ਹੋਰ ਗੁਰਦਾਸਪੁਰ

ਆਸ਼ਾ ਵਰਕਰਾਂ ਵਿੱਚ ਸਹਿਮ ਦਾ ਮਾਹੌਲ: ਆਸ਼ਾ ਵਰਕਰਾਂ ਨੇ ਚਿੱਟੇ ਦੇ ਨਸ਼ੇ ਦੇ ਆਦੀਆ ਦਾ ਸਰਵੇਖਣ ਕਰਨ ਤੋਂ ਪਰਗਟਾਈ ਅਸਮਰੱਥਾ

ਆਸ਼ਾ ਵਰਕਰਾਂ ਵਿੱਚ ਸਹਿਮ ਦਾ ਮਾਹੌਲ: ਆਸ਼ਾ ਵਰਕਰਾਂ ਨੇ ਚਿੱਟੇ ਦੇ ਨਸ਼ੇ ਦੇ ਆਦੀਆ ਦਾ ਸਰਵੇਖਣ ਕਰਨ ਤੋਂ ਪਰਗਟਾਈ ਅਸਮਰੱਥਾ
  • PublishedMay 31, 2022

ਸੀਨੀਅਰ ਮੈਡੀਕਲ ਅਫਸਰਾਂ ਨੂੰ ਮੰਗ ਪੱਤਰ ਦੇ ਜਾਨ ਮਾਲ ਦੀ ਰਾਖੀ ਦੀ ਗਰੰਟੀ ਦੀ ਕੀਤੀ ਮੰਗ

ਗੁਰਦਾਸਪੁਰ 31 ਮਈ (ਮੰਨਣ ਸੈਣੀ) ।ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਮੰਗ ਪੱਤਰ ਦੇ ਕੇ ਘਰ ਘਰ ਜਾ ਕੇ ਚਿੱਟੇ ਦੇ ਨਸ਼ੇ ਦੇ ਆਦੀਆ ਦਾ ਸਰਵੇਖਣ ਕਰਨ ਤੋਂ ਅਸਮਰਥਤਾ ਪ੍ਰਗਟਾਈ ਹੈ। ਬਲਵਿੰਦਰ ਕੌਰ ਅਲੀ ਸ਼ੇਰ ਜ਼ਿਲ੍ਹਾ ਪ੍ਰਧਾਨ, ਗੁਰਵਿੰਦਰ ਕੌਰ ਬਹਿਰਾਮਪੁਰ ਦੀ ਅਗਵਾਈ ਹੇਠ ਰਣਜੀਤ ਬਾਗ਼, ਧਿਆਨਪੁਰ, ਕਲਾਨੌਰ, ਬਹਿਰਾਮਪੁਰ, ਬਟਾਲਾ, ਭੁੱਲਰ, ਨੌਸ਼ਹਿਰਾ ਮੱਝਾ ਸਿੰਘ, ਕਾਹਨੂੰਵਾਨ, ਫਤਿਹ ਗੜ ਚੂੜੀਆਂ ਸਿਹਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਮੰਗ ਪੱਤਰ ਦੇ ਕੇ ਵਿਭਾਗ ਵੱਲੋਂ ਘਰ ਘਰ ਜਾ ਕੇ ਨਸ਼ੇੜੀਆਂ ਦਾ ਸਰਵੇਖਣ ਕਰਨ ਦੇ ਹੁਕਮ ਦਾ ਵਿਰੋਧ ਦਰਜ਼ ਕਰਵਾਇਆ ਹੈ।

ਗੁਰਵਿੰਦਰ ਕੌਰ ਦੁਰਾਗਲਾ, ਮੀਰਾਂ ਕਾਹਨੂੰਵਾਨ, ਸਿਮਰਨ ਦੀਪ ਧਿਆਨਪੁਰ, ਅੰਚਲ ਮੱਟੂ ਬਟਾਲਾ, ਕਾਂਤਾ ਦੇਵੀ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਉਤੇ ਘਰ ਘਰ ਜਾ ਕੇ ਨਸ਼ੇ ਦੇ ਆਦੀ ਦਾ ਸਰਵੇਖਣ ਕਰਨ ਦਾ ਬੇਲੋੜਾ ਦਬਾਅ ਪਾਇਆ ਜਾ ਰਿਹਾ ਹੈ। ਜਿਸ ਦਾ ਜਥੇਬੰਦੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਚੰਗੇਰੇ ਸਮਾਜ ਦੀ ਸਿਰਜਣਾ ਲਈ ਲਗਾਤਾਰ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਰਹੀਆਂ ਹਨ ਪਰ ਵਿਭਾਗ ਵੱਲੋਂ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਮਿਹਨਤਾਨਾ ਨਾ ਦੇਣ ਅਤੇ ਸੁਰੱਖਿਆ ਦੀ ਗਾਰੰਟੀ ਦੇਣ ਤੋਂ ਬਿਨਾਂ ਜ਼ੋਖਿਮ ਵਿਚ ਪਾਇਆ ਜਾ ਰਿਹਾ ਹੈ। ਕਰੋਨਾ ਮਹਾਂਮਾਰੀ ਵਿਚ ਕੀਤੇ ਕੰਮਾਂ ਦਾ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਗਈ ਉਲਟਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲੀ ਅਪ੍ਰੈਲ ਤੋਂ ਕਰੋਨਾ ਫਤਿਹ ਭੱਤਾ ਬੰਦ ਕਰ ਦਿੱਤਾ ਹੈ। ਜਿਸ ਦਾ ਵਰਕਰਾਂ ਵਿੱਚ ਰੋਸ਼ ਹੈ। ਦੁਰਾਡਾ ਬਲਾਕ ਦੀ ਸਕੱਤਰ ਸਮਾਂ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਵੇਲੇ ਵਾਇਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਕੀਤਾ ਜਾਵੇਗਾ ਪਰ ਉਨ੍ਹਾਂ ਦਾ 2500 ਰੁਪਏ ਕੱਟ ਕੇ ਉਨ੍ਹਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ ਹੈ। ਮੰਗ ਪੱਤਰ ਦੇਣ ਸਮੇਂ ਹਰਪ੍ਰੀਤ ਕੌਰ ਤੁੰਗ, ਹਰਪ੍ਰੀਤ ਕੌਰ, ਸਵਰਨਜੀਤ ਕੌਰ, ਰਿਪਿਲ, ਮੀਨਾ ਦੇਵੀ ਹਾਜ਼ਰ ਸਨ।,

Written By
The Punjab Wire