Close

Recent Posts

ਗੁਰਦਾਸਪੁਰ ਪੰਜਾਬ

ਜਦੋਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਖੁਦ ਟਰੈਕਟਰ ਚਲਾ ਕੇ ਲੱਕੀ ਸੀਡ ਡਰਿੱਲ ਨਾਲ ਜਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਕਰਵਾਈ ਸ਼ੁਰੂਆਤ, ਵੇਖੋ ਵੀਡੀਓ

ਜਦੋਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਖੁਦ ਟਰੈਕਟਰ ਚਲਾ ਕੇ ਲੱਕੀ ਸੀਡ ਡਰਿੱਲ ਨਾਲ ਜਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਕਰਵਾਈ ਸ਼ੁਰੂਆਤ, ਵੇਖੋ ਵੀਡੀਓ
  • PublishedMay 20, 2022

ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਦੇ ਉਪਰਾਲੇ ਦੀ ਕੀਤਾ ਸਰਾਹਨਾ-ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਭਰਿਆ ਹਾਂ ਪੱਖੀ ਹੁੰਗਾਰਾ

ਖੇਤੀਬਾੜੀ ਵਿਭਾਗ ਗੁਰਦਾਸਪੁਰ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਹੋਇਆ ਪੱਬਾਂਭਾਰ-ਰੋਜਾਨਾ ਹਰ ਤਿੰਨਾਂ ਪਿੰਡਾਂ ਮਗਰ ਲਗਾਇਆ ਜਾ ਹੈ ਇਕ ਕਿਸਾਨ ਜਾਗਰੂਕਤਾ ਕੈਂਪ

ਗੁਰਦਾਸਪੁਰ, 20 ਮਈ (ਮੰਨਣ ਸੈਣੀ ) ।ਅੱਜ ਜਦੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਸਵੱਖਤੇ ਕਰੀਬ 7 ਵਜੇ ਕਾਹਨੂੰਵਾਨ ਬਲਾਕ ਦੇ ਪਿੰਡ ਕੋਟ ਬੁੱਢਾ ਵਿਖੇ ਪਹੁੰਚੇ ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਖੁਦ ਟਰੈਕਟਰ ਚਲਾ ਕੇ ਲੱਕੀ ਸੀਡ ਡਰਿੱਲ ਨਾਲ ਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸ਼ੁਰੂਆਤ ਕਰਵਾਈ ਗਈ। ਦੱਸ ਦਈਏ ਕਿ ਪੰਜਾਬ ਸਰਕਾਰ ਵਲੋ ਅੱਜ 20 ਮਈ ਤੋ ਸੂਬੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਐਲਾਨ ਕੀਤਾ ਹੋਇਆ ਸੀ। ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਵਲੋ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਕੀਤੇ ਜੀ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਖੁਦ ਝੋਨਾ ਸਿੱਧਾ ਬੀਜਣ ਦਾ ਹਾਂ ਪੱਖੀ ਹੁੰਗਾਰਾ ਦਿੱਤਾ। ਇਸ ਮੌਕੇ ਡਾ. ਰਣਧੀਰ ਠਾਕੁਰ ਖੇਤੀਬਾੜੀ ਅਫਸਰ,ਸਰਪੰਚ ਮੱਖਣ ਲਾਲ, ਡਾ ਹਰਮਿੰਦਰ ਸਿੰਘ ਗਿੱਲ, ਡਾ ਗੁਰਪਿੰਦਰ ਸਿੰਘ, ਡਾ ਗੁਰਦੇਵ ਸਿੰਘ, ਡਾ ਦਿਲਬਾਗ ਸਿੰਘ, ਡਾ ਪਰਮਜੀਤ ਸਿੰਘ, ਡਾ ਮਨਿੰਦਰਪਾਲ ਸਿੰਘ, ਡਾ ਰਜਿੰਦਰ ਕੋਰ, ਡਾ ਭਵਜੀਤ ਸਿੰਘ, ਕੈਪਟਨ ਮੰਗਲ ਸਿੰਘ ਸਮੇਤ ਪਿੰਡਵਾਸੀ ਮੋਜੂਦ ਸਨ।

