Close

Recent Posts

ਸੰਪਰਕ ਕਰੋ ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਲਾਰੈਂਸ ਬਿਸ਼ਨੋਈ ਦੇ ਮੁੱਦੇ ਤੇ ਕਿਓ ਭੱਜ ਰਹੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ, ਕੀ ਸੱਚ ਵਿੱਚ ਹੈ ਕੁੱਝ ਦਾਲ ਵਿੱਚ ਕਾਲਾ !

ਲਾਰੈਂਸ ਬਿਸ਼ਨੋਈ ਦੇ ਮੁੱਦੇ ਤੇ ਕਿਓ ਭੱਜ ਰਹੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ, ਕੀ ਸੱਚ ਵਿੱਚ ਹੈ ਕੁੱਝ ਦਾਲ ਵਿੱਚ ਕਾਲਾ !
  • PublishedJune 28, 2022

ਗੁਰਦਾਸਪੁਰ, 28 ਜੂਨ (ਮੰਨਣ ਸੈਣੀ)। ਪੰਜਾਬ ਵਿਧਾਨ ਸਭਾ ‘ਚ ਗੈਂਗਸਟਰ ਮੁਖਤਾਰ ਅੰਸਾਰੀ ਤੇ ਲਾਰੈਂਸ ਬਿਸ਼ਨੋਈ ਨੂੰ ਲੈ ਕੇ ‘ਆਪ’ ਤੇ ਕਾਂਗਰਸ ‘ਚ ਤਿੱਖੀ ਟੱਕਰ ਹੋਈ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਬਿਤਾਏ ਤਿੰਨ ਮਹੀਨਿਆਂ ਦੌਰਾਨ 25 ਕੈਦੀਆਂ ਲਈ ਬੈਰਕ ਵਿੱਚ ਪੰਜ ਤਾਰਾ ਇਲਾਜ ਦਿੱਤਾ ਗਿਆ ਸੀ। ਮੰਤਰੀ ਨੇ ਅੱਗੇ ਕਿਹਾ ਕਿ ਉਸਦੀ ਪਤਨੀ ਵੀ ਜੇਲ੍ਹ ਦੇ ਅੰਦਰ ਉਸਦੇ ਨਾਲ ਰਹੀ। ਪਰ ਜੱਦ ਮੁੱਦੇ ਅਤੇ ਸਬੂਤਾਂ ਦੀ ਗੱਲ ਆਈ ਤਾਂ ਗੱਲ ਅੱਗੇ ਜਾਂਚ ਤੇ ਪਾ ਦਿੱਤੀ ਗਈ। ਜਿਸ ਤੋਂ ਆਮ ਲੋਕਾਂ ਨੂੰ ਅੰਦਾਸ਼ਾ ਹੋ ਰਿਹਾ ਕਿ ਲਾਰੈਂਸ ਬਿਸ਼ਨੋਈ ਦਾ ਸੱਚ ਵਿੱਚ ਕੋਈ ਆਪ ਨਾਲ ਸਮਝੌਤਾ ਹੈ ਅਤੇ ਦਾਲ ਵਿੱਚ ਜਰੂਰ ਕੁੱਝ ਕਾਲਾ ਹੈ ਜਿਸ ਨੂੰ ਆਪ ਲ਼ੁਕਾਉਣ ਦੀ ਕੌਸ਼ਿਸ਼ ਕਰ ਰਹੀ ਹੈ

ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਮੰਗਲਵਾਰ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਵਿੱਚ ਉਸ ਸਮੇਂ ਤਕਰਾਰ ਹੋ ਗਈ ਜਦੋਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਜਟ ‘ਤੇ ਚਰਚਾ ਦੌਰਾਨ ਕਿਹਾ ਕਿ ਉਨ੍ਹਾਂ ਨੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੋਣ ਦੀ ਜਾਂਚ ਦੇ ਹੁਕਮ ਦਿੱਤੇ ਹਨ। ਬੈਂਸ ਨੇ ਕਿਹਾ ਕਿ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿੱਚ ਬਿਤਾਏ ਤਿੰਨ ਮਹੀਨਿਆਂ ਦੌਰਾਨ 25 ਕੈਦੀਆਂ ਲਈ ਬੈਰਕ ਵਿੱਚ ਪੰਜ ਤਾਰਾ ਇਲਾਜ ਦਿੱਤਾ ਗਿਆ ਸੀ। ਮੰਤਰੀ ਨੇ ਅੱਗੇ ਕਿਹਾ ਕਿ ਉਸਦੀ ਪਤਨੀ ਵੀ ਜੇਲ੍ਹ ਦੇ ਅੰਦਰ ਉਸਦੇ ਨਾਲ ਰਹੀ। ਉਸ ਨੇ ਅੱਗੇ ਕਿਹਾ, “ਕੋਈ ਕਲਪਨਾ ਕਰ ਸਕਦਾ ਹੈ ਕਿ ਉਸ ਨੇ ਪੰਜਾਬ ਦੀ ਜੇਲ੍ਹ ਵਿੱਚ ਕਿੰਨੇ ਗੈਂਗਸਟਰ ਪੈਦਾ ਕੀਤੇ ਹੋਣਗੇ।”

