ਗੁਰਦਾਸਪੁਰ, 1 ਜੂਲਾਈ (ਮੰਨਣ ਸੈਣੀ)। ਨਸ਼ਾ ਤਸਕਰੀ ਤੇ ਨੱਥ ਪਾਉਣ ਸੰਬੰਧੀ ਗੁਰਦਾਸਪੁਰ ਪੁਲਿਸ ਵੱਲੋਂ ਛੇੜੀ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਬੱਲ ਮਿਲਿਆ ਜੱਦ ਦੀਨਾਨਗਰ ਪੁਲਿਸ ਦੇ ਹੱਥ ਇੱਕ ਵੱਡੀ ਸਫ਼ਲਤਾ ਮਿਲਦੇ ਹੋਏ ਚਾਰ ਦਿਨਾਂ ਦੀ ਅਨਖੱਕ ਮਿਹਨਤ ਤੋਂ ਬਾਅਦ ਪੁਲਿਸ ਨੇ 16.800 ਗ੍ਰਾਮ ਲਿਫਾਫੇ ਸਮੇਤ ਹੈਰੋਇਨ ਬਰਾਮਦ ਕੀਤੀ। ਇਸ ਸੰਬੰਧੀ ਪੁਲਿਸ ਨੇ 4 ਤਸਕਰਾਂ ਨੂੰ ਦੋ ਇਨੋਵਾ ਗੱਡੀਆ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਦਕਿ ਮਾਸਟਰ ਮਾਇਡ ਹਾਲੇ ਫਰਾਰ ਹੈ। ਇਹ ਤਸਕਰ ਜੰਮੂ-ਕਸ਼ਮੀਰ ਤੋਂ ਹੈਰੋਇਨ ਦੀ ਖੇਪ ਲੈ ਕੇ ਪੰਜਾਬ ਅੰਦਰ ਸਪਲਾਈ ਕਰਨ ਜਾ ਰਹੇ ਸਨ। ਫੜੇ ਗਏ ਸਾਰੇ ਦੋਸ਼ੀ ਤਰਨਤਾਰਨ ਜਿਲ੍ਹਾਂ ਨਾਲ ਸੰਬੰਧਿਤ ਹਨ।
ਇਸ ਦੀ ਪੁਸ਼ਟੀ ਕਰਦੇ ਹੋਏ ਅਤੇ ਜਾਣਕਾਰੀ ਦੇਂਦੇ ਹੋਏ ਐਸਐਸਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਸਪੇਸ਼ਲ ਸੈਲ ਟੀਮ ਗੁਰਦਾਸਪੁਰ ਨੂੰ ਗੁਪਤ ਸੂਚਨਾ ਮਿਲੀ ਕੀ ਮਲਕੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ ਜਿਲਾ ਤਰਨ ਤਾਰਨ ਜਿਸਦੇ ਸਬੰਧ ਪਾਕਿਸਤਾਨ ਵਿੱਚ ਬੈਠੇ ਸਮਗਲਰਾਂ ਨਾਲ ਹਨ ਤੇ ਇਹ ਵਾਇਆ ਜੰਮੂ ਕਸਮੀਰ ਆਪਣੇ ਬੰਦੇ ਭੇਜ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਇਹ ਜਲਦੀ ਹੀ ਕੋਈ ਵੱਡੀ ਖੇਪ ਮੰਗਵਾਉਣ ਜਾ ਰਿਹਾ ਹੈ। ਜਿਸ ਦੇ ਚਲਦਿਆਂ ਪਿਛਲੇ ਤਿੰਨ ਚਾਰ ਦਿੰਨਾ ਤੋਂ ਪੁਲਿਸ ਅਨਥੱਕ ਮਿਹਨਤ ਕਰ ਇਸ ਸੰਬੰਧੀ ਪੂਰਾ ਸੂਰਾਗ ਲੱਭਣ ਚ ਲੱਗੀ ਸੀ।
