ਗੁਰਦਾਸਪੁਰ, 19 ਮਈ (ਮੰਨਣ ਸੈਣੀ)। ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਕਾਂਗਰਸ ਦੇ ਅੰਦਰੂਨੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਇੱਕ ਪਾਸੇ ਜਿੱਥੇ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜਾਖੜ ਤੇ ਤਿੱਖੇ ਵਾਰ ਕੀਤੇ ਗਏ ਅਤੇ ਉਹਨਾਂ ਵੱਲੋਂ ਹਾਈਕਮਾਨ ਵੱਲੋਂ ਸਹੀ ਸਮੇਂ ਤੇ ਸਹੀਂ ਫੈਸਲਾ ਨਾ ਲੈਣ ਤੇ ਸਵਾਲ ਚੁੱਕੇ ਗਏ ਅਤੇ ਗੁਰਦਾਸਪੁਰ ਜ਼ਿਲੇ ਵਾਸਿਆਂ ਤੋਂ ਜਾਖੜ ਦਾ ਪੱਖ ਪੂਰਣ ਲਈ ਮੁਆਫੀ ਵੀ ਮੰਗੀ ਹਈ। ਉਥੇ ਹੀ ਕਾਂਗਰਸ ਹਾਈਕਮਾਂਡ ਵੱਲੋਂ ਫੈਸਲਾ ਸਮੇਂ ਸਿਰ ਨਾ ਲੈਣ ਦੇ ਚਲਦਿਆਂ ਕਾਂਗਰਸ ਦੇ ਹੋਏ ਨੁਕਸਾਨ ਦਾ ਠੀਕਰਾ ਕਾਂਗਰਸੀ ਵਿਧਾਇਕ ਗੁਰਦਾਸਪੁਰ ਜ਼ਿਲੇ ਦੇ ਲੀਡਰਾਂ ਦੇ ਮੱਥੇ ਮੜਦੇ ਦਿੱਖੇ। ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਹਾਈਕਮਾਡ ਦਾ ਪੱਖ ਪੂਰਦਿਆਂ ਗੁਰਦਾਸਪੁਰ ਦੇ ਆਗੂਆ ਉੱਤੇ ਤਿੱਖੇ ਵਾਰ ਕੀਤੇ ਗਏ । ਉਹਨਾਂ ਕਿਹਾ ਕਿ ਹੋਰ ਕੋਈ ਉਹਨਾਂ ਨੂੰ ਤਾਂ ਲਗਾ ਹੀ ਨਹੀਂ ਕਿ ਜਾਖੜ ਅਤੇ ਕੈਪਟਨ ਪੰਜਾਬ ਦੇ ਲੀਡਰ ਸਨ। ਉਹਨਾਂ ਨੂੰ ਤਾਂ ਪੰਜ ਸਾਲ ਇੰਜ ਜਾਪਿਆ ਜਿਵੇ ਉਹ ਸਿਰਫ਼ ਗੁਰਦਾਸਪੁਰ ਦੇ ਪੰਜ ਆਗੂਆ ਦੇ ਹੀ ਨੇਤਾ ਸਨ। ਹਾਲਾਂਕਿ ਰਾਣਾ ਗੁਰਜੀਤ ਦੇ ਇਸ ਇੱਕਤਰਫੀ ਰਵਇਏ ਨੂੰ ਕਾਂਗਰਸ ਦੇ ਕਾਰਜਕਾਲ ਦੌਰਾਨ ਉਹਨਾਂ ਤੇ ਲਗਾਏ ਗਏ ਇਲਜ਼ਾਮਾਂ ਅਤੇ ਮੰਤਰੀ ਦੇ ਔਹਦੇ ਤੋਂ ਉਤਾਰੇ ਜਾਣ ਸੰਬੰਧੀ ਵੀ ਵੇਖਿਆ ਜਾ ਰਿਹਾ।
ਇਕ ਨੀਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਓ ਵਿੱਚ ਨਾਮ ਲਏ ਬਿਣਾ ਗੁਰਦਾਸਪੁਰ ਦੇ ਆਗੂਆ ਤੇ ਸਵਾਲ ਚੁੱਕਦੇ ਹੋਏ ਅਤੇ ਕਾਂਗਰਸ ਹਾਈਕਮਾਡ ਦਾ ਪੱਖ ਪੂਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਨੀਜੀ ਸਵਾਰਥਾ ਲਈ ਸੁਨੀਲ ਜਾਖੜ ਨੂੰ ਗੁਰਦਾਸਪੁਰ ਲੈ ਗਏ ਅਤੇ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ। ਪਰ ਉਹਨਾਂ ਨੂੰ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਉਹਨਾਂ ਨੂੰ ਇੰਜ ਲੱਗਾ ਕਿ ਸੁਨੀਲ ਜਾਖੜ ਆਪਣੇ ਕਾਰਜਕਾਲ ਦੇ ਦੌਰਾਨ ਕੇਵਲ ਤੇ ਕੇਵਲ ਗੁਰਦਾਸਪੁਰੀਆਂ ਦੇ ਪ੍ਰਧਾਨ ਬਣੇ ਰਹੇ ਜਦਕਿ ਉਹ ਪੰਜਾਬ ਦੇ ਪ੍ਰਧਾਨ ਸਨ।
ਰਾਣਾ ਗੁਰਜੀਤ ਸਿੰਘ ਨੇ ਇਲਜ਼ਾਮ ਲਗਾਏ ਕਿ ਉਹਨਾਂ ਚਾਰ ਪੰਜ ਆਗੂਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਕੇ ਰੱਖਿਆ ਅਤੇ ਉਹਨਾਂ ਬੰਦਿਆਂ ਨੇ ਹੀ ਸੁਨੀਲ ਜਾਖੜ ਨੂੰ ਘੇਰਿਆ ਅਤੇ ਉਹਨਾਂ ਦਾ ਇਸਤੇਮਾਲ ਨਹੀਂ ਸਗੋਂ ਦੁਰਵਰਤੋਂ ਕੀਤੀ । ਉਹਨਾਂ ਨੇ ਗੁਰਦਾਸਪੁਰ ਦੇ ਨੇਤਾਵਾਂ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਾਂਗਰਸ ਦਾ ਇਹ ਹਾਲ ਵੀ ਇਸੇ ਕਾਰਨ ਹੋਇਆ ਹੈ। ਉਹਨਾਂ ਕਿਹਾ ਕਿ ਜਾਖੜ ਸਾਹਿਬ ਦੀ ਨਿਜੀ ਰਾਏ ਹੈ ਉਸ ਤੇ ਉਹ ਕੁਝ ਨਹੀਂ ਕਹਿਣਾ ਚਾਹੁਣਗੇਂ, ਜਿਸ ਦਾ ਉਹਨਾਂ ਨੂੰ ਦੁੱਖ ਹੋਇਆ ਹੈ। ਉਹ ਤਾਂ ਸੋ ਵਾਰ ਜਾਖੜ ਦੇ ਉਲਟ ਬੋਲਣ ਪਰ ਗੁਰਦਾਸਪੁਰ ਦੇ ਨੇਤਾਵਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ ।
ਹਾਈਕਮਾਡ ਦਾ ਪੱਖ ਪੂਰਦੇ ਹੋਏ ਉਹਨਾਂ ਕਿਹਾ ਕਿ ਹਾਈਕਮਾਨ ਨਾ ਤਾ ਕੱਲ ਕਮਜੋਰ ਸੀ ਅਤੇ ਨਾ ਹੀ ਹਾਈਕਮਾਡ ਅੱਜ ਕਮਜੋਰ ਹੈ। ਇਹ ਗਲਤਫ਼ਹਿਮੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਹੋਣੀ ਚਾਹੀਦੀ। ਉਹਨਾਂ ਕਦਵਾਰ ਲੀਡਰਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ। ਉਹਨਾਂ ਕਿਹਾ ਕਿ ਕੋਈ ਗੱਲ਼ ਨਹੀਂ ਜੇ ਵੱਡੇ ਰੁਖ ਡਿੱਗ ਕੇ ਜਾਣਗੇ ਤਾਂ ਜਗ੍ਹਾ ਬਣੂਗੀ। ਉਹਨਾਂ ਕਿਹਾ ਕਿ ਕਾਂਗਰਸ ਦਾ ਜਰੂਰ ਰਿਵਾਇਵਲ ਹੋਵੇਗਾ।