ਜਿਸ ਦੇ ਜਵਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਬੈਂਸ ਦੀਆਂ ਟਿੱਪਣੀਆਂ ‘ਤੇ ਇਤਰਾਜ਼ ਜਤਾਉਂਦਿਆਂ ਦਾਅਵਾ ਕੀਤਾ ਕਿ ਨਿਯਮਾਂ ਅਨੁਸਾਰ ਬਜਟ ‘ਤੇ ਚਰਚਾ ਦੌਰਾਨ ਵਿੱਤ ਮੰਤਰੀ ਤੋਂ ਇਲਾਵਾ ਕਿਸੇ ਵੀ ਮੰਤਰੀ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ। ਬਾਜਵਾ ਨੇ ਸਪੀਕਰ ਨੂੰ ਕਿਹਾ ਕਿ ਉਹ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਇਸ ‘ਤੇ ਸਪੀਕਰ ਨੇ ਕਿਹਾ ਕਿ ਕਾਂਗਰਸ ਦੇ ਇਕ ਮੈਂਬਰ ਨੇ ਬੈਂਸ ਤੋਂ ਜਵਾਬ ਮੰਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਬਜਟ ‘ਤੇ ਬਹਿਸ ਦੌਰਾਨ ਬੋਲਣ ਦਾ ਸਮਾਂ ਦਿੱਤਾ ਗਿਆ ਸੀ।

ਬਾਜਵਾ ਨੇ ਅੱਗੇ ਕਿਹਾ ਕਿ ਜੇਕਰ ਖਜ਼ਾਨਾ ਬੈਂਚ ਅੰਸਾਰੀ ਦੇ ਮੁੱਦੇ ਨੂੰ ਉਠਾਉਣ ਵਿਚ ਦਿਲਚਸਪੀ ਰੱਖਦੇ ਹਨ, ਤਾਂ ਉਹ ਬਦਲੇ ਵਿਚ ਲਾਰੈਂਸ ਬਿਸ਼ਨੋਈ ਨਾਲ ਚਰਚਾ ਕਰਨਗੇ। ਬਾਜਵਾ ਨੇ ਕਿਹਾ, “ਜੇਕਰ ਅਸੀਂ ਬਿਸ਼ਨੋਈ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਤੁਹਾਨੂੰ ਸਮੱਸਿਆ ਹੋਵੇਗੀ।” ਬਿਸ਼ਨੋਈ, ਜੋ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਦੋਸ਼ੀ ਹੈ, ਇਸ ਤੋਂ ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ। ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਅੰਮ੍ਰਿਤਸਰ ਲਿਆਂਦਾ ਗਿਆ।

ਬਾਜਵਾ ਨੇ ਕਿਹਾ ਕਿ ਜੇਕਰ ਬੈਂਸ ਅੰਸਾਰੀ ਦੀ ਪਤਨੀ ਉਨ੍ਹਾਂ ਦੇ ਨਾਲ ਰਹਿਣ ਦਾ ਸਬੂਤ ਦੇਣ ‘ਚ ਅਸਫਲ ਰਹੇ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਰੰਧਾਵਾ ਨੇ ਵੀ ਬੈਂਸ ਨੂੰ ਇਹ ਸਾਬਤ ਕਰਨ ਲਈ ਕਿਹਾ ਕਿ ਅੰਸਾਰੀ ਦੀ ਪਤਨੀ ਜੇਲ੍ਹ ਵਿੱਚ ਉਸ ਦੇ ਨਾਲ ਰਹੀ ਹੈ। ਬੈਂਸ ਨੇ ਇਹ ਵੀ ਦੋਸ਼ ਲਾਇਆ ਕਿ ਪਿਛਲੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਕੀਲ ਨੂੰ ਇੱਕ ਸੁਣਵਾਈ ਲਈ 11 ਲੱਖ ਰੁਪਏ ਦਾ ਚਾਰਜ ਲਗਾਇਆ ਸੀ। “ਸਾਨੂੰ ਇੱਕ ਸੁਣਵਾਈ ਲਈ 11 ਲੱਖ ਰੁਪਏ ਦੇ ਹਿਸਾਬ ਨਾਲ 55 ਲੱਖ ਰੁਪਏ ਦਾ ਬਿੱਲ ਸੌਂਪਿਆ ਗਿਆ ਹੈ ਅਤੇ ਇੱਕ ਦਿਨ ਵਿੱਚ 5 ਲੱਖ ਰੁਪਏ ਦਾ ਬਿੱਲ ਸੌਂਪਿਆ ਗਿਆ ਹੈ ਜਦੋਂ ਸੁਣਵਾਈ ਨਹੀਂ ਹੋਈ… ਪਿਛਲੀ ਸਰਕਾਰ ਨੇ ਕੇਸਾਂ ਦੌਰਾਨ ਚੰਗੇ ਵਕੀਲਾਂ ਨੂੰ ਸ਼ਾਮਲ ਨਹੀਂ ਕੀਤਾ। , ”ਬੈਂਸ ਨੇ ਕਿਹਾ।

