ਹੋਰ ਕ੍ਰਾਇਮ ਗੁਰਦਾਸਪੁਰ ਪੰਜਾਬ

ਸਕੂਲ ਤੋਂ ਛੁੱਟੀ ਹੋਣ ਤੇ ਘਰ ਪਰਤ ਰਹੇ ਵਿਦਿਆਰਥੀ ਨੂੰ ਕਿਰਚ ਮਾਰ ਕੀਤਾ ਜਖ਼ਮੀ, ਬੱਸ ਸਟੈਂਡ ਗੁਰਦਾਸਪੁਰ ਵਾਪਰੀ ਘਟਨਾ

ਸਕੂਲ ਤੋਂ ਛੁੱਟੀ ਹੋਣ ਤੇ ਘਰ ਪਰਤ ਰਹੇ ਵਿਦਿਆਰਥੀ ਨੂੰ ਕਿਰਚ ਮਾਰ ਕੀਤਾ ਜਖ਼ਮੀ, ਬੱਸ ਸਟੈਂਡ ਗੁਰਦਾਸਪੁਰ ਵਾਪਰੀ ਘਟਨਾ
  • PublishedMay 17, 2022

ਮੌਡਾ ਵੱਜਣ ਤੇ ਸਾਥਿਆਂ ਸਮੇਤ ਕੀਤਾ ਵਿਦਿਆਰਥੀ ਤੇ ਹਮਲਾ, 5 ਖਿਲਾਫ਼ ਇਰਾਦਾ ਕੱਤਲ ਦਾ ਮਾਮਲਾ ਦਰਜ

ਗੁਰਦਾਸਪੁਰ, 17 ਮਈ (ਮੰਨਣ ਸੈਣੀ)। ਸੀਨੀਅਰ ਸੈਕੈਂਡਰੀ ਸਕੂਲ ਗੁਰਦਾਸਪੁਰ ਪੜਦੇ ਜਮਾ ਦੋਂ ਦੇ ਵਿਦਿਆਰਥੀ ਨੂੰ ਦਿਨ ਦਿਹਾੜੇ ਸਵੇਰੇ ਸਵਾਂ 11 ਵਜੇਂ ਕੁਝ ਦੋਸ਼ੀਆਂ ਨੇ ਮੋਡਾ ਵੱਡਣ ਤੇ ਹੋਏ ਛੋਟੇ ਜਿਹੇ ਝਗੜੇ ਵਿੱਚ ਕਿਰਚ ਮਾਰ ਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ। ਇਹ ਘਟਨਾ ਗੁਰਦਾਸਪੁਰ ਦੇ ਬੱਸ ਸਟੈਡ ਤੇ ਉਸ ਵਕਤ ਹੋਈ ਜਦ ਵਿਦਿਆਰਥੀ ਸਕੂਲ ਤੋਂ ਆਪਣੇ ਘਰ ਨੂੰ ਵਾਪਿਸ ਜਾ ਰਿਹਾ ਸੀ। ਵਿਦਿਆਰਥੀ ਦੀ ਪਹਿਚਾਣ ਵਿਕਾਸ ਮੋਹਨ ਪੁੱਤਰ ਦਵਿੰਦਰ ਮੋਹਨ ਵਾਸੀ ਜੱਟੂਵਾਲ ਦੇ ਰੂਪ ਵਿੱਚ ਹੋਈ। ਪੁਲਿਸ ਨੇ ਵਿਦਿਆਰਥੀ ਦੇ ਬਿਆਨਾ ਦੇ ਆਧਾਰ ਤੇ ਪੰਜ ਦੋਸ਼ੀਆਂ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਧਰ ਵਿਦਿਆਰਥੀ ਦੀ ਹਾਲਤ ਹੁਣ ਪਹਿਲਾਂ ਨਾਲੋਂ ਠੀਕ ਦੱਸੀ ਜਾ ਰਹੀ ਹੈ।

ਸ਼ਿਕਾਇਤਕਰਤਾ ਵਿਕਾਸ ਮੋਹਨ ਨੇ ਦੱਸਿਆ ਕਿ ਉਹ 10+2 ਕਲਾਸ ਵਿੱਚ ਸੀ.ਸੈ.ਸਕੂਲ ਗੁਰਦਾਸਪੁਰ ਵਿਖੇ ਪੜਦਾ ਹੈ ਅਤੇ 09 ਮਈ 2022 ਨੂੰ ਸਕੂਲ ਤੋਂ ਛੁੱਟੀ ਕਰਕੇ ਆਪਣੇ ਘਰ ਨੂੰ ਜਾਣ ਲਈ ਜਦ ਬੱਸ ਸਟੈਂਡ ਗੁਰਦਾਸਪੁਰ ਪੁੱਜਾ। ਕਰੀਬ 11.15 ਵਜੇ ਉਸ ਦਾ ਮੋਢਾ ਗੁਜਿੰਦਰ ਕੁਮਾਰ ਪੁੱਤਰ ਰਾਮ ਪਰਵੇਸ ਵਾਸੀ ਮੱਚਾਲ ਨਾਲ ਵੱਜ ਗਿਆ। ਜਿਸ ਨਾਲ ਦੋਸੀ ਨਿਖਲ ਅਤੇ ਇੰਨਾ ਤੋਂ ਇਲਾਵਾ ਤਿੰਨ ਹੋਰ ਨੌਜਵਾਨ ਖੜੇ ਸਨ। ਇਸ ਗੱਲ ਤੋਂ ਗੁਰਜਿੰਦਰ ਸਿੰਘ ਉਸ ਨਾਲ ਝਗੜਾ ਕਰਨ ਲੱਗ ਪਿਆ। ਇੰਨੇ ਨੂੰ ਨਿਖਲ ਨੇ ਉਸਨੂੰ ਬਾਹਾ ਤੋਂ ਫੜ ਲਿਆ ਅਤੇ ਗੁਰਜਿੰਦਰ ਸਿੰਘ ਨੇ ਆਪਣੀ ਡੱਬ ਵਿੱਚੋ ਕਿਰਚ ਕੱਢ ਕੇ ਮੁਦਈ ਨੂੰ ਮਾਰ ਦੇਣ ਦੀ ਨਿਯਤ ਨਾਲ ਉਸ ਉਤੇ ਕਿਰਚ ਨਾਲ ਵਾਰ ਕਰਕੇ ਜਖਮੀ ਕਰ ਦਿੱਤਾ ਅਤੇ ਮੋਕਾ ਤੋਂ ਦੋੜ ਗਏ।

ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਵਿਕਾਸ ਮੋਹਨ ਦੇ ਬਿਆਨਾਂ ਤੇ ਗੁਜਿੰਦਰ ਕੁਮਾਰ ਪੁੱਤਰ ਰਾਮ ਪਰਵੇਸ, ਨਿਖਲ ਪੁੱਤਰ ਗੁਰਮੀਤ ਚੰਦ ਵਾਸੀਆਂਨ ਮੱਚਲਾ ਥਾਣਾ ਦੀਨਾਨਗਰ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਹਾਲੇ ਫਰਾਰ ਹਨ ਜਿਹਨਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

Written By
The Punjab Wire