ਕੋਚ ਬੁੱਢਾ ਪਿੰਡ ਦੇ ਕਿਸਾਨ ਅਵਤਾਰ ਸਿੰਘ ਪੁੱਤਰ ਬਾਵਾ ਸਿੰਘ ਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਨ ਤੋਂ ਬਾਅਦ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਤਿੰਨ ਮੁੱਖ ਮੁੱਦਿਆਂ ਜਿਵੇਂ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ, ਮੂੰਗੀ ਦੀ ਕਾਸ਼ਤ ਕਰਨ ਸਬੰਧੀ ਤੇ ਨਸ਼ਿਆਂ ਨੂੰ ਖਤਮ ਕਰਨ ਸਬੰਧੀ ਜਾਗਰੂਕ ਕਰਨ ਲਈ ਆਏ ਹਨ ਅਤੇ ਜ਼ਿਲੇ ਦੇ ਸਾਰੇ ਬਲਾਕਾਂ ਦੇ ਘੱਟੋ ਘੱਟ ਇੱਕ ਪਿੰਡ ਵਿਚ ਜਾ ਕੇ ਉਨਾਂ ਵਲੋਂ ਪਿੰਡ ਵਾਸੀਆਂ ਤੇ ਖਾਸਕਰਕੇ ਕਿਸਾਨਾਂ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਮਾਸਟਰ ਟਰੇਨਰਾਂ ਤਿਆਰ ਕਰਨ ਤਾਂ ਜੋ ਵੱਧ ਤੋ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨਾਂ ਦੱਸਿਆ ਕਿ 15 ਅਗਸਤ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਤ ਕਰਨ ਦੇ ਇਲਾਵਾ ‘ਚਾਹ ਵਿਜ ਡਿਪਟੀ ਕਮਿਸ਼ਨਰ) ਤਹਿਤ ਮਾਣ ਸਨਮਾਨ ਦਿੱਤਾ ਜਾਵੇਗਾ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਇਸ ਲਈ ਕਿਸਾਨ ਸਮੇਂ ਦੀ ਮੁੱਖ ਲੋੜ ਨੂੰ ਸਮਝਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ ਅਤੇ ਜੇਕਰ ਉਨਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ।

ਮੂੰਗੀ ਦੀ ਫਸਲ ਦੀ ਕਾਸ਼ਤ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਸਲੀ ਵਿਭਿੰਨਤਾ ਅੱਜ ਸਮੇਂ ਦੀ ਲੋੜ ਹੈ ਅਤੇ ਰਵਾਇਤੀ ਫਸਲਾਂ ਦੇ ਚੱਕਰ ਵਿਚੋਂ ਨਿਕਲਣਾ ਚਾਹੀਦਾ ਹੈ। ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ, ਜਿਸਦਾ ਇਲਾਜ ਸੰਭਵ ਹੈ। ਉਨਾਂ ਲੋਕਾਂ ਨੂੰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੂਚਨਾ ਦੇਣ ਲਈ ਕਿਹਾ ਤਾਂ ਜੋ ਨਸ਼ਿਆਂ ਦੀ ਸਪਲਾਈ ਨੂੰ ਠੱਲ੍ਹ ਪਾਈ ਜਾ ਸਕੇ। ਉਨਾਂ ਦੱਸਿਆ ਕਿ ਨਸ਼ਾ ਪੀੜਤ ਵਿਅਕਤੀ ਆਪਣਾ ਇਲਾਜ ਕਰਵਾ ਸਕਦਾ ਹੈ ਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਕੋਈ ਵੀ ਨਸ਼ਾ ਪੀੜਤ 62391-39973 ਵਟਸਐਪ ਨੰਬਰ ’ਤੇ ਮੈਸੇਜ ਕਰਕੇ ਆਪਣਾ ਇਲਾਜ ਕਰਵਾ ਸਕਦਾ ਹੈ।

ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਹਾਂਪੱਖੀ ਹੁੰਗਾਰਾ ਭਰਿਆ ਅਤੇ ਨਾਲ ਹੀ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਸਮੇਤ ਸਪਰੇਅ ਵਾਲੀ ਮਸ਼ੀਨ ਪਿੰਡਾਂ ਜਾਂ ਸਹਿਕਾਰੀ ਸੁਸਾਇਟੀਆਂ ਵਿਚ ਵੱਧ ਤੋਂ ਵੱਧ ਉਪਲੱਬਧ ਕਰਵਾਈਆਂ ਜਾਣ। ਮਸ਼ੀਨਰੀ ’ਤੇ ਸਬਸਿਡੀ ਦਿੱਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨਾਂ ਦਾ ਪਿੰਡ ਨਾਮੁਰਾਦ ਬਿਮਾਰੀ ਨਸ਼ਿਆਂ ਤੋਂ ਬਚਿਆ ਹੈ ਅਤੇ ਉਹ ਨਸ਼ਿਆਂ ਦੇ ਖਾਤਮੇ ਲਈ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰਨਗੇ।