ਇੱਸ ਮੁੱਦੇ ਤੇ ਇਹ ਸਵਾਲ ਖੜਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਕਿਉ ਲਾਰੈਂਸ ਬਿਸ਼ਨੋਈ ਦੇ ਸਵਾਲਾ ਤੋਂ ਭੱਜ ਰਹੀ ਹੈ। ਕਿਤੇ ਲਾਰੈਂਸ ਬਿਸ਼ਨੋਈ ਵੱਲ ਕਾਂਗਰਸ ਪਾਰਟੀ ਵੱਲੋਂ ਛੱਡਿਆ ਤੀਰ ਦਿੱਲੀ ਦੀ ਗੱਦੀ ਤੇ ਤਾਂ ਨਹੀਂ ਵੱਜ ਰਿਹਾ। ਕਿ ਦਿੱਲ਼ੀ ਗੱਦੀ ਨੂੰ ਬਚਾਉਣ ਖਾਤਰ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਮੁੱਦੇ ਤੋਂ ਭੱਜ ਰਹੇ ਹਨ ? ਆਮ ਆਦਮੀ ਪਾਰਟੀ ਨੂੰ ਚਾਹੀਦਾ ਕੀ ਉਹ ਆਪਣੀ ਗੱਲ਼ ਪੂਰੇ ਪੁਖਤਾ ਸਬੂਤਾ ਨਾਲ ਰੱਖੇ ਅਤੇ ਕਾਂਗਰਸ ਨੂੰ ਤੱਥਾ ਰਾਹੀ ਢੁਕਵਾਂ ਜਵਾਬ ਦੇਵੇ। ਜੋਂ ਹਾਲੇ ਤੱਕ ਵੇਖਣ ਨੂੰ ਨਹੀਂ ਮਿਲ ਰਿਹਾ।

ਦੱਸਣਯੋਗ ਹੈ ਕਿ ਇਸ ਵਾਰ ਜਿਆਦਾ ਵਿਧਾਇਕ ਉਹ ਹਣ ਜਿਹੜੇ ਪਹਿਲੀ ਵਾਰ ਚੁਣੇ ਗਏ ਗਏ ਹਨ। ਉਨ੍ਹਾਂ ਦਾ ਨਾ ਤਾ ਕੋਈ ਤਜੁਰਬਾ ਹੈ ਅਤੇ ਨਾ ਹੀ ਕੋਈ ਸਮਝ। ਪਰ ਉਨ੍ਹਾਂ ਵਿਧਾਇਕਾ ਵੱਲੋਂ ਆਕਾ ਨੂੰ ਮਹਿਜ਼ ਖੁੱਸ਼ ਕਰਨ ਕਰਕੇ ਐਵੇ ਪਿੰਡਾ ਦੀ ਸੱਥਾ ਅੰਦਰ ਝਿੱੜੀ ਚਰਚਾ ਨੂੰ ਆਧਾਰ ਬਣਾ ਕੇ ਆਪਣਾ ਉੱਲੂ ਸਿੱਧਾ ਕਰਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ । ਹਕੀਕਤ ਤੋਂ ਆਪ ਅੰਜਾਨ ਕਈ ਵਿਧਾਇਕ ਅਤੇ ਮੰਤਰੀ ਬੱਸ ਫੇਸਬੁੱਕ ਅਤੇ ਸ਼ੋਸਲ ਮੀਡਿਆ ਵਿੱਚ ਚਲ ਰਹੇ ਝੂਠ ਨੂੰ ਸੱਚ ਦੱਸੀ ਜਾ ਰਹੇ ਹੈ। ਜੋ ਆਉਣ ਵਾਲੇ ਸਮੇਂ ਅੰਦਰ ਚਿੰਤਾ ਦਾ ਕਾਰਨ ਬਣ ਸਕਦਾ।

Written By
The Punjab Wire