਸਪਤਾਲ ਭਾਟੀਆ ਹਸਪਤਾਲ ‘ਚ ਇਲਾਜ ਦੌਰਾਨ ਔਰਤ ਦੀ ਮੌਤ ਹੋਣ ਦਾ ਮਾਮਲਾ ਠੰਡਾ ਹੋਣ ਦੀ ਬਜਾਏ ਲਗਾਤਾਰ ਭੱਖਦਾ ਜਾ ਰਿਹਾ ਹੈ। ਜਿਸ ਕਾਰਨ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਦੂਜੇ ਦਿਨ ਵੀ ਪ੍ਰਾਈਵੇਟ ਹਸਪਤਾਲ ਦੀ ਓਪੀਡੀ ਬੰਦ ਕਰਕੇ ਸਿਵਲ ਹਸਪਤਾਲ ਵਿੱਚ ਧਰਨਾ ਦਿੱਤਾ।ਹਾਲਾਕਿ ਇਹ ਮੁੱਦਾ ਲੋਕਾਂ ਨਾਲ ਜੁੜੀਆ ਹੈ ਜਿਸ ਕਾਰਨ ਡਾਕਟਰ ਵੀ ਮਹਜ਼ ਕਾਨੂੰਨ ਅਨੂਸਾਰ ਕਾਰਵਾਈ ਕਰਨ ਦੀ ਗੁਹਾਰ ਲਗਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੋ ਵੀ ਦੋਸ਼ੀ ਹੋਵੇ ਉਸ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇ।

ਇਸ ਸੰਬੰਧੀ ਪੁਲਿਸ ਪ੍ਰਮੁਖ ਅਤੇ ਡੀਸੀ ਗੁਰਦਾਸਪੁਰ ਨੂੰ ਡਾਕਟਰਾਂ ਦੀਆਂ ਜੱਥੇਬੰਦੀਆ ਵੱਲੋਂ ਮੰਗ ਪੱਤਰ ਦੇ ਕੇ ਕਾਨੂੰਨ ਅਨੂਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਚੁਕੀ ਸੀ। ਪ੍ਰਸ਼ਾਸਨ ਉੱਪਰ ਦਬਾਵ ਬਣਾਉਣ ਦੇ ਚਲਦੀਆ ਜੱਥੇਬੰਦਿਆ ਵੱਲੋਂ ਸੰਘਰਸ਼ ਵੱਡੇ ਪੱਧਰ ਤੇ ਲੈ ਕੇ ਜਾਣ ਦਾ ਐਲਾਨ ਕੀਤਾ ਜਾ ਰਿਹਾ। ਪਰ ਇਸ ਵਾਰ ਪੁਲਿਸ ਅਤੇ ਡਾਕਟਰਾਂ ਵਿਚਕਾਰ ਆਮ ਮਰੀਜ ਪਿਸਦਾ ਜਾਪਦਾ ਦਿੱਸ ਰਿਹਾ। ਅੱਜ ਦੂਜੇ ਦਿਨ ਵੀ ਹਸਪਤਾਲਾ ਵਿੱਚ ਆਪਣੇ ਚੈਕਅੱਪ ਅਤੇ ਇਲਾਜ ਲਈ ਆਏ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਬੇਰੰਗ ਹੀ ਵਾਪਿਸ ਪਰਤਨਾ ਪਿਆ। ਕਈ ਘੰਟਿਆਂ ਤੱਕ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਡਾਕਟਰਾਂ ਦੇ ਕਮਰੇ ਦੇ ਬਾਹਰ ਬੈਠੇ ਰਹੇ।