ਫੇਰ ਸੂਚਨਾ ਮਿਲੀ ਕਿ ਮਲਕੀਤ ਸਿੰਘ ਵੱਲੋਂ ਗੁਰਦਿੱਤ ਸਿੰਘ ਉਰਫ਼ ਗਿੱਤਾ ਪੁਤਰ ਤਰਸੇਮ ਸਿੰਘ ਅਤੇ ਭੋਲਾ ਸਿੰਘ ਪੁਤਰ ਸੁੱਚਾ ਸਿੰਘ ਵਾਸੀਆਂਨ ਚੀਮਾ ਕਲਾਂ ਨੂੰ ਇਨੋਵਾ ਕਰਿਸਟਾ ਅਤੇ ਮਨਜਿੰਦਰ ਸਿੰਘ੍ ਮੰਨਾ ਪੁੱਤਰ ਸੁਰਮੁੱਖ ਸਿੰਘ ਅਤੇ ਕੁਲਦੀਪ ਸਿੰਘ ਗੀਵੀ, ਕੀਪਾ ਪੁੱਤਰ ਪ੍ਰੇਮ ਸਿੰਘ ਵਾਸੀ ਕਾਜੀ ਕੋਟ ਰੋਡ ਤਰਨ ਤਾਰਨ ਨੂੰ ਇਨੋਵਾ ਗੱਡੀ ਦੇ ਕੇ ਜੰਮੂ ਵੱਲ ਹੈਰੋਇਨ ਲੈਣ ਭੇਜਿਆ ਹੋਇਆ ਹੈ।
ਪੁਲਿਸ ਨੇ ਇਸ ਇਸਤਾਹ ਤੋਂ ਬਾਅਦ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਦੀ ਅਗਵਾਈ ਤਲੇ ਐਸਐਚਓ ਕਪੀਲ ਕੌਸ਼ਲ ਅਤੇ ਸਪੇਸ਼ਲ ਸੈਲ ਟੀਮ ਦੇ ਏਐਸਐਈ ਜਸਬੀਰ ਸਿੰਘ ਅਤੇ ਹੈਡ ਕਾਂਸਟੇਬਲ ਗੁਰਵਿੰਦਰ ਸਿੰਘ ਵੱਲੋਂ ਸਹਿਕਾਰੀ ਖੰਡ ਮਿੱਲ ਪੰਨਿਆੜ ਨੇੜੇ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ‘ਤੇ ਨਾਕਾਬੰਦੀ ਕਰ ਦਿੱਤੀ ਗਈ। ਜਿਵੇਂ ਹੀ ਰਾਤ 10 ਵਜੇ ਦੇ ਕਰੀਬ ਵਾਹਨ ਪੀਬੀ 13 ਬੀਐਫ 7613 ਅਤੇ ਪੀਬੀ 08 ਸੀਐਕਸ 2171 ਖੰਡ ਮਿੱਲ ਨੇੜੇ ਪੁੱਜੇ ਤਾਂ ਉਨ੍ਹਾਂ ਨੂੰ ਰੋਕ ਲਿਆ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 16 ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਜੰਮੂ-ਕਸ਼ਮੀਰ ਤੋਂ ਹੈਰੋਇਨ ਦੀ ਖੇਪ ਲਿਆ ਰਹੇ ਸਨ।
ਪੁਲਿਸ ਵੱਲੋਂ ਗੁਰਦਿੱਤ ਸਿੰਘ, ਭੋਲਾ ਸਿੰਘ ,ਮਨਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਕੀਵੀ ਨੂੰ ਦੋਵੇ ਇਨੋਵਾ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਦਕਿ ਮਾਸਟਰ ਮਾਇਡ ਮੁੱਖ ਦੋਸ਼ੀ ਮਲਕੀਤ ਸਿੰਘ ਹਾਲੇ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ। ਇਸ ਸੰਬੰਧੀ ਪੁਲਿਸ ਨੇ ਦੀਨਾਨਗਰ ਥਾਣਾ ਵਿੱਚ ਮਾਮਲਾ ਦਰਜ ਕੀਤਾ ਹੈ।