ਇਸ ਮੌਕੇ ਡਾ. ਗੁਰਦੇਵ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਕਣਕ ਦੇ ਵੱਢਾਂ ਨੂੰ ਪਾਣੀ ਦੇਣਾ , ਤਿੰਨ ਦਿਨਾਂ ਬਾਅਦ ਵੱਤਰ ਆਉਣ ਦੋ ਵਾਰ ਵਾਹ ਕੇ ਸਹਾਗਾ ਮਾਰ ਕੇ ਲੇਵਲ ਰਾਵਾ ਫੇਰਿਆ ਜਾਵੇ ਅਤੇ ਖੇਤ ਛੱਡ ਦਿਤਾ ਜਾਵੇ , ਬਿਜਾਈ ਤੋ 3 ਦਿਨ ਪਹਿਲਾਂ ਖੇਤ ਨੂੰ ਪਾਣੀ ਲਗਾੲਆ ਜਾਵੇ , 3 ਦਿਨਾਂ ਬਾਅਦ ਤੱਕ ਵੱਤਰ ਆਉਣ ਤੋ ਤੇ 2 ਵਾਰ ਵਾਹੁਣ ਉਪਰੰਤ 3 ਸਹਾਗੇ ਮਾਰੇ ਜਾਣ। ਉਸੇ ਦਿਨ ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਕੀਤੀ ਜਾਵੇ । ਝੋਨੇ ਦੀ ਸਿਧੀ ਬਿਜਾਈ ਸਿਰਫ ਦਰਮਿਆਨੀਆਂ ਤੇ ਭਾਰੀਆਂ ਜਮੀਨਾਂ ਵਿੱਚ ਹੀ ਕਰੋ । ਹਲਕੀਆਂ ਜਮੀਨਾਂ ਵਿੱਚ ਝੋਨੇ ਦੀ ਸਿੱਧੀ ਨਾ ਕੀਤੀ ਜਾਵੇ ।

ਬੀਜ ਦੀ ਮਾਤਰਾ ਸਬੰਧੀ ਉਨਾਂ ਦੱਸਿਆ ਕਿ ਬੀਜ 8-10 ਕਿਲੋ ਪ੍ਰਤੀ ਏਕੜ , ਬੀਜ ਬੀਜਣ ਤੋ ਪਹਿਲਾਂ 8-12 ਘੰਟੇ ਪਾਣੀ ਚ ਡੁਬੋ ਕੇ ਛਾਂਵੇ ਸਕਾਉਣ ਉਪਰੰਤ 3 ਗਾ੍ਰਮ ਪ੍ਰਤੀ ਕਿਲੋ ਸਪਰਿੰਟ ਦਵਾਈ ਨਾਲ ਬੀਜ ਨੂੰ ਸੋਧ ਸੋਧ ਕੇ 7.5 –8 ਇੰਚ ਦੂਰ ਕਤਾਰਾਂ ਵਿੱਚ 1.25-1.50ਵਿੱਚ ਇੰਚ ਡੂੰਗੀ ਬਿਜਾਈ ਕਰੋ । ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ.ਆਰ. 126 ਅਤੇ ਪੁਸਾ-1509 ਨੂੰ ਪਹਿਲ ਦਿੱਤੀ ਜਾਵੇ ।

ਨਦੀਨਨਾਸ਼ਕ ਸਬੰਧੀ ਉਨਾਂ ਦੱਸਿਆ ਕਿ ਬਿਜਾਈ ਦੇ ਤੁਰੰਤ ਬਾਅਦ ਪੈਡੀਮੈਥਾਨਿਨ ਸਟੈਪ 1 ਲੀਟਰ ਦਵਾਈ 200 ਲੀਟਰ ਪਾਣੀ ਚ ਘੋਲ ਕੇ ਸਵੇਰ ਜਾਂ ਸ਼ਾਮ ਵੇਲੇ ਸਪਰੇ ਕੀਤੀ ਜਾਵੇ । ਫਸਲ ਨੂੰ ਪਹਿਲਾ ਪਾਣੀ 21 ਦਿਨਾਂ ਬਾਅਦ ਲਗਾਇਆ ਜਾਵੇ ਅਤੇ ਬਾਅਦ ਵਿੱਚ ਲੋੜ ਅਨੁਸਾਰ ਜਾਂ ਹਰ 5 ਵੇਂ ਦਿਨ ਪਾਣੀ ਲਗਾਇਆ ਜਾਵੇ ।

