ਹਥਿਆਰਬੰਦ ਨੌਜਵਾਨਾਂ ਨੇ ਮਹਿਲਾ ਥਾਣੇਦਾਰ ਦੇ ਘਰ ਦੀ ਕੀਤੀ ਭੰਨਤੋੜ

ਗੁਰਦਾਸਪੁਰ,20 ਮਈ (ਮੰਨਣ ਸੈਣੀ)। ਕਸਬਾ ਬਹਿਰਾਮਪੁਰ ‘ਚ 25 ਤੋਂ 30 ਵਿਅਕਤੀ ਮਹਿਲਾ ਥਾਣੇਦਾਰ ਦੇ ਘਰ ‘ਚ ਦਾਖਲ ਹੋ ਗਏ ਅਤੇ ਉਸ ਦੀ ਭੰਨਤੋੜ ਕੀਤੀ। ਪੁਲਿਸ ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਥਾਣੇਦਾਰ ਸਨੇਹ ਲਤਾ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਆਪਣੇ ਲੜਕੇ ਨਾਲ ਘਰ ਵਿੱਚ ਆਰਾਮ ਕਰ ਰਹੀ ਸੀ। ਇਸ ਦੌਰਾਨ 25-30 ਲੜਕੇ ਉਸ ਦੇ ਘਰ ਵਿਚ ਦਾਖਲ ਹੋ ਗਏ ਅਤੇ ਇੱਟਾਂ, ਪੱਥਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਸਾਮਾਨ ਦੀ ਤੋੜ-ਭੰਨ ਸ਼ੁਰੂ ਕਰ ਦਿੱਤੀ। ਉਸ ਨੇ ਆਪਣੇ ਬੇਟੇ ਨਾਲ ਘਰ ਦੀ ਤੀਜੀ ਮੰਜ਼ਿਲ ‘ਤੇ ਜਾ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਉਕਤ ਵਿਅਕਤੀਆਂ ਵੱਲੋਂ ਕੀਤੀ ਗਈ ਭੰਨਤੋੜ ਵਿੱਚ ਉਨ੍ਹਾਂ ਦਾ ਕਰੀਬ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇੰਚਾਰਜ ਦੀਪਿਕਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Print Friendly, PDF & Email
www.thepunjabwire.com