ਗੁਰਦਾਸਪੁਰ, 4 ਜੂਨ (ਮੰਨਣ ਸੈਣੀ)। ਪੰਜ਼ਾਬ ਰਾਜ ਬਿਜ਼ਲੀ ਕਾਰਪੋਰੇਸ਼ਨ ਸਬ ਅਰਬਨ ਸਬ ਡਵੀਜਨ ਗੁਰਦਾਸਪੁਰ ਵਿਖੇ ਤਾਇਨਾਤ ਐਸਡੀਓ ਇੰਜ਼ੀਨੀਅਰ ਅਰੁਣ ਕੁਮਾਰ ਡੋਗਰਾ ਨੂੰ ਉਸ ਵਕਤ ਗਹਿਰਾ ਸਦਮਾਂ ਲੱਗਾ ਜਦੋਂ ਉਨਾਂ ਦੇ 20 ਸਾਲਾ ਭਤੀਜੇ ਦੀ ਇੱਕ ਸੜਕ ਹਾਦਸੇ ਦੌਰਾਨ ਅਚਾਨਕ ਮੌਤ ਹੋ ਗਈ ਸੀ। ਇਸ ਮੌਕੇ ਤੇ ਸ਼ਹਿਰ ਦੀਆਂ ਕਈ ਪ੍ਰਮੁਖ ਸ਼ਕਸ਼ਿਅਤਾਂ ਵੱਲੋਂ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਗਿਆ।
ਇਸ ਸੰਬੰਧੀ ਵਾਤਾਵਰਨ ਪ੍ਰੇਮੀ ਅਤੇ ਇੰਜ ਜੋਗਿੰਦਰ ਸਿੰਘ ਨਾਨੋਵਾਲੀਆਂ ਨੇ ਦੱਸਿਆ ਕਿ ਐਸ.ਡੀ.ਓ ਇੰਜ਼ੀਨੀਅਰ ਅਰੁਣ ਕੁਮਾਰ ਡੋਗਰਾ ਦੇ ਭਤੀਜੇ ਅਤੇ ਅਤੁਲ ਸ਼ਰਮਾਂ ਦੇ ਸਪੁੱਤਰ ਹਾਰਦਿਕ ਸ਼ਰਮਾਂ ਦੀ ਉਮਰ ਮਹਿਜ 20 ਸਾਲ ਦੀ ਸੀ। ਉਸ ਦੀ 26 ਮਈ 2022 ਨੂੰ ਅਚਾਨਕ ਹਿਮਾਚਲ ਦੇ ਸੋਲਨ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹਨਾਂ ਦੱਸਿਆ ਕਿ ਹਾਰਦਿਕ ਬੇਹੱਦ ਪ੍ਰਤਿਭਾਵਾਨ ਵਿਦਿਆਰਥੀ ਸੀ ਅਤੇ PEC ਯੂਨੀਵਰਸਿਟੀ ਆਫ਼ ਟੈਕਨੋਲੋਜੀ ਵਿੱਚ ਪੜ ਰਿਹਾ ਸੀ। ਉਹਨਾਂ ਦੱਸਿਆ ਕਿ ਹਾਰਦਿਕ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੀ ਰਸਮ ਕਿਰਿਆ 5,ਜੂਨ 2022 ਨੂੰ ਦੁਪਹਿਰ 1 ਵਜ਼ੇ ਤੋਂ ਲੈ ਕੇ 2 ਵਜ਼ੇ ਤੱਕ ਵਾਈਟ ਰਿਜ਼ੌਰਟ,ਮਾਨ ਕੌਰ ਸਿੰਘ,ਬਾਈ ਪਾਸ ਰੋਡ ਗੁਰਦਾਸਪੁਰ ਵਿਖੇ ਹੋਵੇਗੀ ।