ਨਦੀਨ ਨਾਸ਼ਕ ਦਵਾਈਆਂ ਸਬੰਧੀ ਉਨਾਂ ਦੱਸਿਆ ਕਿ ਸਵਾਕ , ਸਵਾਕੀ , ਝੋਨੇ ਦੇ ਮੇਥੇ ਲਈ ਨੋਮਨੀਗੋਲਡ ਦਵਾਈ ਮਾਤਰਾ ,100 ਮਿਲੀਲੀਟਰ , ਨਦੀਨਾਂ ਦੀ ਅਵਸਥਾ , 2-4 ਪੱਤੇ , ਇਸੇ ਤਰਾਂ ਗੁੜਤ ਮਧਾਨ, ਚੀਨੀ ਘੋੜਾ ਘਾਹ ਚਿੜੀ ਘਾੜ , ਤੱਕੜੀ ਘਾਹ ਨਦੀਨਾਂ ਲਈ ਦਵਾਈ ਰਾਈਸ ਸਟਾਰ –400 ਮਿਲੀਲੀਟਰ –2-4 ਪੱਤੇ , ਨਦੀਨ ਚੌੜੇ ਪੱਤੇ ਵਾਲੇ ਨਦੀਨ , ਝੋਨੇ ਦੇ ਮੇਥੇ , ਗੰਢੀ ਵਾਲਾ ਤੀਲਾ ਲਈ ਦਵਾਈ ਐਲਮੀਕਸ –8 ਗਾ੍ਰਮ, 2-4 ਪੱਤੇ , ਸਵਾਕ , ਸਵਾਂਕੀ , ਚੀਨੀ ਘੋੜਾ ਘਾਹ , ਚੌੜੇ ਪੱਤੇ ਵਾਲੇ , ਝੋਨੇ ਦੇ ਮੇਥੇ ਲਈ ਦਵਾਈ ਵਿਵਾਇਆ ,900 ਮਿਲੀਲੀਟਰ –1-2 ਪੱਤੇ ਅਤੇ ਨਦੀਨ ਸਵਾਂਕ , ਸਵਾਂਕੀ , ਚੀਨੀ ਘੋੜਾ ਘਾਹ, ਚੋੜੇ ਪੱਤੇ ਵਾਲੇ , ਝੋਨੇ ਦੇ ਮੈਥੇ ਲਈ ਦਵਾਈ ਕੌਸਿਲ ਐਕਟਿਵ-90 ਗਾ੍ਰਮ –1-2 ਪੱਤੇ ।

ਖਾਂਦਾਂ ਦੀ ਵਰਤੋ ਸਬੰਧੀ ਉਨਾਂ ਦੱਸਿਆ ਕਿ ਪਰਮਲ ਵਾਸਤੇ 4 ਹਫ ਤੇ ਬਾਅਦ 1 ਬੈਗ ਯੂਰੀਆ , 6 ਹਫਤੇ ਬਾਅਦ 1 ਬੈਗ ਯੂਰੀਆਂ , 9 ਹਫਤੇ ਬਾਅਦ ਇੱਕ ਬੈਗ ਯੂਰੀਆ , ਬਾਸਮਤੀ ਵਾਸਤੇ – 3 ਹਫਤੇ ਬਾਅਫ 18 ਕਿਲੋ ਯੂਰੀਆਂ, 6 ਹਫਤੇ ਬਾਅਦ 18 ਕਿਲੋ ਯੂਰੀਆ, 9 ਹਫਤੇ ਬਾਅਦ 18 ਕਿਲੋ ਯੂਰੀਆਂ ਪਾਈ ਜਾਵੇ। ਉਨਾਂ ਕਿਹਾ ਕਿ ਡੀ. ਏ. ਪੀ. ਖਾਦ ਦੀ ਲੋੜ ਨਹੀ ਹੈ।

