ਦੋ ਈਟੀਓ ਸਮੇਤ 5 ਇੰਸਪੈਕਟਰਾਂ ਨੇ ਰਿਕਾਰਡ ਦੀ ਲਈ ਤਲਾਸ਼ੀ, ਸ਼ਾਮ ਤੱਕ ਚਲਦਾ ਰਿਹਾ ਸਰਚ ਅਭਿਆਨ
ਗੁਰਦਾਸਪੁਰ, 24 ਮਈ (ਮੰਨਣ ਸੈਣੀ)। ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਵਿਭਾਗ ਗੁਰਦਾਸਪੁਰ ਵੱਲੋਂ ਮੰਗਲਵਾਰ ਨੂੰ ਸਥਾਨਿਕ ਸੰਤ ਐਕਸਕਲੂਜਿਵ ਕੱਪੜਿਆਂ ਦੀ ਦੁਕਾਨ ਤੇ ਦਬਿੱਸ਼ ਦੇ ਕੇ ਰਿਕਾਰਡ ਖੰਗਾਲੇ ਗਏ। ਵਿਭਾਗ ਵੱਲੋਂ ਪੂਰੀ ਜਾਂਚ ਲਈ ਸਾਰਾ ਰਿਕਾਰਡ ਜ਼ਬਤ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਅਗਰ ਕੋਈ ਖਾਮੀ ਪਾਉਣ ਤੇ ਉਸ ਪਰ ਟੈਕਸ ਅਤੇ ਜੁਰਮਾਨਾ ਲਗਾਇਆ ਜਾਵੇਗਾ। ਤਲਾਸ਼ੀ ਅਤੇ ਸੀਜ਼ ਦੀ ਅਗਵਾਈ ਅਸਿਸਟੈਂਟ ਕਮਿਸ਼ਨਰ ਆਫ ਸਟੇਟ ਟੈਕਸ ਰਾਜੇਸ਼ ਵਰਮਾ ਕਰ ਰਹੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਈ.ਟੀ.ਸੀ ਰਾਜੇਸ਼ ਵਰਮਾ ਨੇ ਦੱਸਿਆ ਕਿ ਗੁਰਦਾਸਪੁਰ ਦੀ ਜੀ.ਐਸ.ਟੀ ਟੀਮ ਵੱਲੋਂ ਉਕਤ ਸ਼ੋਅਰੂਮ ‘ਤੇ ਸਰਚ ਐਂਡ ਸੀਜ਼ਰ ਤਹਿਤ ਚੈਕਿੰਗ ਕੀਤੀ ਗਈ ਹੈ। ਜਿਸ ਵਿੱਚ ਦੋ ਈ.ਟੀ.ਓ ਅਤੇ 5 ਇੰਸਪੈਕਟਰ ਪੱਧਰ ਦੇ ਅਧਿਕਾਰੀ ਚੈਕਿੰਗ ਲਈ ਲੱਗੇ ਸਨ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੇ ਦਸਤਾਵੇਜ਼ ਮਿਲੇ ਹਨ ਜੋ ਕਿ ਵਿਭਾਗ ਵੱਲੋਂ ਜ਼ਬਤ ਕਰ ਲਏ ਗਏ ਹਨ। ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨੀ ਟੈਕਸ ਚੋਰੀ ਕੀਤੀ ਗਈ ਹੈ ਯਾ ਉਸ ਵਿੱਚ ਕੋਈ ਖਾਮੀ ਹੈ ਯਾ ਨਹੀਂ। ਜਿਸ ਤੋਂ ਬਾਅਦ ਬਣਦੇਂ ਟੈਕਸ ਦੀ ਰਕਮ ਜਿਨ੍ਹਾ ਹੀ ਜੁਰਮਾਨਾ ਲਗਾਇਆ ਜਾਵੇਗਾ।
ਤਲਬ ਹੈ ਕਿ ਅਧਿਕਾਰੀਆਂ ਵੱਲੋਂ ਸਵੇਰੇ 11 ਵਜੇ ਤੋਂ ਬਾਅਦ ਅਚਾਨਕ ਸੌ ਰੂਮ ਤੇ ਦਬਿਸ਼ ਦਿੱਤੀ ਗਈ ਅਤੇ ਦੇਰ ਸ਼ਾਮ ਤੱਕ ਚੈਕਿੰਗ ਜਾਰੀ ਰਹੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਉੱਧਰ ਏ.ਈ.ਟੀ.ਸੀ ਵਰਮਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੁਕਾਨਦਾਰਾਂ ਕੋਲ ਜੀਐਸਟੀ ਨੰਬਰ ਹੈ, ਉਹ ਇਮਾਨਦਾਰੀ ਨਾਲ ਜੀਐਸਟੀ ਭਰਨ ਅਤੇ ਗ੍ਰਾਹਕਾਂ ਨੂੰ ਰਸੀਦਾਂ ਕੱਟ ਕੇ ਦੇਣ।
ਦੂਜੇ ਪਾਸੇ ਦੁਕਾਨ ਦੇ ਮਾਲਿਕ ਸਮੀਰ ਅਬਰੋਲ ਨੇ ਦੱਸਿਆ ਕਿ ਉਹਨਾਂ ਵੱਲੋਂ ਪੂਰੇ ਬਿਲਾਂ ਤੇ ਸਾਮਾਨ ਮੰਗਵਾਇਆ ਗਿਆ ਸੀ ਜੋਂ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਲਈ ਰੱਖ ਲਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਦੁਕਾਨ ਦੇ ਗ੍ਰਾਹਕਾਂ ਦੇ ਪੂਰੇ ਪੱਕੇ ਬਿੱਲ਼ ਕੱਟੇ ਜਾਂਦੇ ਹਨ ਅਤੇ ਮਾਲ ਵੀ ਪੱਕੇ ਬਿਲਾਂ ਤੇ ਮੰਗਵਾਇਆ ਜਾਂਦਾ ਹੈ।