ਗੁਰਦਾਸਪੁਰ, 10 ਜੂਨ (ਮੰਨਣ ਸੈਣੀ)। ਰੇਡ ਕਰਾਸ ਨਸ਼ਾ ਛੁਡਾਓ ਕੇਂਦਰ ਗੁਰਦਾਸਪੁਰ ਗਰੀਬਾਂ ਦਾ ਮਸੀਹਾ ਬਣ ਕੇ ਉਬਰ ਰਿਹਾ ਹੈ ਅਤੇ ਗਰੀਬਾਂ ਦੀ ਸੇਵਾ ਕਰ ਆਪਣਾ ਨਾਮ ਰੋਸ਼ਨ ਕਰ ਰਿਹਾ ਹੈ। ਜਿਸ ਦਾ ਕਾਰਨ ਹੈ ਕਿ ਕੇਂਦਰ ਵੱਲੋਂ ਸਮੇਂ ਸਮੇਂ ਸਿਰ ਗਰੀਬ ਜਰੂਰਤਮੰਦਾ ਦੀ ਸਾਰ ਲਈ ਜਾ ਰਹੀ ਹੈ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਆਗੂ ਰਮਨ ਬਹਿਲ ਵੱਲੋਂ ਸ਼ੁਕਰਵਾਰ ਨੂੰ ਸੱਲਮ ਏਰੀਆ ਰਾਮ ਨਗਰ ਵਿੱਖੇ ਰਾਸ਼ਨ ਕਿੱਟਾ ਵੱਡਣ ਉਪਰਾਂਤ ਕਹੇ ਗਏ।
ਦੱਸਣਯੋਗ ਹੈ ਕਿ ਸਲੱਮ ਏਰੀਆ ਰਾਮਨਗਰ ਵਿੱਖੇ ਪਿਛਲੇ 50 ਸਾਲ ਤੋ ਮਹਾਰਾਸਟਰ ਤੋ ਆ ਕੇ ਗਰੀਬ ਲੋਕ ਰਹਿ ਰਹੇ ਹਨ। ਜਿੰਨ੍ਹਾ ਦਾ ਕਿੱਤਾ ਸਿਰਫ਼ ਭੀਖ ਮੰਗਣਾ, ਕੂੜਾ ਚੁੱਕਣਾ ਆਦੀ ਹੈ। ਇਨ੍ਹਾਂ ਦੀ ਰੋਜੀ ਰੋਟੀ ਲਈ 70 ਰਾਸ਼ਨ ਕਿੱਟਾ ਵੱਡਿਆ ਗਇਆ। ਇਸ ਦਾ ਸਾਰਾ ਖਰਚਾ ਬਲਕਾਰ ਸਿੰਘ (ਟੋਨਾ), ਲਾਇਨ, ਕਨਵਰਪਾਲ ਸਿੰਘ ਸਕੱਤਰ ਲਾਇਨ ਕਲੱਬ ਕਾਹਨੂੰਵਾਨ ਫਤਿਹ ਵਲੋ ਕੀਤਾ ਗਿਆ।
ਇਸ ਮੌਕੇ ਤੇ ਰੋਮੇਸ਼ ਮਹਾਜਨ ਨੈਸ਼ਨਲ ਐਵਾਰਡੀ ਪ੍ਰੋਜੈਕਟ ਡਾਇਰੈਕਟਰ, ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਨੇ ਦੱਸਿਆ ਕਿ ਇਸ ਤੋਂ ਪਹਿਲਾ ਇਸੇ ਪ੍ਰੀਲਿਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਵੀ ਆਪਣੇ ਖਰਚੇ ਤੇ ਚਲਾਇਆ ਗਿਆ ਸੀ। ਪਰ ਸਿੱਖਿਆ ਵਿਭਾਗ ਦੀਆ ਹਦਾਇਤਾਂ ਅਨੁਸਾਰ ਇਸ ਸੈਂਟਰ ਦੇ ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਨਗਰ ਵਿੱਚ ਦਾਖਿਲ ਕਰਵਾ ਦਿਤੇ ਗਏ ਹਨ। ਪਰ ਜਿਵੇ ਕਿ ਆਸ ਕੀਤੀ ਗਈ ਬੱਚੇ ਆਪਣੇ ਪਹਿਲੇ ਕਿੱਤੇ ਵਿੱਚ ਨਾ ਪੈ ਜਾਣ ਇਹ ਸਕੂਲ ਹੁਣ ਇਥੇ ਸਿਫਟ ਕਰ ਕੇ ਮਾਨ ਕੌਰ ਵਿਖੇ ਚਲ ਰਿਹੇ ਹੈ, ਜਿਥੇ ਵੀ ਅਜਿਹੇ ਬੱਚੇ ਪਾਏ ਗਏ ਸਨ। ਉਸ ਸਲੱਮ ਏਰੀਆ ਦੇ ਵਸਨੀਕਾ ਨੇ ਦੱਸਿਆ ਕਿ ਉਹ ਇਥੇ 40 ਸਾਲ ਤੋ ਪਹਿਲਾ ਦੇ ਬਿਨਾ ਬਿਜਲੀ ਪਾਈ ਸਹੂਲਤ ਦੇ ਰਹਿ ਰਹੇ ਹਨ।
ਜਿਸ ਤੇ ਰਮਨ ਬਹਿਲ ਨੇ ਉਨਾਂ ਨੂੰ ਤਰੁੰਤ ਬਿਜਲੀ ਮੁਹੋਈਆ ਕਰਵਾਉਣ ਦਾ ਭਰੋਸਾ ਦਿੱਤੇ ਜਿਸ ਨਾਲ ਇਨਾਂ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲ ਸਕੇ। ਇਸ ਮੌਕੇ ਤੇ ਟੋਨੀ ਬਹਿਲ ਵਿਕਾਸ ਮਹਾਜਨ, ਅਮਿਤ ਭਡਾਰੀ, ਹਿਤੇਸ਼ ਮਹਾਜਨ ਵੀ ਸਾਮਿਲ ਰਹੇ।