ਗੁਰਦਾਸਪੁਰ, 11 ਜੂਨ (ਮੰਨਣ ਸੈਣੀ)। ਥਾਨਾ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਇੱਕ ਕਾਲੋਨਾਈਜ਼ਰ ਦੇ ਖਿਲਾਫ਼ ਧੋਖਾਧੜੀ ਅਤੇ ਚੋਰੀ ਦਾ ਦੋਸ਼ਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਉਪ ਪੁਲਿਸ ਕਪਤਾਨ ਦਿਹਾਤੀ ਵੱਲੋਂ ਕੀਤੀ ਗਈ ਜਾਂਤ ਤੋਂ ਬਾਅਦ ਦਰਜ਼ ਹੋਇਆ ਹੈ।
ਸ਼ਿਕਾਇਤ ਕਰਤਾ ਪਰਮਜੀਤ ਸਿੰਘ ਪੁੱੱਤਰ ਅਮਰ ਸਿੰਘ ਵਾਸੀ ਮਹਿਤਾਬਪੁਰ ਦੇ ਅਨੂਸਾਰ ਉਸ ਨੇ ਆਪਣੀ ਪਤਨੀ ਇੰਦਰਜੀਤ ਕੋਰ ਦੇ ਨਾਮ ਤੇ ਰਜੇਸ਼ ਕੁਮਾਰ ਵਾਸੀ ਗੁਰਦਾਸਪੁਰ ਪਾਸੋ 27 ਮਰਲੇ ਦੇ ਚਾਰ ਪਲਾਟ 20 ਅਗਸਤ 2021 ਨੂੰ ਖਰੀਦੇ ਸਨ। ਜਿਸ ਵਿੱਚ ਰਜੇਸ਼ ਕੁਮਾਰ ਨੇ ਆਪਣੈ ਇਕਰਾਰਨਾਮੇ ਮੁਤਾਬਿਕ ਤਿਨੰਂ ਮਹਿਨੇ ਵਿੱੱਚ ਕਲੋਨੀ ਵਾਲ਼ੀ ਰੋਡ, ਪਾਣੀ ਦਾ ਨਿਕਾਸ ,ਸੀਵਰੇਜ ਅਤੇ ਸਟਰੀਟ ਲਾਈਟਾ ਦਾ ਕੰਮ ਕਰਵਾ ਕੇ ਦੇਣਾ ਮੰਨਿਆ ਸੀ। ਜੋ ਉਸ ਵੱਲੋਂ ਕੀਤੇ ਗਏ ਇਕਰਾਰ ਮੁਤਾਬਿਕ ਕਲੋਨੀ ਵਿੱੱਚ ਕੋਈ ਕੰਮ ਨਹੀ ਕਰਵਾਇਆ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸਦੇ ਇਲਾਵਾ ਜੋ ਉਸ ਨੇ ਆਪਣੇ ਪਲਾਟਾਂ ਦੀ ਚਾਰ ਦਵਾਰੀ ਕਰਵਾਉਣ ਵਾਸਤੇ ਕਰੀਬ 5 ਹਜਾਰ ਇੱੱਟ ਸੁਟਾਈ ਸੀ। ਉਹ ਵੀ ਰਜੇਸ ਕੁਮਾਰ ਨੇ ਚੋਰੀ ਕਰਕੇ ਆਪਣੀ ਕਲੋਨੀ ਦੀ ਚਾਰ ਦਿਵਾਰੀ ਦੇ ਹੱਦ ਵਿੱਚ ਲਗਾ ਦਿੱਤੀ । ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਪਾਇਆ ਗਿਆ ਕਿ ਰਜੇਸ਼ ਕੁਮਾਰ ਵੱੱਲੋ ਉਪਰੋਕਤ ਕਰਾਰਨਾਮੇ ਮੁਤਾਬਿਕ ਕੰਮ ਨਹੀ ਕਰਵਾ ਕੇ ਸ਼ਿਕਾਇਤ ਕਰਤਾ ਨਾਲ ਧੋਖਾ ਕੀਤਾ ਗਿਆ ਹੈ।
ਇਸ ਸੰਬੰਧੀ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਭੈਣੀ ਮਿਆਂ ਖਾਂ ਦੀ ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਧੋਖਾਧੜੀ ਸਮੇਤ ਚੋਰੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।