ਆਈ ਐਮ ਏ, ਪੀਡੀਏ ਅਤੇ ਆਈਡੀਏ ਦੀ ਮੰਗ ਹੈ ਕਿ ਪੁਲਿਸ ਨੇ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾ ਨੂੰ ਅੱਖਾ ਪਰੋਖੇ ਕੀਤਾ ਅਤੇ ਡਾਕਟਰਾਂ ਖਿਲਾਫ਼ ਗਲਤ ਧਾਰਾ ਦਾ ਇਸਤੇਮਾਲ ਕੀਤਾ ਗਿਆ। ਜਿਸਦਾ ਮਹਿਜ ਉਹ ਵਿਰੋਧ ਕਰਦੇ ਹਨ। ਮੈਡਮ ਡਾ ਪੰਨੂ ਅਤੇ ਡਾ ਪਾਇਲ ਅਰੋੜਾ ਦਾ ਕਹਿਣਾ ਸੀ ਕਿ ਉਹਨਾਂ ਦੀ ਪੂਰੀ ਸੰਵੇਦਨਾ ਮ੍ਰਤਕਾ ਦੇ ਪਰਿਵਾਰ ਨਾਲ ਹੈ। ਪਰ ਕਾਨੂੰਨ ਅਨੂਸਾਰ ਅਗਰ ਕੋਈ ਵੀ ਡਾਕਟਰ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਜੋ ਵੀ ਸਜ਼ਾ ਮਿਲੇ ਉਹਨਾਂ ਨੂੰ ਮੰਜੂਰ ਹੋਵੇਗੀ। ਪਰ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਾਨੂੰਨ ਨੂੰ ਛਿੱਕੇ ਟੱਗ ਕੇ ਕਾਰਵਾਈ ਨਹੀਂ ਕਰਨੀ ਚਾਹਿਦੀ। ਸਿਰਫ਼ ਇਸੇ ਗੱਲ ਦਾ ਉਹਨਾਂ ਦਾ ਵਿਰੋਧ ਹੈ।

ਉਧਰ ਇਸ ਸੰਬੰਧੀ ਜਦ ਗੁਰਦਾਸਪੁਰ ਦੇ ਸਿਵਲ ਸਰਜਨ ਨੂੰ ਦੋ ਵਾਰ ਫੋਨ ਕੀਤਾ ਗਿਆ ਤਾਂ ਉਹਨਾਂ ਫੋਨ ਹੀ ਚੱਕਣਾ ਮੁਣਾਸਿਬ ਨਹੀਂ ਸਮਝਿਆ।

ਦੂਜੇ ਪਾਸੇ ਐਸਐਸਪੀ ਗੁਰਦਾਸਪੁਰ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਡਾਕਟਰਾਂ ਤੇ ਹੋਏ ਤਸ਼ਦੱਤ ਸੰਬੰਧੀ ਉਹਨਾਂ ਵੱਲੋਂ ਐਸਪੀ ਹੋਡ ਕੁਆਟਰ ਨੂੰ ਇੰਕਵਾਇਰੀ ਮਾਰਕ ਕਰ ਦਿੱਤੀ ਗਈ ਹੈ। ਜਦਕਿ ਡੀਏ ਲੀਗਲ ਦੀ ਰਿਪੋਰਟ ਵੀ ਮੰਗੀ ਗਈ ਸੀ। ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਚਾ ਗਲਤ ਕੀਤਾ ਗਿਆ ਹੈ ਅਤੇ ਇਸ ਨੂੰ 304 ਏ ਵਿੱਚ ਤਬਦੀਲ ਕੀਤਾ ਜਾਵੇ। ਇਸ ਸੰਬੰਧੀ ਡੀਐਸਪੀ ਸਿਟੀ ਨੂੰ ਜਾੰਚ ਲਈ ਕਹਿ ਦਿੱਤਾ ਗਿਆ ਹੈ। ਐਸਐਸਪੀ ਨੇ ਕਿਹਾ ਕਿ ਜੋਂ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੋਵੇਗੀ ਉਹ ਹੀ ਕੀਤੀ ਜਾਵੇਗੀ। ਬਾਕਿ ਮਾਨਯੋਗ ਕੋਰਟ ਨੇ ਸਾਰੇ ਤੱਧ ਸਾਹਮਣੇ ਰੱਥ ਫੈਸਲਾ ਸੁਣਾਣਾ ਹੈ।