ਉਨਾਂ ਬਿਮਾਰੀ ਜਾਂ ਕੀੜੇ ਮਕੌੜੇ ਦੀ ਰੋਕਥਾਮ ਸਬੰਧੀ ਦੱਸਿਆ ਕਿ ਕਿਸੇ ਵੀ ਕਿਸਮ ਦੀ ਬਿਮਾਰੀਆਂ ਜਾਂ ਕੀੜੇ ਮਕੌੜੇ ਦੇ ਹਮਲੇ ਹੋਣ ਤੇ ਅਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕੀਤਾ ਜਾਵੇ ਅਤੇ ਵਿਭਾਗ ਦੇ ਅਧਿਕਾਰੀਆਂ / ਕਰਮਚਾਰੀਆਂ ਦੀ ਸਲਾਹ ਦੇ ਨਾਲ ਸਪਰੇ ਕੀਤੀ ਜਾਵੇ। ਮੌਸਮ ਨੂੰ ਮੁੱਖ ਰੱਖਦੇ ਹੋਏ ਅਖੀਰਲਾ ਪਾਣੀ ਫਸਲ ਪੱਕਣ ਤੋ 10 ਦਿਨ ਪਹਿਲਾਂ ਲਗਾਇਆ ਜਾਣਾ ਹੈ ।

ਇਸ ਮੌਕੇ ਖੇਤੀਬਾੜੀ ਅਫਸਰ ਰਣਧੀਰ ਸਿੰਘ ਠਾਕੁਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਗੁਰਦਾਸਪੁਰ ਜਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਪੱਬਾਂਭਾਰ ਹੈ ਤੇ ਰੋਜ਼ਾਨਾ ਜਿਲ੍ਹੇ ਦੇ ਤਿੰਨਾਂ ਪਿੰਡਾਂ ਮਗਰ ਇਕ ਕਿਸਾਨ ਜਾਗਰੂਕਤਾ ਕੈਪ ਲਗਾਇਆ ਜਾ ਰਿਹਾ ਹਾਂ ਤਾਂ ਜੋ ਕਿਸਾਨਾਂ ਨੂੰ ਵੱਧ ਤੋ ਵੱਧ ਜਾਗਰੂਕ ਕੀਤਾ ਜਾ ਸਕੇ।

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਕਿਹਾ ਕਿ ਲੋਕ ਆਪਣੀ ਕੋਈ ਵੀ ਮੁਸ਼ਕਿਲ ਵਟਸਐਪ ਨੰਬਰ 62393-01830 ’ਤੇ ਭੇਜ ਸਕਦੇ ਹਨ ਜਾਂ ਰੋਜਾਨਾ ਸਵੇਰੇ 11 ਵਜੇ ਆਪਣੇ ਘਰ ਤੋਂ ਹੀ ਡਿਪਟੀ ਕਮਿਸ਼ਨਰ ਨਾਲ ਜੂਮ ਮੀਟਿੰਗ ਕਰਕੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ। ਜੂਮ ਮੀਟਿੰਗ ਕਰਨ ਲਈ ਯੂਜਰ ਆਈ.ਡੀ 99154-33777 ਤੇ ਪਾਸਵਰਡ 0033 ਲਗਾ ਕੇ ਗੱਲ ਕਰ ਸਕਦੇ ਹਨ। ਇਸ ਤੋਂ ਇਲਾਵਾ ਲੋਕ ਕਿਸੇ ਵੀ ਸਮੱਸਿਆ ਸਬੰਧੀ ਵਟਸਐਪ ਨੰਬਰ 62393-01830 ਜਾਂ ਈਮੇਲ ceabranchgsp0gmail.com ਉੱਤ ਸ਼ਿਕਾਇਤ ਭੇਜ ਸਕਦੇ ਹਨ।

ਇਸ ਮੌਕੇ ਪਿੰਡ ਵਾਸੀਆਂ ਬੁਢਾਪਾ ਪੈਨਸ਼ਨ, ਅੰਗਹੀਣ ਸਰਟੀਫਿਕੇਟ ਤੇ ਕੱਚੇ ਕੋਠਿਆਂ ਆਦਿ ਮੁਸ਼ਕਿਲਾਂ ਦੱਸੀਆਂ , ਜਿਨਾਂ ਨੂੰ ਸਬੰਧਤ ਵਿਭਾਗਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।
————–ਕੈਪਸ਼ਨ———-
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਪਿੰਡ ਕੋਟ ਬੁੱਢਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ।

Written By
The Punjab Wire