ਗੁਰਦਾਸਪੁਰ,3 ਜੂਨ (ਮੰਨਣ ਸੈਣੀ)। ਥਾਨਾ ਧਾਰੀਵਾਲ ਦੀ ਪੁਲਿਸ ਨੇ ਇੱਕ ਹੋਟਲ ਦੇ ਬਾਹਰ ਹਵਾ ਵਿੱਚ ਫਾਇਰਿੰਗ ਕਰਕੇ ਕਾਰ ਵਿੱਚ ਫਰਾਰ ਹੋਏ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣੇ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਧਾਰੀਵਾਲ ਦੇ ਬਾਹਰ ਇਕ ਹੋਟਲ ਦੇ ਬਾਹਰ ਹਵਾਈ ਫਾਇਰ ਹੋਣ ਦੀ ਸੂਚਨਾ ਮਿਲੀ ਤਾਂ ਉਹ ਮੌਕੇ ‘ਤੇ ਪਹੁੰਚੇ। ਜਦੋਂ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਗਈ ਤਾਂ ਪਤਾ ਲੱਗਿਆ ਕਿ ਦੀਪਕ ਕੁਮਾਰ , ਕਰਨਦੀਪ ਸਿੰਘ , ਅਭਿਸ਼ੇਕ ਗੁਪਤਾ ਸਾਰੇ ਵਾਸੀ ਕਾਦੀਆਂ ਅਤੇ ਨਵਲ ਵਾਸੀ ਫਤਿਹੰਗਲ ਨੇ ਪਹਿਲਾਂ ਹੋਟਲ ਵਿੱਚ ਖਾਣਾ ਖਾਧਾ। ਫਿਰ ਹੋਟਲ ਤੋਂ ਬਾਹਰ ਆ ਕੇ ਹਵਾ ‘ਚ ਫਾਇਰਿੰਗ ਕੀਤੀ। ਬਾਅਦ ਵਿੱਚ ਕਾਰ ਵਿੱਚ ਬੈਠ ਕੇ ਬਟਾਲਾ ਵੱਲ ਫ਼ਰਾਰ ਹੋ ਗਏ। ਜਦੋਂ ਕਾਰ ਦਾ ਨੰਬਰ ਟਰੇਸ ਕੀਤਾ ਗਿਆ ਤਾਂ ਪਤਾ ਲੱਗਾ ਕਿ ਕਾਰ ਦੀਪਕ ਕੁਮਾਰ ਪੁੱਤਰ ਰਾਮ ਪ੍ਰਕਾਸ਼ ਵਾਸੀ ਕਾਦੀਆਂ ਦੇ ਨਾਂ ਦੀ ਹੈ। ਥਾਣਾ ਕਾਦੀਆਂ ਨਾਲ ਸੰਪਰਕ ਕਰਨ ’ਤੇ ਕਾਰ, ਪਿਸਤੌਲ ਬਰਾਮਦ ਕਰ ਲਿਆ ਗਿਆ। ਜਦਕਿ ਦੋਸ਼ੀ ਦੀਪਕ, ਕਰਨਦੀਪ ਅਤੇ ਅਭਿਸ਼ੇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਨੇਵਲ ਅਜੇ ਫਰਾਰ ਹੈ।
Recent Posts
- ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਕੇਂਦਰੀ ਸੂਚਨਾ ਕਮਿਸ਼ਨਰ ਨੇ ਪੰਜਾਬ ਵਿੱਚ ਆਰ.ਟੀ.ਆਈ. ਐਕਟ ਲਾਗੂਕਰਨ ਦਾ ਜਾਇਜ਼ਾ ਲਿਆ
- ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਭਗਵੰਤ ਮਾਨ ਸਰਕਾਰ ਹਰ ਘਰ ਨੂੰ ਦੇਵੇਗੀ ਮੁਫ਼ਤ ਮੁੱਖ ਮੰਤਰੀ ਸਿਹਤ ਕਾਰਡ: ਡਾ. ਬਲਬੀਰ ਸਿੰਘ
- ਸਤਿਗੁਰੂ ਸ੍ਰੀ ਬਾਬਾ ਲਾਲ ਦਿਆਲ ਜੀ ਦੀ ਜਯੰਤੀ ਮੌਕੇ ਪੰਜਾਬ ਸਰਕਾਰ ਵਲੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