ਉਨ੍ਹਾਂ ਵੱਲੋਂ ਕਿਹਾ ਗਿਆ ਕਿ ਗੁਰਦਾਸਪੁਰ ਅੰਦਰ ਕਿਸੇ ਵੀ ਤਰ੍ਹਾਂ ਨਾਲ ਮੇਡਿਕਲ ਸੁਵਿਧਾਵਾਂ ਲਕਵਾ ਮਾਰ ਜਾਵੇ ਇਹ ਨਹੀਂ ਹੋਣ ਦਿੱਤਾ ਜਾਵੇਗਾ। ਕਿਉਕਿ ਸਾਰੇ ਡਾਰਟਰ ਵੀ ਸਿਰਫ਼ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕਰ ਰਹੇ ਹਨ। ਜੋਂ ਉਹ ਗੁਰਦਾਸਪੁਰ ਜ਼ਿਲ੍ਹੇਂ ਅੰਦਰ ਪੂਰੀ ਤਰ੍ਹਾਂ ਦੇਣ ਸੰਬੰਧੀ ਵਚਨ ਬੱਦ ਹਨ। ਐਸਐਸਪੀ ਨੇ ਕਿਹਾ ਕਿ ਡਾਕਟਰ ਸਾਹਿਬਾਨਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਕਿ ਕਾਨੂੰਨ ਤੇ ਭਰੋਸ਼ਾ ਰੱਖਦੇ ਹੋਏ ਇਹ ਯਕੀਨੀ ਬਣਾਉ ਕਿ ਮਰੀਜ਼ ਨੂੰ ਹਰ ਹਾਲਤ ਵਿੱਚ ਸੇਹਤ ਸੁਵਿਧਾਵਾਂ ਮਿਲਣ ਪਰ ਉਹਨਾਂ ਵੱਲੋਂ ਦਬਾਵ ਦੀ ਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਕਾਨੂੰਨ ਦੇ ਤਹਿਤ ਨਿਆਂ ਦੇਣ ਲਈ ਵਚਨਬੱਧ ਹੈ ਅਤੇ ਜੇ ਰਿਪੋਰਟ ਵਿੱਚ ਆਉਂਦਾ ਹੈ ਕਿ ਧਾਰਾ 304 ਦੀ ਜਗਹ 304 ਏ ਲੱਗਣੀ ਚਾਹਿਦੀ ਹੈ ਤਾਂ ਲਗਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਹੋਰ ਡਿਮਾਂਡ ਸੰਬੰਧੀ ਜਾੰਚ ਕੀਤੀ ਜਾ ਰਹੀ ਹੈ ਉਹ ਅਗਰ ਉਸ ਵਿੱਚ ਕੋਈ ਤੱਥ ਪੇਸ਼ ਨਹੀਂ ਆਉਂਦਾ ਤਾਂ ਮੰਨ ਲਈ ਜਾਵੇਗੀ। ਪਰ ਦੋਸ਼ੀ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਫੈਸਲਾ ਮਾਨਯੋਗ ਅਦਾਲਤ ਨੇ ਕਰਨਾ ਹੈ। ਪੁਲਿਸ ਲਈ ਕੋਈ ਛੋਟਾ ਜਾ ਵੱਡਾ ਨਹੀਂ ਹੁੰਦਾ। ਪੁਲਿਸ ਕਦੇ ਫਰਿਆਦੀ ਨਾਲ ਧੱਕਾ ਨਹੀਂ ਹੋਣ ਦਿੰਦੀ। ਜੋਂ ਕਾਨੂੰਨ ਅਨੂਸਾਰ ਬਣਦਾ ਹੈ ਉਹ ਹੀ ਹੋੇਵੇਗਾ। ਉਹਨਾਂ ਸਾਫ਼ ਕਿਹਾ ਕਿ ਕਾਨੂੰਨ ਕਿਸੇ ਦਾ ਦਬਾਅ ਧੱਲੇ ਕੰਮ ਨਹੀਂ ਕਰਦਾ।

ਉੱਧਰ ਕੁਝ ਡਾਕਟਰਾਂ ਨੇ ਵੀ ਇਸ ਗੱਲ਼ ਦਾ ਸਮਰਥਨ ਕੀਤਾ ਕਿ ਜੋਂ ਧਾਰਾ ਗਲਤ ਲਗਾਈ ਗਈ ਹੈ ਅਗਰ ਓਹ ਸਹੀਂ ਕਰ ਲਈ ਜਾਂਦੀ ਹੈ ਤਾਂ ਉਹ ਹੜਤਾਲ ਵਾਪਿਸ ਲੈ ਲੈਣਗੇਂ ਅਤੇ ਮਰੀਜ਼ਾਂ ਦੀ ਸੇਵਾ ਵਿੱਚ ਫੇਰ ਤੋਂ ਡੱਟ ਜਾਣਗੇਂ।

                 

Written By
The Punjab Wire