Close

Recent Posts

ਕ੍ਰਾਇਮ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਹੁਣ ਨਸ਼ਾ ਤਸਕਰਾਂ ਦੇ ਨਿਸ਼ਾਨੇ ‘ਤੇ ਫੌਜ ਦੇ ਜਵਾਨ !

ਹੁਣ ਨਸ਼ਾ ਤਸਕਰਾਂ ਦੇ ਨਿਸ਼ਾਨੇ ‘ਤੇ ਫੌਜ ਦੇ ਜਵਾਨ !
  • PublishedMay 22, 2022

ਫੌਜੀ ਜਵਾਨਾਂ ਨੂੰ ਹੁਣ ਹੈਰੋਇਨ ਦੀ ਲਤ ਵਿੱਚ ਲਾਉਣ ਦੀ ਸਾਜਿਸ਼ ਰਚ ਰਹੀ ਪਾਕਿਸਾਨੀ ਖੁਫਿ਼ਆ ਏਜੰਸੀ ਆਈਐਸਆਈ

ਸੇਨਾ ਦੀ ਖੁਫੀਆ ਏਜੰਸੀਆਂ ਦੀ ਨਿਸ਼ਾਨਦੇਹੀ ਤੇ ਛਾਉਣੀ ਅੰਦਰ ਕੰਮ ਕਰਦੇ ਟੇਲਰ ਪੁਲਿਸ ਨੇ ਫੜਿਆ

ਗੁਰਦਾਸਪੁਰ 22 ਮਈ (ਮੰਨਣ ਸੈਣੀ)। ਭਾਰਤੀ ਖੁਫੀਆ ਏਜੰਸੀਆਂ ਨੂੰ ਪੂਰਾ ਖਦਸ਼ਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਭਾਰਤੀ ਫੌਜ ਦੇ ਜਵਾਨਾਂ ਨੂੰ ਵੀ ਨਸ਼ਾ ਦੀ ਲੱਤ ਵਿੱਚ ਲਗਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਜਿਸ ਕਾਰਨ ਉਹ ਪਾਕਿਸਤਾਨ ‘ਚ ਰਹਿ ਰਹੇ ਵੱਖਵਾਦੀ ਸੰਗਠਨਾਂ ਰਾਹੀਂ ਭਾਰਤ ਅਤੇ ਖਾਸ ਕਰਕੇ ਪੰਜਾਬ ‘ਚ ਆਪਣੇ ਸਲੀਪਰ ਸੈੱਲ ਨੂੰ ਸਰਗਰਮ ਕਰਕੇ ਫੌਜ ਦੇ ਜਵਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ਾ ਸਪਲਾਈ ਕਰਨ ਅਤੇ ਉਹਨਾਂ ਨੂੰ ਨਸ਼ੇ ਦੀ ਲੱਤ ਵਿੱਚ ਲਗਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਜਿਸ ਕਾਰਨ ਫੌਜ ਦੀਆਂ ਖੁਫੀਆ ਏਜੰਸੀਆਂ ਇਨ੍ਹੀਂ ਦਿਨੀਂ ਅਜਿਹੇ ਸਮਾਜ ਵਿਰੋਧੀ ਅਨਸਰਾਂ ‘ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ ਅਤੇ ਕਾਮਯਾਬ ਨਾ ਹੋਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਹਿਆਂ ਹਨ। ਖੁਫ਼ਿਆ ਏਜੰਸਿਆਂ ਵੱਲੋਂ ਵਰ ਛੋਟੀ ਤੋਂ ਛੋਟੀ ਗਤੀਵਿਧੀ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਰੇਕ ਦੀ ਪੱਖ ਜਾਣ ਕੇ ਦੂਸਰੀ ਏਜੰਸੀਆਂ ਨੂੰ ਸੂਚੇਤ ਕੀਤਾ ਜਾ ਰਿਹਾ ਹੈ।

ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਵਿੱਚ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਖੁਫੀਆ ਏਜੰਸੀਆ ਵੱਲੋਂ ਰੱਖੀ ਗਈ ਨਜ਼ਰ ਦੇ ਚਲਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਐਨ.ਡੀ.ਪੀ.ਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਾਲਾਕਿ ਪੁਲਿਸ ਨੇ ਮੁਲਜ਼ਮ ਨੂੰ ਗੁਰਦੁਆਰਾ ਬੀਬੀ ਸੁੰਦਰੀ ਨੂੰ ਜਾਂਦੇ ਰਸਤੇ ’ਚ ਪੈਂਦੀ ਸੇਮ ਨਹਿਰ ਨੇੜਿਓਂ ਨਸ਼ਾ ਕਰਦਿਆਂ ਅਤੇ ਨਸ਼ੇ ਦੇ ਕਰਨ ਵਾਲੇ ਸਾਮਾਨ ਨਾਲ ਫੜੀਆਂ ਹੈ। ਜਿਸ ਦੀ ਪਹਿਚਾਣ ਸ਼ਮੀ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਭੁੱਲੇ ਚੱਕ ਕਲੋਨੀ ਥਾਨਾ ਤਿੱਬੜ ਵਜੋਂ ਹੋਈ ਹੈ। ਗ੍ਰਿਫਤਾਰੀ ਦੇ ਸਮੇਂ ਦੋਸ਼ੀ ਖੁਦ ਨਸ਼ੇ ਕਰ ਰਿਹਾ ਸੀ ਅਤੇ ਪੁਲਸ ਨੇ ਉਸ ਕੋਲੋਂ ਇਕ ਲਿਫਾਫਾ, ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਹੈ।

ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਕਰੀਬ 10-12 ਸਾਲਾਂ ਤੋਂ ਤਿੱਬੜੀ ਛਾਉਣੀ ਵਿੱਚ ਟੇਲਰ ਮਾਸਟਰ ਦਾ ਕੰਮ ਕਰਦਾ ਹੈ ਅਤੇ ਲਗਾਤਾਰ ਤਿੱਬੜੀ ਛਾਉਣੀ ਦੇ ਅੰਦਰ ਆਉਣਾ-ਜਾਣਾ ਕਰਦੇ ਸਨ। ਅਧਿਕਾਰੀ ਦਾ ਕਹਿਣਾ ਸੀ ਕਿ ਦੋਸ਼ੀ ਦਾ ਕਹਿਣਾ ਹੈ ਕਿ ਉਹ ਖੁਦ ਨਸ਼ੇ ਦਾ ਆਦੀ ਹੈ ਅਤੇ ਨਸ਼ਾ ਲੈ ਕੇ ਕਈ ਵਾਰ ਅੰਦਰ ਵੀ ਗਿਆ ਅਤੇ ਆਪਣੇ ਦੁਸਰਿਆਂ ਲਈ ਲਿਆ ਕੇ ਉਹ ਆਪਣਾ ਵੀ ਡੰਗ ਟਪਾ ਲੈਂਦਾ ਸੀ। ਪਰ ਇਸ ਸਬੰਧੀ ਅਜੇ ਜਾਂਚ ਜਾਰੀ ਹੈ। ਮੁਲਜ਼ਮ ਨੇ ਹੀ ਕਬੂਲ ਕੀਤਾ ਹੈ ਕਿ ਉਹ ਬੱਬੇਹਾਲੀ-ਤਿੱਬੜੀ ਨਹਿਰ ਵਾਲੀ ਸੜਕ ’ਤੇ ਨੌਜਵਾਨਾਂ ਤੋਂ ਨਸ਼ੇ ਦੀ ਖੇਪ ਲਿਆਉਂਦਾ ਸੀ।

ਉਧਰ ਜੇ ਜੇਕਰ ਖੁਫੀਆ ਸੂਤਰਾਂ ਦੀ ਮੰਨੀਏ ਤਾਂ ਫੌਜੀਆਂ ਨੂੰ ਨਸ਼ੇ ਦੇ ਆਦੀ ਬਣਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਸਬੰਧੀ ਫੌਜ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ।

ਇਸ ਸੰਬੰਧੀ ਗੁਰਦਾਸਪੁਰ ਦੇ ਐਸਐਸਪੀ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਅਨਸਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਸ਼ੀ ਖੁਦ ਨਸ਼ੇ ਦੀ ਪੂਰਤੀ ਕਰਦਾ ਸੀ ਜਾਂ ਫਿਰ ਅੱਗੇ ਵੇਚਦਾ ਸੀ। ਇਸ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।

Written By
The Punjab Wire